channel punjabi
International News North America

ਦਿੱਲੀ ਪੁਲਸ ਨੇ ਗਣਤੰਤਰ ਦਿਵਸ ‘ਤੇ ਦਿੱਲੀ ‘ਚ ਹੋਈ ਹਿੰਸਾ ਦੇ ਸਿਲਸਿਲੇ ‘ਚ ਵਾਂਟੇਡ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਪੰਜਾਬ ‘ਚ ਗੈਰ-ਕਾਨੂੰਨੀ ਰੂਪ ਨਾਲ ਹਿਰਾਸਤ ‘ਚ ਰੱਖਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ

ਦਿੱਲੀ ਪੁਲਸ ਨੇ ਸੋਮਵਾਰ ਨੂੰ ਗਣਤੰਤਰ ਦਿਵਸ ‘ਤੇ ਦਿੱਲੀ ‘ਚ ਹੋਈ ਹਿੰਸਾ ਦੇ ਸਿਲਸਿਲੇ ‘ਚ ਵਾਂਟੇਡ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਪੰਜਾਬ ‘ਚ ਗੈਰ-ਕਾਨੂੰਨੀ ਰੂਪ ਨਾਲ ਹਿਰਾਸਤ ‘ਚ ਰੱਖਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪਰ ਪੁਲਿਸ ਨੇ ਇਹ ਮੰਨਿਆ ਹੈ ਕਿ ਉਸ ਤੋਂ ਪੁੱਛਗਿੱਛ ਜ਼ਰੂਰ ਕੀਤੀ ਗਈ ਸੀ। ਇਸੇ ਵਰ੍ਹੇ 26 ਜਨਵਰੀ ਨੂੰ ਜਦੋਂ ਅੰਦੋਲਨਕਾਰੀ ਕਿਸਾਨ ਗ਼ਾਜ਼ੀਪੁਰ ਤੋਂ ਆਈਟੀਓ ਪੁੱਜੇ, ਤਾਂ ਉੱਥੇ ਕਿਸਾਨਾਂ ਦਾ ਪੁਲਿਸ ਨਾਲ ਝਗੜਾ ਹੋ ਗਿਆ। ਤਦ ਬਹੁਤ ਸਾਰੇ ਰੋਸ ਮੁਜ਼ਾਹਰਾਕਾਰੀ ਟ੍ਰੈਕਟਰ ਲਾਲ ਕਿਲੇ ਵੱਲ ਲੈ ਕੇ ਅੰਦਰ ਵੜ ਕੇ ਕੇਸਰੀ ਝੰਡਾ ਲਗਾ ਦਿੱਤਾ। ਹਿੰਸਾ ਦੀਆਂ ਘਟਨਾਵਾਂ ‘ਚ 500 ਤੋਂ ਵੱਧ ਪੁਲਸ ਮੁਲਾਜ਼ਮ ਜ਼ਖਮੀ ਹੋਏ ਸਨ ਅਤੇ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਸੀ।

ਦਿੱਲੀ ਪੁਲਿਸ ਨੇ ਇੱਥੇ ਜਾਰੀ ਬਿਆਨ ’ਚ ਕਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਕੁਝ ਗ਼ਲਤ ਤਰ੍ਰਾਂ ਦੀ ਜਾਣਕਾਰੀ ਪ੍ਰਚਾਰਿਤ ਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ। ਬਿਆਨ ‘ਚ ਕਿਹਾ ਗਿਆ ਕਿ ਰਾਜਧਾਨੀ ‘ਚ ਗਣਤੰਤਰ ਦਿਵਸ ‘ਤੇ ਹਿੰਸਾ ਦੇ ਸਿਲਸਿਲੇ ‘ਚ ਕਈ ਮਾਮਲੇ ਦਰਜ ਕੀਤੇ ਗਏ ਹਨ । ਕਾਫ਼ੀ ਗਿਣਤੀ ‘ਚ ਸ਼ੱਕੀਆਂ ਤੋਂ ਪੁੱਛ-ਗਿੱਛ ਕੀਤੀ ਗਈ ਹੈ ਅਤੇ ਦਿੱਲੀ ਤੇ ਕਈ ਹੋਰ ਸੂਬਿਆਂ ਦੇ ਕਰੀਬ 160 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਿਸ ਅਨੁਸਾਰ 8 ਅਪ੍ਰੈਲ ਨੂੰ ਦਿੱਲੀ ਪੁਲਿਸ ਦੇ ਇੱਕ ਵਿਸ਼ੇਸ਼ ਸੈੱਲ ਦੀ ਟੀਮ ਜਦੋਂ ਪਟਿਆਲਾ ਲਾਗਲੇ ਇਲਾਕਿਆਂ ਵਿੱਚ ਲੱਖਾ ਸਿਧਾਣਾ ਦੀ ਭਾਲ ’ਚ ਘੁੰਮ ਰਹੀ ਸੀ, ਤਦ ਉਨ੍ਹਾਂ ਗੁਰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਸੀ।ਉਸ ਤੋਂ ਸਿਧਾਣਾ ਦੀ ਮੌਜੂਦਗੀ ਅਤੇ ਆਵਾਜਾਈ ਬਾਰੇ ਪੁੱਛਿਆ ਗਿਆ ਅਤੇ ਫਿਰ ਉਸ ਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ ਜਦੋਂ ਵੀ ਜ਼ਰੂਰਤ ਪਵੇ, ਉਹ ਜਾਂਚ ‘ਚ ਸਹਿਯੋਗ ਕਰੇ। ਪੀਟੀਆਈ ਅਨੁਸਾਰ ਪੁਲਿਸ ਨੇ ਆਪਣੇ ਬਿਆਨ ’ਚ ਇਹ ਵੀ ਕਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ 160 ਵਿਅਕਤੀਆਂ ਵਿੱਚੋਂ ਵੀ ਕਿਸੇ ਨੇ ਹਾਲੇ ਤੱਕ ਕੁੱਟਮਾਰ ਦਾ ਦੋਸ਼ ਨਹੀਂ ਲਾਇਆ।

Related News

ਖ਼ਬਰ ਖ਼ਾਸ : ਹਾਲੇ ਵੀ ਨਹੀਂ ਟਲਿਆ ਕੋਰੋਨਾ ਦਾ ਖ਼ਤਰਾ, ਇੱਕ ਸਾਲ ਬਾਅਦ ਵੀ ਖੌਫ਼ ਬਰਕਰਾਰ

Vivek Sharma

Joe Biden ਨੇ ਭਾਰਤੀ ਅਮਰੀਕੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ, ਬਣਾਇਆ ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ

Vivek Sharma

ਮਿਸੀਸਾਗਾ :ਮਨਦੀਪ ਸਿੰਘ ਚੀਮਾਂ ਫਾਂਉਡੇਸਨ ਨੇ 30 ਹਜ਼ਾਰ ਡਾਲਰ ਫੰਡ ਇਕੱਤਰ ਕਰਕੇ ਪੀਲ ਚਿਲਡਰਨਜ਼ ਸੁਸਾਇਟੀ ਨੂੰ ਕੀਤੇ ਭੇਂਟ

Rajneet Kaur

Leave a Comment