channel punjabi
Canada International News

ਪਾਕਿ ਸਰਕਾਰ ਅਤੇ ਫ਼ੌਜ ਦੇ ਅੱਤਿਆਚਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਕਰੀਮਾ ਦੀ ਕੈਨੇਡਾ ‘ਚ ਹੱਤਿਆ !

ਟੋਰਾਂਟੋ : ਪਾਕਿਸਤਾਨ ਦੇ ਬਲੋਚਿਸਤਾਨ ਵਿਚ ਸਰਕਾਰ ਅਤੇ ਫ਼ੌਜ ਦੇ ਅੱਤਿਆਚਾਰ ਖ਼ਿਲਾਫ਼ ਲਗਾਤਾਰ ਆਵਾਜ਼ ਚੁੱਕਣ ਵਾਲੀ ਕਰੀਮਾ ਬਲੋਚ ਦੀ ਕੈਨੇਡਾ ਦੇ ਟੋਰਾਂਟੋ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਹ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸੀ। ਕਰੀਮਾ ਬਲੋਚ 2016 ਵਿਚ ਵਿਸ਼ਵ ਦੀਆਂ 100 ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਔਰਤਾਂ ਵਿਚ ਸ਼ਾਮਲ ਕੀਤੀ ਗਈ ਸੀ। ਪੁਲਿਸ ਅਨੁਸਾਰ ਕਰੀਮਾ ਨੂੰ ਐਤਵਾਰ ਦੁਪਹਿਰ 3 ਵਜੇ ਦੇਖਿਆ ਗਿਆ ਸੀ। ਉਸ ਪਿੱਛੋਂ ਉਨ੍ਹਾਂ ਦਾ ਕੋਈ ਪਤਾ ਨਹੀਂ ਚੱਲਿਆ। ਬਾਅਦ ਵਿਚ ਉਨ੍ਹਾਂ ਦੀ ਲਾਸ਼ ਹਾਰਬਰਫਰੰਟ ਝੀਲ ਦੇ ਕਿਨਾਰੇ ਪਾਣੀ ਵਿਚ ਮਿਲੀ। ਉਨ੍ਹਾਂ ਦੇ ਪਰਿਵਾਰ ਨੇ ਮੌਤ ਦੀ ਪੁਸ਼ਟੀ ਕੀਤੀ ਹੈ।

ਕਰੀਮਾ ਦੀ ਮਹਿਲਾ ਕਾਰਕੁੰਨ ਦੇ ਰੂੁਪ ਵਿਚ ਪੂੁਰੇ ਵਿਸ਼ਵ ਵਿਚ ਪਛਾਣ ਸੀ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਇਕ ਇਜਲਾਸ ਵਿਚ ਪਾਕਿਸਤਾਨ ਸਰਕਾਰ ਅਤੇ ਫ਼ੌਜ ਦੇ ਬਲੋਚਿਸਤਾਨ ਵਿਚ ਅੱਤਿਆਚਾਰਾਂ ਦੀ ਜੰਮ ਕੇ ਆਵਾਜ਼ ਉਠਾਈ ਸੀ। ਉਹ ਬਲੋਚ ਸਟੂਡੈਂਟ ਆਰਗੇਨਾਈਜੇਸ਼ਨ ਦੀ ਪ੍ਰਧਾਨ ਸੀ। ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲੇ ਮਈ ਵਿਚ ਬਲੋਚ ਪੱਤਰਕਾਰ ਸਾਜਿਦ ਹੁਸੈਨ ਦੀ ਲਾਸ਼ ਸਵੀਡਨ ਵਿਚ ਮਿਲੀ ਸੀ। ਜਲਾਵਤਨ ਬਲੋਚਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਹੱਤਿਆ ਦੀ ਗੁੱਥੀ ਸੁਲਝਾਉਣ ਦੀ ਮੰਗ ਕੀਤੀ ਹੈ।

ਕਰੀਮਾ ਬਲੋਚ ਦੀ ਸ਼ੱਕੀ ਹਾਲਤ ਵਿੱਚ ਮੌਤ ਪਿੱਛੇ ਪਾਕਿ ਦੀ ਖ਼ੁਫ਼ੀਆ ਏਜੰਸੀ ‘ਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।
ਬਲੋਚ ਪੀਪਲਜ਼ ਕਾਂਗਰਸ ਦੀ ਪ੍ਰਧਾਨ ਨਾਯਲਾ ਕਾਦਰੀ ਬਲੋਚ ਨੇ ਦੋਸ਼ ਲਗਾਇਆ ਹੈ ਕਿ ਇਹ ਯੋਜਨਾ ਬਣਾ ਕੇ ਕੀਤੀ ਹੱਤਿਆ ਹੈ। ਉਨ੍ਹਾਂ ਨੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਨੂੰ ਜ਼ਿੰਮੇਵਾਰ ਦੱਸਦੇ ਹੋਏ ਦੁਨੀਆ ਭਰ ਵਿਚ ਰਹਿ ਰਹੇ ਬਲੋਚਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਕਰੀਮਾ ਬਲੋਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਭਰਾ ਮੰਨਦੀ ਸੀ। ਉਨ੍ਹਾਂ 2016 ਵਿਚ ਰੱਖੜੀ ‘ਤੇ ਮੋਦੀ ਨੂੰ ਵੀਡੀਓ ‘ਤੇ ਭਾਵੁਕ ਅਪੀਲ ਕੀਤੀ ਸੀ। ਉਨ੍ਹਾਂ ਆਪਣੇ ਸੰਦੇਸ਼ ਵਿਚ ਕਿਹਾ ਸੀ ਕਿ ਬਲੋਚਿਸਤਾਨ ਵਿਚ ਹਜ਼ਾਰਾਂ ਭਰਾ ਪਾਕਿਸਤਾਨ ਸਰਕਾਰ ਦੇ ਅੱਤਿਆਚਾਰ ਦਾ ਸ਼ਿਕਾਰ ਹੋ ਕੇ ਲਾਪਤਾ ਹਨ। ਲਾਪਤਾ ਭਰਾਵਾਂ ਦੀਆਂ ਸਾਰੀਆਂ ਭੈਣਾਂ ਤੁਹਾਨੂੰ ਇਕ ਭਰਾ ਹੋਣ ਦੇ ਨਾਤੇ ਅਪੀਲ ਕਰਦੀਆਂ ਹਨ ਕਿ ਬਲੋਚਾਂ ‘ਤੇ ਅੱਤਿਆਚਾਰ ਨੂੰ ਕੌਮਾਂਤਰੀ ਪੱਧਰ ‘ਤੇ ਚੁੱਕੋ। ਬਾਅਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਬਲੋਚਾਂ ‘ਤੇ ਅੱਤਿਆਚਾਰ ਬਾਰੇ 15 ਅਗਸਤ ਨੂੰ ਲਾਲ ਕਿਲ੍ਹੇ ਦੇ ਸੰਬੋਧਨ ਦੌਰਾਨ ਜ਼ਿਕਰ ਕੀਤਾ ਸੀ।

Related News

ਮੁੜ ਵਧੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ

Vivek Sharma

ਜਾਰਜੀਆ ‘ਚ ਬਾਇਡਨ ਨੇ ਹਾਸਲ ਕੀਤੀ ਜਿੱਤ

Rajneet Kaur

ਕੈਨੇਡਾ ਨੇ ਮਿਲੀਅਨ COVID-19 ਸ਼ਾਟ ਨੂੰ ਘਰੇਲੂ ਤੌਰ ‘ਤੇ ਤਿਆਰ ਕਰਨ ਲਈ ਕੀਤਾ ਸੌਦਾ

Rajneet Kaur

Leave a Comment