channel punjabi
Canada News North America

ਦੋ ਪੰਜਾਬੀਆਂ ਨੂੰ ਮਿਲਿਆ ‘ਕਮਿਊਨਿਟੀ ਸੇਫ਼ਟੀ ਐਂਡ ਕਰਾਈਮ ਪ੍ਰਿਵੈਨਸ਼ਨ ਐਵਾਰਡ’

ਸਰੀ : ਆਪਣੀਆਂ ਵਡਮੁੱਲੀਆਂ ਸੇਵਾਵਾਂ ਲਈ ਕੈਨੇਡਾ ਵਿੱਚ ਦੋ ਪੰਜਾਬੀਆਂ ਨੂੰ ਵੱਕਾਰੀ ‘ਕਮਿਊਨਿਟੀ ਸੇਫ਼ਟੀ ਐਂਡ ਕਰਾਈਮ ਪ੍ਰਿਵੈਨਸ਼ਨ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ । ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਸਰੀ ਦਾ ਗੁਰਿੰਦਰ ਮਾਨ ਤੇ ਰਿਚਮੰਡ ਦੀ ਬਲਜਿੰਦਰ ਕੰਡੋਲਾ ਸ਼ਾਮਲ ਹੈ।

ਸਰੀ ਦੀ ‘ਕਮਿਊਨਿਟੀਜ਼ ਐਂਬਰੈਸਿੰਗ ਰੈਸਟੋਰੇਟਿਵ ਐਕਸ਼ਨ (ਸੀਈਆਰਏ) ਸੋਸਾਇਟੀ’ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਿੰਦਰ ਮਾਨ ਤੇ ਰਿਚਮੰਡ ਆਰਸੀਐਮਪੀ ਦੀ ਕਾਂਸਟੇਬਲ ਬਲਜਿੰਦਰ ਕੰਡੋਲਾ ਉਨ੍ਹਾਂ ਪੰਜ ਕਮਿਊਨਿਟੀ ਲੀਡਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ 23ਵਾਂ ਸਾਲਾਨਾ ‘ਕਮਿਊਨਿਟੀ ਸੇਫ਼ਟੀ ਐਂਡ ਕਰਾਈਮ ਪ੍ਰਿਵੈਨਸ਼ਨ ਐਵਾਰਡ’ ਮਿਲਿਆ ਹੈ। ਇਹ ਐਵਾਰਡ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਏ ਗਏ ਸਮਾਗਮ ਦੌਰਾਨ ਦਿੱਤੇ ਗਏ।

ਗੁਰਿੰਦਰ ਮਾਨ ਤੇ ਬਲਜਿੰਦਰ ਕੰਡੋਲਾ ਤੋਂ ਇਲਾਵਾ ਜਿਨ੍ਹਾਂ ਨੂੰ ਐਵਾਰਡ ਮਿਲਿਆ, ਉਨ੍ਹਾਂ ਵਿੱਚ ਵੈਨਕੁਵਰ ਦਾ ਲਿਏਨ ਰਿੱਚ, ਪੈਂਟਿਕਟਨ ਦਾ ਡੇਡੇ ਡੈਸਿਕ ਅਤੇ ਵਿਕਟੋਰੀਆ ਦਾ ਸੈਂਡਰਾ ਬਰਾਇਸ ਸ਼ਾਮਲ ਹਨ।

Related News

ਮਿਸੀਸਾਗਾ ‘ਚ ਬੱਸ ਨਾਲ ਹਾਦਸੇ ਤੋਂ ਬਾਅਦ 28 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ

Rajneet Kaur

ਵੈਨਕੂਵਰ: ਸੂਬਾ ਓਵਰਡੋਜ਼ ਜਾਗਰੂਕਤਾ ਦਿਵਸ ਮੌਕੇ ‘ਤੇ ਜਾਮਨੀ ਰੋਸ਼ਨੀ ਨਾਲ ਰੰਗਿਆ ਆਇਆ ਨਜ਼ਰ

Rajneet Kaur

ਕੈਨੇਡੀਅਨ 25 ਸੰਸਦ ਮੈਂਬਰਾਂ ਨੇ ਅਫਗਾਨ ਸਿੱਖਾਂ ਅਤੇ ਹਿੰਦੂਆਂ ਲਈ ਵਿਸ਼ੇਸ਼ ਸ਼ਰਨਾਰਥੀ ਪ੍ਰੋਗਰਾਮ ਦੀ ਕੀਤੀ ਮੰਗ

Rajneet Kaur

Leave a Comment