channel punjabi
Canada International News North America

ਨਾਬਾਲਗ ਨਾਲ ਬਲਤਕਾਰ ਤੋਂ ਬਾਅਦ, ਨਵਜੰਮੇ ਬੱਚੇ ਦੇ ਕਤਲ ਦੇ ਮਾਮਲੇ ‘ਚ ਭਗੋੜਾ ਦੋਸ਼ੀ ਕੈਨੇਡਾ ਤੋਂ ਗ੍ਰਿਫਤਾਰ

ਅਧਿਕਾਰੀਆਂ ਨੇ ਦੱਸਿਆ ਕਿ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਹੋਏ ਬੱਚੇ ਦੇ ਕਤਲ ਦੇ ਦੋਸ਼ ਵਿਚ ਵਿਅਕਤੀ ਨੂੰ ਸ਼ੁੱਕਰਵਾਰ ਕੈਨੇਡਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਬੀਤੇ 2 ਸਾਲਾਂ ਤੋਂ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਬੇਕਰਜ਼ਫੀਲਡ ਤੋਂ ਭਗੋੜੇ ਬਖਸ਼ਿੰਦਰ ਪਾਲ ਸਿੰਘ ਮਾਨ ਨੂੰ ਕੈਨੇਡਾ ਦੀ ਪੀਲ ਪੁਲਸ ਨੇ ਕੈਨੇਡੀਅਨ ਬਾਰਡਰ ਅਧਿਕਾਰੀਆਂ (ਸੀਬੀਐਸਏ) ਦੀ ਮਦਦ ਨਾਲ ਮਿਲ ਕੇ ਗ੍ਰਿਫ਼ਤਾਰ ਕਰਕੇ ਅਮਰੀਕਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ।

ਨਵੰਬਰ 2018 ‘ਚ ਕੈਲੀਫੋਰਨੀਆ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਨਾਬਾਲਗ ਕੁੜੀ ਨਾਲ ਬਲਾਤਕਾਰ ਤੋਂ ਬਾਅਦ ਹੋਏ ਬੱਚੇ ਨੂੰ ਘਰ ਦੀ ਬੈਕਯਾਰਡ ਵਿੱਚ ਦਫ਼ਨ ਕਰ ਦਿੱਤਾ ਗਿਆ ਸੀ, ਜਿਸ ਦੇ ਦੋਸ਼ ਵਿੱਚ ਬੱਚੇ ਦੀ ਨਾਨੀ ਬੇਅੰਤ ਧਾਲੀਵਾਲ ਨੂੰ ਨੂੰ ਦਸੰਬਰ ਵਿਚ ਪਹਿਲੀ ਡਿਗਰੀ ਕਤਲ ਅਤੇ ਦੋ ਹਮਲਿਆਂ ਦੇ ਦੋਸ਼ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਬੱਚੇ ਦੀ ਨਾਨੀ ਬੇਅੰਤ ਧਾਲੀਵਾਲ ਨੂੰ 25 ਸਾਲ ਦੀ ਸੁਣਾਈ ਗਈ ਸੀ। ਇਸੇ ਮਾਮਲੇ ਵਿੱਚ ਬਖਸ਼ਿੰਦਰ ਪਾਲ ਸਿੰਘ ਭਗੌੜਾ ਹੋ ਗਿਆ ਸੀ ਜੋ ਹੁਣ ਬਰੈਂਪਟਨ ਤੋਂ ਕਾਬੂ ਆਇਆ ਹੈ।

ਇਸ ਮਾਮਲੇ ਵਿੱਚ ਸਹਿ ਦੋਸ਼ੀ ਵਜੋਂ ਨਾਮਜ਼ਦ ਕੁੜੀ ਦੇ ਨਾਨਾ ਜਗਸੀਰ ਸਿੰਘ ਵੱਲੋਂ ਬਾਅਦ ਵਿੱਚ ਖੁਦਕੁਸ਼ੀ ਕਰ ਲਈ ਗਈ ਸੀ। ਪਿਛਲੇ ਦਿਨੀਂ ਬਰੈਂਪਟਨ ਤੋਂ ਪੀਲ ਪੁਲਸ ਨੂੰ ਸਥਾਨਕ ਲੋਕਾਂ ਵੱਲੋਂ ਗੁਪਤ ਸੂਚਨਾ ਦਿੱਤੀ ਗਈ ਸੀ ਕਿ ਅਮਰੀਕਾ ਤੋਂ ਇਕ ਭਗੋੜਾ ਨੌਜਵਾਨ ਬਰੈਂਪਟਨ ਵਿਖੇ ਰਹਿ ਰਿਹਾ ਹੈ ਜਿਸ ਤੋਂ ਬਾਅਦ ਪੂਰੀ ਤਫ਼ਤੀਸ਼ ਕਰਨ ‘ਤੇ ਇਹ ਗ੍ਰਿਫ਼ਤਾਰੀ ਹੋਈ ਸੀ।

Related News

RESTRICTIONS EXTENDED : ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪਾਬੰਦੀਆਂ ਨੂੰ ਹੋਰ ਵਧਾਇਆ ਗਿਆ

Vivek Sharma

ਕੈਨੇਡਾ ਸਰਕਾਰ ਨੇ ਚੋਣਵੇਂ ਭਾਈਚਾਰਿਆਂ ਲਈ 14 ਦਿਨਾਂ ਦੇ ਕੁਆਰੰਟੀਨ ਨਿਯਮਾਂ ਨੂੰ ਹਟਾਇਆ

Vivek Sharma

ਪੰਜ ਮਹੀਨਿਆਂ ਬਾਅਦ ਖੇਡ ਮੈਦਾਨਾਂ ‘ਤੇ ਪਰਤੀ ਰੌਣਕ, ਖਿਡਾਰੀਆਂ ਅਤੇ ਕੋਚਾਂ ਲਈ ਇਹ ਨਵਾਂ ਤਜਰਬਾ !

Vivek Sharma

Leave a Comment