Channel Punjabi
International News USA

ਡੋਨਾਲਡ ਟਰੰਪ ਦੀ ਹੇਟ ਸਪੀਚ ‘ਤੇ ਫੇਸਬੁੱਕ ਨਾਰਾਜ਼, ਫੇਸਬੁੱਕ ਨੇ ਟਰੰਪ ਨੂੰ ਦਿੱਤੀ ਚਿਤਾਵਨੀ !

ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਨੂੰ ਦਿੱਤੀ ਚੇਤਾਵਨੀ

ਨਫਰਤ ਫੈਲਾਉਣ ਵਾਲੀ ਸ਼ਬਦਾਵਲੀ ਅਤੇ ਕੋਰੋਨਾ ਬਾਰੇ ਗਲਤ ਤੱਥ ਪੇਸ਼ ਕਰਨ ‘ਤੇ ਹੋਵੇਗੀ ਕਾਰਵਾਈ

ਫੇਸਬੁੱਕ ਨੂੰ ਟਰੰਪ ਬਾਰੇ ਮਿਲੀਆਂ ਅਨੇਕਾਂ ਸ਼ਿਕਾਇਤਾਂ

ਮਜਬੂਰਨ ਫੇਸਬੁਕ ਨੂੰ ਕਰਨਾ ਪਿਆ ਵੱਡਾ ਐਲਾਨ !

FB ਦੀ ਚੀਫ ਆਪਰੇਟਿੰਗ ਆਫਿਸਰ ਸ਼ੇਰਿਲ ਸੈਂਡਬਰਗ ਦਾ ਵੱਡਾ ਬਿਆਨ

ਵਾਸ਼ਿੰਗਟਨ : ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਹਰਮਨ ਪਿਆਰੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ‘ਤੇ ਨਫਰਤ ਫੈਲਾਉਣ ਕੋਈ ਇਲਜ਼ਾਮ ਲੱਗਦੇ ਰਹੇ ਨੇ। ਫੇਸਬੁੱਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣ ਦਾ ਜ਼ਰੀਆ ਬਣ ਰਿਹਾ ਹੈ । ਇਸ ਮੁੱਦੇ ਨੂੰ ਲੈ ਕੇ ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਫੇਸਬੁੱਕ ਨੂੰ ਅਜਿਹੀ ਸਮੱਗਰੀ ਪ੍ਰਕਾਸ਼ਿਤ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਜਾਂਦੀ ਹੈ, ਜਿਸ ਨਾਲ ਕਿਸੇ ਦੀ ਵੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ। ਇਸ ਸਭ ਦੇ ਬਾਵਜੂਦ ਫੇਸਬੁੱਕ ਨੇ ਜਿਆਦਾ ਗੰਭੀਰਤਾ ਨਾਲ ਕਦਮ ਨਹੀ ਚੁੱਕੇ । ਪਰ ਹੁਣ ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿਤਾਵਨੀ ਦੇ ਕੇ ਮਿਸਾਲ ਕਾਇਮ ਕੀਤੀ ਹੈ।

ਤਸਵੀਰ:ਸ਼ੇਰਿਲ ਸੈਂਡਬਰਗ, ਫੇਸਬੁੱਕ ਅਧਿਕਾਰੀ

ਤਸਵੀਰ:ਸ਼ੇਰਿਲ ਸੈਂਡਬਰਗ, ਫੇਸਬੁੱਕ ਅਧਿਕਾਰੀ

ਦਰਅਸਲ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਦੇਖਦੇ ਹੋਏ ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਫੇਸਬੁੱਕ ਦੀ ਚੀਫ ਆਪਰੇਟਿੰਗ ਆਫਿਸਰ ਸ਼ੇਰਿਲ ਸੈਂਡਬਰਗ ਨੇ ਕਿਹਾ ਕਿ ਜੇਕਰ ਟਰੰਪ ਕੰਪਨੀ ਦੇ ਮਾਨਕਾਂ ਨੂੰ ਤੋੜਦੇ ਹਨ ਤਾਂ ਇਹ ਪਲੇਟਫਾਰਮ ਉਨ੍ਹਾਂ ਦੀਆਂ ਪੋਸਟਾਂ ਹਟਾ ਦੇਵੇਗਾ। ਮੰਗਲਵਾਰ ਨੂੰ ਇਕ ਮੀਡੀਆ ਅਦਾਰੇ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੈਂਡਬਰਗ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਨਫਤਰ ਵਾਲਾ ਭਾਸ਼ਣ ਜਾਂ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਗਲਤ ਜਾਣਕਾਰੀ ਪੋਸਟ ਕਰਦੇ ਹਨ ਤਾਂ ਉਸ ਨੂੰ ਡਿਲੀਟ ਕਰ ਦਿੱਤਾ ਜਾਵੇਗਾ।

ਤਸਵੀਰ:ਸ਼ੇਰਿਲ ਸੈਂਡਬਰਗ, ਫੇਸਬੁੱਕ ਅਧਿਕਾਰੀ

2016 ‘ਚ ਵੀ ਫੇਸਬੁੱਕ ‘ਤੇ ਲੱਗੇ ਸਨ ਕਈ ਦੋਸ਼

ਅਮਰੀਕਾ ‘ਚ 2016 ‘ਚ ਹੋਈਆਂ ਚੋਣਾਂ ‘ਚ ਫੇਸਬੁੱਕ ‘ਤੇ ਕੋਈ ਦੋਸ਼ ਲੱਗੇ ਸਨ। ਦੋਸ਼ ਸੀ ਕਿ ਫੇਸਬੁੱਕ ਰਾਹੀਂ ਵਿਦੇਸ਼ੀ ਤਾਕਤਾਂ ਨੇ ਚੋਣਾਂ ‘ਚ ਦਖਲਅੰਦਾਜ਼ੀ ਕੀਤੀ। ਹਾਲਾਂਕਿ, ਫੇਸਬੁੱਕ ਹੁਣ ਸਖਤ ਕਦਮ ਚੁੱਕ ਰਹੀ ਹੈ। ਚੋਣਾਂ ਨੂੰ ਲੈ ਕੇ ਲੋਕਾਂ ‘ਚ ਦੁਵਿੱਧਾ ਘੱਟ ਕਰਨ ਲਈ ਫੇਸਬੁੱਕ ਨੇ ਪਿਛਲੇ ਹਫਤੇ ‘ਵੋਟਿੰਗ ਇੰਫਾਰਮੇਸ਼ਨ ਸੈਂਟਰ’ ਸ਼ੁਰੂ ਕੀਤੇ ਹਨ। ਇਸ ਨਾਲ ਅਮਰੀਕੀ ਲੋਕਾਂ ਨੂੰ ਵੋਟਿੰਗ ਦੇ ਬਾਰੇ ‘ਚ ਸਹੀ ਜਾਣਕਾਰੀ ਮਿਲੇਗੀ। ਕੰਪਨੀ ਮੁਤਾਬਕ ਇਹ ਸੈਂਟਰ ਫੇਸਬੁੱਕ ਨਾਲ ਹੀ ਇੰਸਟਾਗ੍ਰਾਮ ‘ਤੇ ਵੀ ਮੌਜੂਦ ਰਹਿਣਗੇ।

ਬਾਈਕਾਟ ਤੋਂ ਬਾਅਦ ਬਦਲਿਆ ਨਿਯਮ

ਟਰੰਪ ਦੀ ਪੋਸਟ ‘ਤੇ ਐਕਸ਼ਨ ਨਾ ਲੈਣ ਅਤੇ ਕੰਪਨੀ ਨੇ ਢਿੱਲੇ ਰਵੱਈਏ ਕਾਰਣ ਵਿਗਿਆਪਨ ਦੇਣ ਵਾਲੇ 400 ਲੋਕਾਂ ਨੇ ਫੇਸਬੁੱਕ ਦਾ ਬਾਈਕਾਟ ਕਰ ਦਿੱਤਾ ਸੀ। ਕੰਪਨੀ ਦੇ ਕਰਮਚਾਰੀ ਵੀ ਵਿਰੋਧ ‘ਚ ਆਵਾਜ਼ ਚੁੱਕਣ ਲੱਗੇ ਹਨ। ਇਸ ਤੋਂ ਬਾਅਦ ਕੰਪਨੀ ਨੇ ਹੇਟ ਸਪੀਚ ਅਤੇ ਗਲਤ ਖਬਰਾਂ ‘ਤੇ ਐਕਸ਼ਨ ਲੈਣਾ ਸ਼ੁਰੂ ਕੀਤਾ ਹੈ। ਫੇਸਬੁੱਕ ਨੇ ਕਿਹਾ ਕਿ ਉਸ ਨੇ ਚੋਣਾਂ ‘ਚ ਦਖਲ ਨਾਲ ਨਜਿੱਠਣ ਲਈ ਦੁਨੀਆ ਦੇ ਕੁਝ ਸਭ ਤੋਂ ਐਡਵਾਂਸ ਸਿਸਟਮ ਬਣਾਏ ਹਨ ਅਤੇ ਹਮੇਸ਼ਾ ਉਨ੍ਹਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਨ।

Related News

ਅਮਰੀਕਾ ਦੀ ਕੈਰੋਲੀਨਾ ਦੇ ਡਿਊਕ ਯੂਨੀਵਰਸਿਟੀ ਦੇ ਵਿਗਆਨੀਆਂ ਨੇ 14 ਤਰ੍ਹਾਂ ਦੇ ਮਾਸਕ ਦੀ ਕੀਤੀ ਜਾਂਚ, ਦਸਿਆ ਕਿਹੜਾ ਸਭ ਤੋਂ ਵੱਧ ਸੁਰੱਖਿਅਤ

Rajneet Kaur

ਨੌਰਥ ਯਾਰਕ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਵਾਹਨ ‘ਚ ਮਿਲੀ ਲਾਸ਼

Rajneet Kaur

ਕੈਨੇਡਾ: ਸਟ੍ਰੋਬੈਰੀ ਹਿੱਲ ਤੋਂ ਵੈਨਕੂਵਰ ਵਿਚ ਭਾਰਤੀ ਦੂਤਾਵਾਸ ਤੱਕ ਕੱਢੀ ਗਈ ਤਿਰੰਗਾ ਯਾਤਰਾ ਰੈਲੀ

Rajneet Kaur

Leave a Comment

[et_bloom_inline optin_id="optin_3"]