Channel Punjabi
Canada International News North America

ਨੋਵਾਵੈਕਸ ਨੇ ਕੋਰੋਨਾ ਵਾਇਰਸ ਟੀਕਾ ਹੈਲਥ ਕੈਨੇਡਾ ਨੂੰ ਮਨਜ਼ੂਰੀ ਲਈ ਭੇਜਿਆ

ਕੋਵਿਡ-19 ਨਾਲ ਸਬੰਧਤ ਟੀਕਾਕਰਣ ਵਿੱਚ ਤੇਜ਼ੀ ਲਿਆਉਣ ਦੀ ਕੈਨੇਡਾ ਦੀ ਆਸ ਨੂੰ ਵੀਕੈਂਡ ਉੱਤੇ ਉਸ ਸਮੇਂ ਬੂਰ ਪਿਆ ਜਦੋਂ ਨੋਵਾਵੈਕਸ ਨੇ ਆਪਣੀ ਵੈਕਸੀਨ ਮਨਜ਼ੂਰੀ ਲਈ ਹੈਲਥ ਕੈਨੇਡਾ ਨੂੰ ਭੇਜੀ। ਫੈਡਰਲ ਸਰਕਾਰ ਵੀ ਯੂਰਪ ਤੋਂ ਆਉਣ ਵਾਲੀ ਵੈਕਸੀਨ ਦੀ ਖੇਪ ਉੱਤੇ ਲੱਗਣ ਵਾਲੀ ਰੋਕ ਨੂੰ ਖਤਮ ਕਰਨਾ ਚਾਹੁੰਦੀ ਹੈ। ਫਾਰਮਾਸਿਊਟੀਕਲ ਕੰਪਨੀ ਨੋਵਾਵੈਕਸ ਨੇ ਆਪਣੀ ਕੋਵਿਡ-19 ਵੈਕਸੀਨ ਮਨਜ਼ੂਰੀ ਲਈ ਹੈਲਥ ਕੈਨੇਡਾ ਕੋਲ ਜਮ੍ਹਾਂ ਕਰਵਾ ਦਿੱਤੀ ਹੈ। ਇਸ ਤੋਂ ਦੋ ਹਫਤੇ ਪਹਿਲਾਂ ਓਟਾਵਾ ਵੱਲੋਂਂ ਮੈਰੀਲੈਂਡ ਸਥਿਤ ਕੰਪਨੀ ਨਾਲ 52 ਮਿਲੀਅਨ ਡੋਜ਼ਾਂ ਦੀ ਡੀਲ ਸਿਰੇ ਚੜ੍ਹਾਈ ਗਈ ਹੈ।

ਮਹਾਂਮਾਰੀ ਦੇ ਸਰੂਪ ਕਾਰਨ ਹੈਲਥ ਕੈਨੇਡਾ ਵੱਲੋਂ ਫਾਈਨਲ ਟ੍ਰਾਇਲ ਡਾਟਾ ਦੇ ਤਿਆਰ ਹੋਣ ਤੋਂ ਪਹਿਲਾਂ ਹੀ ਵੈਕਸੀਨਜ਼ ਲਈ ਅਰਜ਼ੀਆਂ ਸਵੀਕਾਰੀਆਂ ਜਾ ਰਹੀਆਂ ਹਨ। ਇਸ ਸਬੰਧੀ ਸਾਰਾ ਕੁੱਝ ਮੁਕੰਮਲ ਹੋਣ ਤੋਂ ਪਹਿਲਾਂ ਹੀ ਰਵਿਊ ਟੀਮ ਨੂੰ ਦਸਤਾਵੇਜ਼ਾਂ ਦੀ ਜਾਂਚ ਲਈ ਹਰੀ ਝੰਡੀ ਦੇ ਦਿੱਤੀ ਗਈ। ਇਸ ਨਾਲ ਕਲੀਨਿਕਲ ਟ੍ਰਾਇਲ ਮੁਕੰਮਲ ਹੋਣ ਤੇ ਫਾਈਨਲ ਨਤੀਜੇ ਤੋਂ ਪਹਿਲਾਂ ਮੁਲਾਂਕਣ ਹੋ ਜਾਣ ਨਾਲ ਵੈਕਸੀਨ ਦੀ ਮਨਜੂ਼ਰੀ ਦੇ ਕੰਮ ਵਿੱਚ ਤੇਜ਼ੀ ਆਈ। ਨੋਵਾਵੈਕਸ ਪੰਜਵੀਂ ਅਜਿਹੀ ਕੰਪਨੀ ਹੈ ਜਿਸ ਨੇ ਵੈਕਸੀਨ ਦੀ ਵੰਡ ਲਈ ਮੁਲਾਂਕਣ ਵਾਸਤੇ ਅਰਜ਼ੀ ਜਮ੍ਹਾਂ ਕਰਵਾਈ ਹੈ।

ਐਸਟ੍ਰਾਜ਼ੈਨੇਕਾ, ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਵੱਲੋਂ ਅਕਤੂਬਰ ਦੇ ਸ਼ੁਰੂ ਵਿੱਚ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਗਈਆਂ ਸਨ ਜਦਕਿ ਜੌਹਨਸਨ ਐਂਡ ਜੌਹਨਸਨ ਵੱਲੋਂ ਨਵੰਬਰ ਵਿੱਚ ਆਪਣੀ ਅਰਜ਼ੀ ਲਾਈ ਗਈ ਸੀ। ਇਨ੍ਹਾਂ ਕੰਪਨੀਆਂ ਵੱਲੋਂ ਤੀਜੇ ਪੜਾਅ ਦੇ ਟ੍ਰਾਇਲ ਮੁਕੰਮਲ ਕਰ ਲਏ ਜਾਣ ਤੋਂ ਬਾਅਦ ਹੈਲਥ ਕੈਨੇਡਾ ਵੱਲੋਂ 9 ਦਸੰਬਰ ਨੂੰ ਫਾਈਜ਼ਰ-ਬਾਇਓਐਨਟੈਕ ਨੂੰ ਮਨਜੂ਼ਰੀ ਦਿੱਤੀ ਗਈ ਸੀ ਤੇ 23 ਦਸੰਬਰ ਨੂੰ ਮੌਡਰਨਾ ਨੂੰ ਹਰੀ ਝੰਡੀ ਦੇ ਦਿੱਤੀ ਗਈ ਸੀ। ਐਸਟ੍ਰਾਜ਼ੈਨੇਕਾ ਦੇ ਸਬੰਧ ਵਿੱਚ ਫੈਸਲਾ ਅਗਲੇ ਦੋ ਕੁ ਹਫਤਿਆਂ ਵਿੱਚ ਪੂਰਾ ਹੋਣ ਦੀ ਸੰਭਾਵਨਾ ਹੈ। ਜੌਹਨਸਨ ਐਂਡ ਜੌਹਨਸਨ ਨੇ ਆਪਣੇ ਤੀਜੇ ਪੜਾਅ ਦੇ ਟ੍ਰਾਇਲ ਦੇ ਨਤੀਜੇ ਅਜੇ ਪਿਛਲੇ ਹਫਤੇ ਹੀ ਜਾਹਿਰ ਕੀਤੇ ਹਨ।

ਨੋਵਾਵੈਕਸ ਨੇ ਯੂਨਾਈਟਿਡ ਕਿੰਗਡਮ ਵਿਚਲੇ ਆਪਣੇ ਟ੍ਰਾਇਲ ਦੇ ਨਤੀਜੇ ਵੀਰਵਾਰ ਨੂੰ ਰਿਪੋਰਟ ਕੀਤੇ ਪਰ ਅਮਰੀਕਾ ਵਿਚਲੇ ਟ੍ਰਾਇਲ ਦੇ ਨਤੀਜੇ ਆਉਣ ਵਿੱਚ ਅਜੇ ਵੀ ਇੱਕ ਜਾਂ ਦੋ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਨੋਵਾਵੈਕਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਯੂਕੇ ਵਿਚਲੇ ਉਸ ਦੇ ਟ੍ਰਾਇਲ ਵਿੱਚ ਵੈਕਸੀਨ 89 ਫੀਸਦੀ ਅਸਰਦਾਰ ਪਾਈ ਗਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਬ੍ਰਿਟਿਸ਼ ਤੇ ਸਾਊਥ ਅਫਰੀਕਨ ਸਟਰੇਨਜ਼ ਲਈ ਵੀ ਉਨ੍ਹਾਂ ਦੀ ਵੈਕਸੀਨ ਕਾਫੀ ਅਸਰਦਾਰ ਹੈ।

Related News

ਕਿੰਗ ਸਿਟੀ ਐਂਟੀ-ਮਾਸਕਰ ਨੂੰ ਥੰਡਰ ਬੇਅ ਵਿੱਚ ਤਾਲਾਬੰਦੀ ਵਿਰੋਧੀ ਪ੍ਰਦਰਸ਼ਨ ਦੌਰਾਨ ਕੀਤਾ ਗਿਆ ਗ੍ਰਿਫਤਾਰ

Rajneet Kaur

ਕੈਨੇਡਾ ‘ਚ ਵੀ ਕਿਸਾਨਾਂ ਦੇ ਹੱਕ ‘ਚ ਕੱਢੀਆਂ ਗਈਆਂ ਰੈਲੀਆਂ

Rajneet Kaur

ਅਮਰੀਕਾ ਦੀ ਦਿੱਗਜ ਕੰਪਿਉਟਰ ਕੰਪਨੀ ‘ਡੈੱਲ’ ਖਿਲਾਫ ਕੈਨੇਡਾ ਵਿੱਚ ਨਿੱਜਤਾ ਦੀ ਉਲੰਘਣਾ ਦਾ ਮਾਮਲਾ ਦਰਜ !

Vivek Sharma

Leave a Comment

[et_bloom_inline optin_id="optin_3"]