channel punjabi
International News North America

ਡੋਨਾਲਡ ਟਰੰਪ ਨੇ ਵਿਰੋਧੀ ਜੋ ਬਿਡੇਨ ‘ਤੇ ਸਾਧਿਆ ਨਿਸ਼ਾਨਾ : ਜੇਕਰ ਬਿਡੇਨ ਰਾਸ਼ਟਰਪਤੀ ਬਣਿਆ ਤਾਂ ਅਮਰੀਕਾ ਤਬਾਹ ਹੋ ਜਾਵੇਗਾ : ਟਰੰਪ

ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਦਿਨੋ ਦਿਨ ਵਧਦਾ ਜਾ ਰਿਹਾ ਹੈ ਸਿਆਸੀ ਮਾਹੌਲ

ਡੋਨਾਲਡ ਟਰੰਪ ਅਤੇ ਜੋ ਬਿਡੇਨ ਇਕ ਦੂਜੇ ਨੂੰ ਦੱਸ ਰਹੇ ਨੇ ਅਯੋਗ ਅਤੇ ਗ਼ੈਰ-ਜਿੰਮੇਵਾਰ

ਉਪ ਰਾਸ਼ਟਰਪਤੀ ਫੁਦੀ ਲਈ ਮੈਦਾਨ ਵਿੱਚ ਡਟੀ ਕਮਲਾ ਹੈਰਿਸ ਨੇ ਟਰੰਪ ‘ਤੇ ਕੀਤੇ ਸ਼ਬਦੀ ਹਮਲੇ

ਟਰੰਪ ਆਪਣੀ ਵਿਰੋਧੀ ਬਿਡੇਨ ਨੂੰ ਦੱਸ ਰਹੇ ਨੇ ਦੇਸ਼ ਵਿਰੋਧੀ

ਬਿਡੇਨ ਬਣੇ ਰਾਸ਼ਟਰਪਤੀ ਤਾਂ ਅਮਰੀਕਾ ਤਬਾਹ ਹੋ ਜਾਵੇਗਾ : ਟਰੰਪ

ਵਾਸ਼ਿੰਗਟਨ : ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਮਰੀਕਾ ਵਿੱਚ ਸਿਆਸੀ ਮਾਹੌਲ ਇਸ ਸਮੇਂ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ।
ਮੁੱਖ ਸਿਆਸੀ ਦਲ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਵੱਲੋਂ ਇਕ ਦੂਜੇ ਨੂੰ ਨੀਵਾਂ ਵਿਖਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਿਆ ਜਾ ਰਿਹਾ। ਵਿਰੋਧੀ ਧਿਰ ਡੋਨਾਲਡ ਟਰੰਪ ਨੂੰ ਆਯੋਗ ਦੱਸ ਰਹੇ ਨੇ ਤਾਂ ਟਰੰਪ ਬਿਡੇਨ ਨੂੰ ਅਮਰੀਕਾ ਵਿਰੋਧੀ ਕਹਿ ਰਹੇ ਨੇ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਤਿੰਨ ਨਵੰਬਰ ਨੂੰ ਹੋਣ ਵਾਲੀ ਚੋਣ ‘ਚ ਜਿੱਤ ਜਾਂਦੇ ਹਨ ਤਾਂ ਅਮਰੀਕਾ ਤਬਾਹ ਹੋ ਜਾਵੇਗਾ। ਇੰਨਾ ਹੀ ਨਹੀਂ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਦੁਨੀਆ ‘ਚ ਹਾਸੇ ਦਾ ਪਾਤਰ ਬਣ ਜਾਵੇਗੀ। ਟਰੰਪ ਨੇ ਕਿਹਾ ਕਿ ਬਿਡੇਨ ਦੀਆਂ ਤਜਵੀਜ਼ਸ਼ੁਦਾ ਨੀਤੀਆਂ ਦੇਸ਼ ਲਈ ਚੰਗੀ ਨਹੀਂ ਹਨ।

ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨੂੰ ਕਿਹਾ, ‘ਬਿਡੇਨ ਲਗਾਤਾਰ ਮਹਾਮਾਰੀ ਦਾ ਸਿਆਸੀਕਰਨ ਕਰ ਰਹੇ ਹਨ। ਉਹ ਵਾਇਰਸ ਬਾਰੇ ਗ਼ਲਤ ਜਾਣਕਾਰੀ ਫੈਲਾਅ ਰਹੇ ਹਨ। ਉਹ ਨਾ ਸਿਰਫ਼ ਵਿਗਿਆਨਕ ਸਬੂਤਾਂ ਦੀ ਅਣਦੇਖੀ ਕਰ ਰਹੇ ਹਨ ਬਲਕਿ ਤੱਥਾਂ ‘ਤੇ ਖੱਬੇ-ਪੱਖੀ ਸਿਆਸਤ ਥੋਪ ਰਹੇ ਹਨ।’

ਟਰੰਪ ਨੇ ਇਕ ਟਵੀਟ ‘ਚ ਕਿਹਾ, ‘ਜੇਕਰ ਬਿਡੇਨ ਰਾਸ਼ਟਰਪਤੀ ਬਣੇ ਤਾਂ ਨਾ ਸਿਰਫ਼ ਦੁਨੀਆ ਸਾਡੇ ‘ਤੇ ਹੱਸੇਗੀ ਬਲਕਿ ਹਰੇਕ ਦੇਸ਼ ਅਮਰੀਕਾ ਦਾ ਲਾਭ ਉਠਾਉਣ ਦੀ ਕੋਸ਼ਿਸ ਕਰੇਗਾ। ਸਾਡਾ ਦੇਸ਼ ਤਬਾਹ ਹੋ ਜਾਵੇਗਾ।’ ਟਰੰਪ ਨੇ ਟਵੀਟ ਦੇ ਨਾਲ ਹੀ ਫਾਕਸ ਨਿਊਜ਼ ਦੀ ਇਕ ਵੀਡੀਓ ਕਲਿਪਿੰਗ ਵੀ ਟੈਗ ਕੀਤੀ ਹੈ, ਜਿਸ ‘ਚ ਮੇਜ਼ਬਾਨ ਨੇ ਬਿਡੇਨ ਦੀ ਪ੍ਰਸ਼ੰਸਾ ਕਰਨ ‘ਤੇ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਦੀ ਆਲੋਚਨਾ ਕੀਤੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਜਿਹੜੇ ਬਿਡੇਨ ਯੂਰਪ ਤੇ ਚੀਨ ‘ਤੇ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਦਾ ਵਿਰੋਧ ਕਰ ਰਹੇ ਸਨ। ਜੇਕਰ ਮੈਂ ਉਨ੍ਹਾਂ ਦੀ ਸਲਾਹ ਸੁਣੀ ਹੈ ਤਾਂ ਹੋਰ ਲੱਖਾਂ ਲੋਕ ਮਹਾਮਾਰੀ ਦੀ ਚਪੇਟ ‘ਚ ਆ ਕੇ ਜਾਨ ਗੁਆ ਦਿੰਦੇ। ਟਰੰਪ ਨੇ ਦੋਸ਼ ਲਗਾਇਆ ਕਿ ਬਿਡੇਨ ਅਮਰੀਕੀ ਸਰਹੱਦਾਂ ਖੋਲ੍ਹਣਾ ਚਾਹੁੰਦੇ ਹਨ। ਜੇਕਰ ਅਜਿਹਾ ਹੋਇਆ ਤਾਂ ਮਹਾਮਾਰੀ ਨਾਲ ਹੋਰ ਵੀ ਅਮਰੀਕੀ ਪ੍ਰਭਾਵਿਤ ਹੋ ਸਕਦੇ ਹਨ।

Related News

ਕਿਊਬੈਕ ਸੂਬੇ ਦੇ ਕਰਫ਼ਿਊ ਦੀ ਤਰ੍ਹਾਂ ਓਂਟਾਰੀਓ ਵਿੱਚ ਵੀ ਕਰਫ਼ਿਊ ਲਗਾਉਣ ਦੀ ਤਿਆਰੀ !

Vivek Sharma

JOE BIDEN ਦਾ ਪੂਰੀ ਦੁਨੀਆ ਕਰੇਗੀ ਸਨਮਾਨ : ਕਮਲਾ ਹੈਰਿਸ

Vivek Sharma

ਮਿਸੀਸਾਗਾ ‘ਚ ਹੋਏ ਇੱਕ ਹਾਦਸੇ ਵਿੱਚ ਬਰੈਂਪਟਨ ਦੇ 21 ਸਾਲਾ ਹੈਪ੍ਰੀਤ ਰਾਮਗੜ੍ਹੀਆ ‘ਤੇ ਲਾਇਆ ਗਿਆ ਦੋਸ਼, ਜਿਸ ਵਿੱਚ ਤਿੰਨ ਦੀ ਮੌਤ ਹੋ ਗਈ ,ਪੰਜ ਜ਼ਖਮੀ

Rajneet Kaur

Leave a Comment