channel punjabi
Canada International News North America

ਡੇਟ੍ਰਾਇਟ ਸਟ੍ਰਿਪ ਕਲੱਬ ਦੇ ਬਾਹਰ ਗੋਲੀਬਾਰੀ ‘ਚ 6 ਵਿਅਕਤੀ ਜ਼ਖਮੀ

ਡੇਟ੍ਰਾਇਟ: ਡੇਟ੍ਰਾਇਟ ‘ਚ ਇਕ ਸਟ੍ਰਿਪ ਕਲੱਬ ਦੇ ਬਾਹਰ ਐਤਵਾਰ ਦੀ ਰਾਤ ਗੋਲੀਬਾਰੀ ‘ਚ 6 ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਐਤਵਾਰ ਦੀ ਰਾਤ ਕਰੀਬ 2 ਵਜੇ ਡੇਟ੍ਰਾਇਟ ਸਟ੍ਰਿਪ ਕਲੱਬ ਦੇ ਬਾਹਰ ਕਾਫੀ ਲੋਕ ਮੌਜੂਦ ਸਨ, ਕਿ ਅਚਾਨਕ ਇੱਕ ਵਿਅਕਤੀ ਨੇ ਕਲੱਬ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੈਡੀਕਲ ਕਰਮਚਾਰੀਆਂ ਵੱਲੋਂ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿਨ੍ਹਾਂ ‘ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦਕਿ 2 ਪੁਰਸ਼ ਅਤੇ ਇੱਕ ਮਹਿਲਾ ਦੀ ਜਾਨ ਹੁਣ ਖਤਰੇ ਤੋਂ ਬਾਹਰ ਹੈ।

ਪੁਲਿਸ ਨੇ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ‘ਚ ਕਿਸੇ ਦੀ ਗ੍ਰਿਫਤਾਰੀ ਦੀ ਜਾਣਕਾਰੀ ਨਹੀਂ ਹੈ। ਇਸ ਘਟਨਾ ‘ਚ ਜ਼ਖਮੀ ਹੋਏ ਲੋਕਾਂ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

Related News

ਫੇਸਬੁੱਕ ‘ਤੇ ਮੁਕੱਦਮਾ ਕਰਨਗੇ ਅਮਰੀਕਾ ਦੇ 48 ਸੂਬੇ, ਭਰੋਸਾ ਤੋੜਨ ਦਾ ਇਲਜਾਮ

Vivek Sharma

ਦਿੱਲੀ ‘ਚ ਹੋਈਆਂ ਹਿੰਸਕ ਘਟਨਾਵਾਂ ‘ਤੇ ਕੈਪਟਨ ਨੇ ਦੁੱਖ ਅਤੇ ਨਿਰਾਸ਼ਾ ਦਾ ਕੀਤਾ ਪ੍ਰਗਟਾਵਾ, ਸੂਬੇ ਵਿੱਚ ਜਾਰੀ ਕੀਤਾ ਗਿਆ ਰੈਡ ਅਲਰਟ

Vivek Sharma

ਓਨਟਾਰੀਓ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 700 ਨਵੇਂ ਕੇਸਾਂ ਦੀ ਕੀਤੀ ਰਿਪੋਰਟ

Rajneet Kaur

Leave a Comment