channel punjabi
Uncategorized

ਦਿੱਲੀ ‘ਚ ਹੋਈ ਹਿੰਸਾ ਮੰਦਭਾਗੀ, ਕਿਸਾਨ ਦਿੱਲੀ ਤੋਂ ਬਾਹਰ ਆਉਣ :ਕੈਪਟਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਭ ਨੇ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਘਟਨਾ ’ਤੇ ਦੁੱਖ ਅਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਦਿੱਲੀ ’ਚ ਤਣਾਅ ਦੇ ਮੱਦੇਨਜ਼ਰ ਪੰਜਾਬ ’ਚ ਹਾਈ ਅਲਰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ । ਉਨ੍ਹਾਂ ਭ੍ਹ ਡੀਜੀਪੀ ਦਿਨਕਰ ਗੁਪਤਾ ਨੂੰ ਇਹ ਯਕੀਨੀ ਬਣਾਉਣ ਦੇ ਭ੍ਹਹੁਕਮ ਦਿੱਤੇ ਹਨ ਕਿ ਸੂਬੇ ’ਚ ਕਿਸੇ ਵੀ ਕੀਮਤ ’ਤੇ ਅਮਨ ਕਾਨੂੰਨ ਦੀ ਹਾਲਤ ਭੰਗ ਨਾ ਹੋਵੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀਜ੍ਰੈੁਕਟਰ ਪਰੇਡ ਦੌਰਾਨ ਜਿਸ ਤਰ੍ਹਾਂ ਦੀ ਘਟਨਾ ਹੋਈ, ਉਹ ਬੇਹੱਦ ਦੁਖਦਾਈ ਸੀ। ਕੁਝ ਤੱਤਾਂ ਵੱਲੋਂ ਹਿੰਸਾ ਕਰਨ ਦੀ ਘਟਨਾ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਿਸਾਨਾਂ ਨੂੰ ਤੁਰੰਤ ਦਿੱਲੀ ਤੋਂ ਬਾਹਰ ਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ ਅੰਦੋਲਨ ਨੂੰ ਧੱਕਾ ਲੱਗੇਗਾ ਤੇ ਸ਼ਾਂਤੀਪੂੁੂਰਨ ਤਰੀਕੇ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਕਿਸਾਨ ਆਗੂਆਂ ਦੀਆਂ ਸਦਭਾਵਨਾਂ ਦੀਆਂ ਕੋਸ਼ਿਸ਼ਾਂ ਨੂੰ ਨਕਾਰ ਦੇਵੇਗਾ।

ਕੈਪਟਨ ਨੇ ਕਿਹਾ ਕਿ ਲੋਕਤੰਤਰ ’ਚ ਇਸ ਤਰ੍ਹਾਂ ਦੀ ਹਿੰਸਾ ਦੀਆਂ ਘਟਨਾਵਾਂ ਨੂੰ ਕਿਸੇ ਤਰੀਕੇ ਨਾਲ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ। ਗਣਤੰਤਰ ਦਿਵਸ ਮੌਕੇ ਇਸ ਤਰ੍ਹਾਂ ਦੀ ਘਟਨਾ ’ਤੇ ਪੰਜਾਬ ਦੇ ਕਈ ਹੋਰ ਆਗੂੂਆਂ ਨੇ ਵੀ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੂੰ ਟਰੈਕਟਰ ਪਰੇਡ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ।

Related News

ਮਹਾਂਮਾਰੀ ਦੇ ਚਲਦਿਆਂ ਸ਼ਰਾਬ ਦਾ ਸੇਵਨ ਵੀ ਛੂਹ ਰਿਹਾ ਅਸਮਾਨ: ਮਾਂਟਰੀਅਲ ਪਬਲਿਕ ਹੈਲਥ

Rajneet Kaur

ਅਡਮਿੰਟਨ ਟਰੈਕ ਦੇ ਸਾਬਕਾ ਕੋਚ ‘ਤੇ ਕਿਸ਼ੋਰ ਐਥਲੀਟਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਲੱਗੇ ਦੋਸ਼

Rajneet Kaur

ਬਿੱਲ 204 ਜਾਂ ਸਵੈਇੱਛੁਕ ਖੂਨ ਦਾਨ ਰੀਪੀਲ ਐਕਟ ਨੂੰ ਵਿਧਾਨ ਸਭਾ ਨੇ ਕੀਤਾ ਪਾਸ

Rajneet Kaur

Leave a Comment