channel punjabi
International News

ਦੁਨੀਆ ਭਰ ‘ਚ ਕੋਰੋਨਾ ਦੇ ਮਾਮਲੇ ਘਟੇ, ਪਰ ਇਹ ਸਮਾਂ ਢਿੱਲ ਦੇਣ ਦਾ ਨਹੀਂ : ਵਿਸ਼ਵ ਸਿਹਤ ਸੰਗਠਨ

ਜੇਨੇਵਾ : ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਦੁਨੀਆ ਭਰ ਵਿਚ ਕਮੀ ਆਈ ਰਹੀ ਹੈ ਅਤੇ ਇਹ ਉਤਸ਼ਾਹਤ ਕਰਨ ਵਾਲੀ ਹੈ ਪਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਮਦਦਗਾਰ ਰਹੀਆਂ ਪਾਬੰਦੀਆਂ ਵਿਚ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ ਹੈ, ਇਹ ਕਹਿਣਾ ਹੈ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਧਾਨੋਮ ਗੇਬ੍ਰੇਯਸਸ ਦਾ।

ਕੋਰੋਨਾ ਦੇ ਹਾਲਾਤ ਹੌਲੀ-ਹੌਲੀ ਕਾਬੂ ਵਿਚ ਆਉਣ ਬਾਰੇ ਗੱਲ ਕਰਦਿਆਂ ਗੇਬ੍ਰੇਯਸਸ ਨੇ ਕਿਹਾ ਕਿ ਦੁਨੀਆ ਭਰ ਵਿਚ ਸੰਕਰਮਣ ਦੇ ਮਾਮਲਿਆਂ ਵਿਚ ਲਗਾਤਾਰ ਚੌਥੇ ਹਫ਼ਤੇ ਕਮੀ ਆਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵਿਚ ਵੀ ਲਗਾਤਾਰ ਦੂਜੇ ਹਫ਼ਤੇ ਕਮੀ ਆਈ ਹੈ, ਇਹ ਇੱਕ ਚੰਗਾ ਸੰਕੇਤ ਹੈ ।

ਗੇਬ੍ਰੇਯਸਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸੰਕ੍ਰਮਿਤਾਂ ਅਤੇ ਮ੍ਰਿਤਕਾਂ ਦੀ ਗਿਣਤੀ ਵਿਚ ਇਹ ਕਮੀ ਜਨ ਸਿਹਤ ਸਬੰਧੀ ਕਦਮਾਂ ਨੂੰ ਸਖ਼ਤੀ ਨਾਲ ਲਾਗੂ ਕੀਤੇ ਜਾਣ ਕਾਰਨ ਆਈ ਹੈ। ਅਸੀਂ ਸਾਰੇ ਗਿਣਤੀ ਵਿਚ ਆਈ ਕਮੀ ਨਾਲ ਉਤਸ਼ਾਹਿਤ ਹੈ ਪਰ ਮੌਜੂਦਾ ਸਥਿਤੀ ਨਾਲ ਸੰਤੁਸ਼ਟ ਹੋ ਜਾਣਾ ਵਾਇਰਸ ਜਿੰਨਾ ਹੀ ਖ਼ਤਰਨਾਕ ਹੋਵੇਗਾ। ਉਹਨਾਂ ਕਿਹਾ ਕਿ ਅਜੇ ਇਹ ਸਮਾਂ ਨਹੀਂ ਆਇਆ ਕਿ ਕੋਈ ਵੀ ਦੇਸ਼ ਪਾਬੰਦੀਆਂ ਵਿਚ ਢਿੱਲ ਦੇਵੇ। ਜੇਕਰ ਹੁਣ ਕਿਸੇ ਦੀ ਮੌਤ ਹੁੰਦੀ ਹੈ ਤਾਂ ਇਹ ਹੋਰ ਵੀ ਵਧੇਰੇ ਖ਼ਤਰਨਾਕ ਹੋਵੇਗੀ ਕਿਉਂਕਿ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਸੰਕਰਮਣ ਦੇ ਸੰਭਾਵਿਤ ਸਰੋਤ ਦਾ ਪਤਾ ਲੱਗਣ ਲਈ ਹਾਲ ਵਿਚ ਚੀਨ ਦੀ ਯਾਤਰਾ ਕਰਨ ਵਾਲਾ ਡਬਲਿਊ.ਐੱਚ.ਓ. ਮਾਹਿਰ ਮਿਸ਼ਨ ਆਪਣੇ ਅਧਿਐਨ ਦਾ ਸਾਰ ਅਗਲੇ ਹਫ਼ਤੇ ਪੇਸ਼ ਕਰੇਗਾ। ਹ੍ਰਹ ਦੁਨੀਆ ਭਰ ਵਿਚ ਵਾਇਰਸ ਦੇ 19 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਤੋਂ ਪਹਿਲੇ ਹਫ਼ਤਿਆਂ ਵਿਚ ਇਹ ਗਿਣਤੀ 32 ਲੱਖ ਸੀ।

Related News

ਉਨਟਾਰੀਓ ਸਰਕਾਰ ਨੇ ਸਕੂਲਾਂ ਅਤੇ ਚਾਲੀਡ ਕੇਅਰ ਸੈਂਟਰਾਂ ਲਈ ਕੋਵਿਡ -19 ਟਰੈਕਿੰਗ ਵੈਬਸਾਈਟ ਕੀਤੀ ਲਾਂਚ

Rajneet Kaur

ਹਾਲ ਦੀ ਘੜੀ ਕੈਨੇਡਾ-ਅਮਰੀਕਾ ਦੀਆਂ ਸਰਹੱਦਾਂ ਨਹੀਂ ਖੋਲ੍ਹੀਆਂ ਜਾਣਗੀਆਂ : PM ਜਸਟਿਨ ਟਰੂਡੋ

Vivek Sharma

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਖਿਲਾਫ ਦੋਸ਼ ਹੋਏ ਤੈਅ

Vivek Sharma

Leave a Comment