Channel Punjabi
Canada International News North America

ਨੌਰਥ ਯਾਰਕ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਵਾਹਨ ‘ਚ ਮਿਲੀ ਲਾਸ਼

ਬੀਤੀ ਰਾਤ ਬਾਥਰਸਟ ਤੇ ਲਾਅਰੈਂਸ ਏਰੀਆ ਵਿੱਚ ਵਾਪਰੇ ਗੋਲੀਕਾਂਡ ਤੋਂ ਬਾਅਦ ਇੱਕ ਵਿਅਕਤੀ ਆਪਣੀ ਗੱਡੀ ਵਿੱਚ ਮ੍ਰਿਤਕ ਪਾਇਆ ਗਿਆ। ਕਈ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਤੋਂ ਬਾਅਦ ਐਮਰਜੰਸੀ ਅਮਲੇ ਨੂੰ ਰਾਤੀਂ 11:30 ਵਜੇ ਬਾਥਰਸਟ ਸਟਰੀਟ ਤੇ ਰੈਨੀ ਐਵਨਿਊ ਸੱਦਿਆ ਗਿਆ।

ਮੌਕੇ ਉੱਤੇ ਪਹੁੰਚੀ ਪੁਲਿਸ ਨੇ ਇੱਕ ਗੱਡੀ ਵਿੱਚ ਇੱਕ ਵਿਅਕਤੀ ਨੂੰ ਬੇਸੁੱਧ ਤੇ ਜ਼ਖ਼ਮੀ ਹਾਲਤ ਵਿੱਚ ਪਾਇਆ। ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀਆਂ ਨੇ ਪੀੜਿਤ ਦੀ ਪਛਾਣ ਟੋਰਾਂਟੋ ਦੇ 33 ਸਾਲਾ ਸ਼ੇਨ ਸ਼ੈਨਨ ਸਟੈਨਫੋਰਡ ਵਜੋਂ ਕੀਤੀ ਹੈ।

ਚਸ਼ਮਦੀਦਾਂ ਨੇ ਗੋਲੀਆਂ ਚੱਲਣ ਤੋਂ ਬਾਅਦ ਇਲਾਕੇ ਵਿੱਚੋਂ ਦੋ ਗੱਡੀਆਂ ਨੂੰ ਬਾਹਰ ਜਾਂਦਿਆਂ ਵੇਖਿਆ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋਇਆ ਵਿਅਕਤੀ ਵੀ ਡਰਾਈਵ ਕਰ ਰਿਹਾ ਸੀ। ਦੂਜੀ ਗੱਡੀ ਸਬੰਧੀ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੋਮਿਸਾਈਡ ਅਧਿਕਾਰੀ ਜਾਣਕਾਰੀ ਨਾਲ ਕਿਸੇ ਨੂੰ ਵੀ ਸੰਪਰਕ ਕਰਨ ਦੀ ਅਪੀਲ ਕਰ ਰਹੇ ਹਨ।

Related News

ਬੋਵੇਨ ਆਈਲੈਂਡ ਪੁਲਿਸ ਨੇ ਲਾਪਤਾ 14 ਸਾਲਾ ਕਿਸ਼ੋਰ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਮੰਗ

Rajneet Kaur

ਸਰੀ RCMP ਨੇ ਇਕ ਹਫਤੇ ਤੋਂ ਲਾਪਤਾ ਔਰਤ ਅਤੇ ਉਸਦੀ 3 ਸਾਲਾ ਧੀ ਨੂੰ ਲੱਭਣ ‘ਚ ਲੋਕਾਂ ਤੋ ਕੀਤੀ ਮਦਦ ਦੀ ਮੰਗ

Rajneet Kaur

ਪੀਲ ਰੀਜਨਲ ਪੁਲਿਸ ਨੇ ਦੀਵਾਲੀ ਮੌਕੇ ਹੋਏ ਵੱਧ ਇਕਠ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਨੂੰ ਕੀਤਾ ਬੰਦ

Rajneet Kaur

Leave a Comment

[et_bloom_inline optin_id="optin_3"]