channel punjabi
Canada International News North America

ਟੋਰਾਂਟੋ ਵਿੱਚ ਜਨਵਰੀ ‘ਚ ਵੀ ਨਹੀਂ ਖੁੱਲ੍ਹਣਗੇ ਸਕੂਲ,ਸਕੂਲ ਬੋਰਡ ਨੇ ਦਿੱਤੇ ਸੰਕੇਤ

ਟੋਰਾਂਟੋ: ਕੈਨੇਡਾ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਇਸਦਾ ਅਸਰ ਹੁਣ ਬੱਚਿਆਂ ਦੀ ਸਕੂਲੀ ਪੜ੍ਹਾਈ ‘ਤੇ ਵੀ ਪੈ ਰਿਹਾ ਹੈ। ਟੋਰਾਂਟੋ ਲੰਮੀਆਂ ਛੁੱਟੀਆਂ ਤੋਂ ਬਾਅਦ ਸਕੂਲ ਜਨਵਰੀ ਵਿਚ ਵੀ ਨਹੀਂ ਖੁੱਲਣਗੇ। ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ (ਟੀ.ਡੀ.ਐੱਸ.ਬੀ.) ਨੇ ਮਾਪਿਆਂ ਨੂੰ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਦੀਆਂ ਦੀਆਂ ਛੁੱਟੀਆਂ ਦੇ ਬਾਅਦ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਸ਼ਾਇਦ ਨਾ ਪੜ੍ਹਾਇਆ ਜਾ ਸਕੇ।

ਬੋਰਡ ਨੇ ਇਕ ਖੁੱਲ੍ਹੀ ਚਿੱਠੀ ਵਿਚ ਮਾਪਿਆਂ ਨੂੰ ਦੱਸਿਆ ਕਿ ਕੋਰੋਨਾ ਦੇ ਵੱਧਦੇ ਬੑ ਕਾਰਨ ਕਲਾਸਾਂਅ ਤੇ ਸਕੂਲਾਂ ਵਿਚ ਜਾ ਕੇ ਪੜ੍ਹਾਈ ਨਹੀਂ ਕਰ ਸਕਣਗੇ। ਇਸ ਲਈ ਮਾਪਿਆਂ ਨੂੰ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਤੇ ਹੋਰ ਬਦਲਾਂ ਲਈ ਤਿਆਰ ਰਹਿਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਸਿਹਤ ਅਧਿਕਾਰੀਆਂ ਦੀ ਸਲਾਹ ‘ਤੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਂਝ ਸਕੂਲਾਂ ਨੂੰ 4 ਜਨਵਰੀ ਨੂੰ ਖੋਲ੍ਹਣ ਦਾ ਵਿਚਾਰ ਹੈ। ਫਿਲਹਾਲ ਪ੍ਰਸ਼ਾਸਨ ਵਲੋਂ ਸਕੂਲਾਂ ਨੂੰ ਬੰਦ ਰੱਖਣ ਲਈ ਕਿਹਾ ਜਾ ਰਿਹਾ ਹੈ। ਬੋਰਡ ਮੁਤਾਬਕ ਨੈਲਸਨ ਮੰਡੇਲਾ ਪਾਰਕ ਪਬਲਿਕ ਸਕੂਲ ਨੂੰ 4 ਜਨਵਰੀ ਤੱਕ ਬੰਦ ਰੱਖਿਆ ਗਿਆ ਹੈ। ਇੱਥੇ 3 ਵਿਦਿਆਰਥੀ ਤੇ 3 ਸਟਾਫ਼ ਮੈਂਬਰਾਂ ਕੋਰੋਨਾ ਪਾਜ਼ੀਟਿਵ ਮਿਲੇ ਹਨ। ਜ਼ਿਕਰਯੋਗ ਹੈ ਕਿ 12 ਟੀ.ਡੀ.ਐੱਸ.ਬੀ. ਸਕੂਲਾਂ ਨੂੰ ਕੋਰੋਨਾ ਦੇ ਮਾਮਲੇ ਮਿਲਣ ਕਾਰਨ ਬੰਦ ਕਰ ਦਿੱਤਾ ਗਿਆ ਹੈ।

Related News

ਬਲਾਕ ਕਿਉਬਕੋਇਸ ਲੀਡਰ ਯਵੇਸ-ਫ੍ਰੈਂਕੋਇਸ ਬਲੈਂਚੇਟ ਨੇ ਟਰੂਡੋ ਤੇ ਉਨ੍ਹਾਂ ਦੇ ਦੋ ਹੋਰਨਾ ਅਧਿਕਾਰੀਆਂ ਦੇ ਅਸਤੀਫੇ ਦੀ ਕੀਤੀ ਮੰਗ

Rajneet Kaur

ਟੋਰਾਂਟੋ ਨੇ ਬੇਕਰੈਸਟ ਹਸਪਤਾਲ, ਲਾਂਗ ਟਰਮ ਕੇਅਰ ਹੋਮ ਵਿੱਚ 5 ਕੋਵਿਡ -19 ਵੈਰੀਅੰਟ ਮਾਮਲਿਆਂ ਦੀ ਕੀਤੀ ਪਛਾਣ

Rajneet Kaur

ਕੈਨੇਡਾ ‘ਚ ਸੈਲਮੋਨੇਲਾ ਬਿਮਾਰੀ ਕਾਰਨ 339 ਲੋਕ ਹੋਏ ਬਿਮਾਰ, 48 ਲੋਕਾਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ

Rajneet Kaur

Leave a Comment