ਸਰੀ RCMP ਦਾ ਕਹਿਣਾ ਹੈ ਕਿ ਮੰਗਲਵਾਰ ਰਾਤ ਨੂੰ ਨਿਊਟਨ ਖੇਤਰ ਵਿੱਚ ਹੋਏ ਇੱਕ ਕਤਲ ਤੋਂ ਬਾਅਦ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
RCMP ਨੂੰ 12730 66 ਐਵੇਨਿਊ ਵਿਖੇ 127 ਸਟ੍ਰੀਟ ਨੇੜੇ ਸ਼ਾਮ 9 ਵਜੇ ਦੇ ਕਰੀਬ ਇੱਕ ਟਾਉਨ ਹਾਉਸ ਕੰਪਲੈਕਸ ਵਿੱਚ ਬੁਲਾਇਆ ਗਿਆ ਸੀ।
RCMP ਨੇ ਕਿਹਾ ਕਿ ਇਕ ਇਕ ਔਰਤ, ਵਿਅਕਤੀ ਅਤੇ ਇਕ ਦੋ ਸਾਲਾ ਬੱਚੇ ਨੂੰ ਗੰਭੀਰ ਸੱਟਾਂ ਲਗੀਆਂ ਸਨ। ਤਿੰਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ । ਜਿਥੇ ਔਰਤ ਦੀ ਬਾਅਦ ‘ਚ ਮੌਤ ਹੋ ਗਈ ।
ਪੁਲਿਸ ਨੇ ਦਸਿਆ ਕਿ ਸ਼ੱਕੀ ਪਹਿਲਾਂ ਮੌਕੇ ਤੋਂ ਫਰਾਰ ਹੋਗਿਆ ਸੀ । ਪਰ ਕੁਝ ਸਮੇਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਮੁੱਢਲੇ ਸੰਕੇਤ ਸੁਝਾਅ ਦਿੰਦੇ ਹਨ ਕਿ ਇਹ ਪਰਿਵਾਰਕ ਹਿੰਸਾ ਦਾ ਮਾਮਲਾ ਹੈ ਅਤੇ ਇਸ ਵਿਚ ਸ਼ਾਮਲ ਸਾਰੇ ਇਕ ਦੂਜੇ ਨੂੰ ਜਾਣਦੇ ਹਨ।
ਪੁਲਿਸ ਨੂੰ ਦੋ ਬਲਾਕ ਦੂਰ ਦੂਸਰੇ ਖੇਤਰ ਦੀ ਨਿਗਰਾਨੀ ਕਰਦਿਆਂ ਵੇਖਿਆ ਜਾ ਸਕਦਾ ਸੀ ।

ਇੰਟੇਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਹੁਣ ਇਸ ਕੇਸ ਦੀ ਜਾਂਚ ਕਰ ਰਹੀ ਹੈ।