channel punjabi
Canada News North America

ਟੋਰਾਂਟੋ ਵਿੱਚ ਘਰਾਂ ਦੀਆਂ ਕੀਮਤਾਂ ‘ਚ ਵੱਡਾ ਉਛਾਲ,ਘਰ ਦੀ ਔਸਤ ਕੀਮਤ ਇੱਕ ਮਿਲੀਅਨ ਡਾਲਰ ਦੇ ਮਾਰਕੇ ਤੋਂ ਹੋਈ ਪਾਰ!

ਟੋਰਾਂਟੋ :ਕੋਰੋਨਾ ਕਾਲ ਦੇ ਬਾਵਜੂਦ ਪ੍ਰਾਪਰਟੀ ਰੇਟਾਂ ਵਿੱਚ ਉਛਾਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਟੋਰਾਂਟੋ ਦੇ ਰੀਜਨਲ ਰੀਅਲ ਅਸਟੇਟ ਬੋਰਡ ਦਾ ਕਹਿਣਾ ਹੈ ਕਿ ਫਰਵਰੀ ਵਿੱਚ ਹਾਊਸਿੰਗ ਮਾਰਕਿਟ ਵਿੱਚ ਕਾਫੀ ਉਛਾਲ ਰਿਹਾ। ਪਹਿਲੀ ਵਾਰੀ ਘਰਾਂ ਦੀ ਔਸਤ ਕੀਮਤ ਇੱਕ ਮਿਲੀਅਨ ਡਾਲਰ ਦੀ ਔਸਤ ਕੀਮਤ ਤੋਂ ਅੱਗੇ ਜਾ ਪੁੱਜੀ ਹੈ।
ਰੀਅਲ ਅਸਟੇਟ ਬੋਰਡ ਦਾ ਕਹਿਣਾ ਹੈ ਕਿ ਫਰਵਰੀ ਵਿੱਚ ਘਰਾਂ ਦੀ ਵਿੱਕਰੀ 10,970 ਤੱਕ ਪਹੁੰਚ ਗਈ, ਜੋ ਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ ਹੋਈ ਘਰਾਂ ਦੀ ਵਿੱਕਰੀ 7193 ਨਾਲੋਂ ਕਰੀਬ 30 ਫੀਸਦੀ ਜ਼ਿਆਦਾ ਹੈ। ਘਰਾਂ ਦੀ ਵਿੱਕਰੀ ਲਈ ਔਸਤ ਕੀਮਤ 14·9 ਫੀਸਦੀ ਦਾ ਵਾਧਾ ਹੋਇਆ ਹੈ ਤੇ ਔਸਤ ਘਰ ਦੀ ਕੀਮਤ 1,045,488 ਡਾਲਰ ਤੱਕ ਪਹੁੰਚ ਗਈ ਹੈ ਜਦਕਿ ਪਿਛਲੇ ਸਾਲ 2020 ਵਿੱਚ ਘਰਾਂ ਦੀ ਔਸਤ ਕੀਮਤ 9,10,142 ਡਾਲਰ ਔਸਤਨ ਸੀ।

ਇਸੇ ਤਰ੍ਹਾਂ ਸੈਮੀ ਡਿਟੈਚਡ ਘਰਾਂ ਦੀ ਵਿੱਕਰੀ ਵਿੱਚ 53·1 ਫੀਸਦੀ ਇਜਾਫਾ ਹੋਇਆ ਹੈ ਤੇ ਇਨ੍ਹਾਂ ਦੀਆਂ ਕੀਮਤਾਂ 20·3 ਫੀਸਦੀ ਵੱਧ ਕੇ 1,050,820 ਡਾਲਰ ਤੱਕ ਅੱਪੜ ਗਈਆਂ ਹਨ। ਡਿਟੈਚਡ ਘਰਾਂ ਦੀਆਂ ਕੀਮਤਾਂ ਵੀ 43·8 ਫੀਸਦੀ ਦੇ ਹਿਸਾਬ ਨਾਲ ਤੇ ਕੀਮਤਾਂ 23·1 ਫੀਸਦੀ ਦੇ ਹਿਸਾਬ ਨਾਲ ਵਧ ਕੇ 1,371,791 ਡਾਲਰ ਤੱਕ ਪਹੁੰਚ ਗਈਆਂ ਹਨ।

ਭਾਵੇਂ ਕੌਂਡੋਮੀਨੀਅਮਜ਼ ਦੀ ਵਿੱਕਰੀ ਵਿੱਚ 64·3 ਫੀਸਦੀ ਦੇ ਹਿਸਾਬ ਨਾਲ ਵਾਧਾ ਹੋਇਆ ਹੈ ਪਰ ਇਨ੍ਹਾਂ ਦੀ ਔਸਤ ਕੀਮਤ 3·7 ਫੀਸਦੀ ਡਿੱਗ ਕੇ 6,42,346 ਡਾਲਰ ਰਹਿ ਗਈ ਹੈ। ਟਾਊਨਹਾਊਸ ਸੇਲਜ਼ ਵਿੱਚ 62·5 ਫੀਸਦੀ ਨਾਲ ਵਾਧਾ ਹੋਇਆ ਹੈ ਤੇ ਕੀਮਤਾਂ ਵਿੱਚ 17·3 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਇਹ 8,458,025 ਡਾਲਰ ਤੱਕ ਅੱਪੜ ਗਈਆਂ ਹਨ।

Related News

ਬੀ.ਸੀ ‘ਚ ਬੁੱਧਵਾਰ ਤੋਂ ਸਕੂਲ K-12 ਦੇ ਗ੍ਰੇਡ 4 ਤੋਂ 12 ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਅੰਦਰੂਨੀ ਇਲਾਕਿਆਂ ਵਿਚ ਨਾਨ-ਮੈਡੀਕਲ ਮਾਸਕ ਪਹਿਨਣਾ ਹੋਵੇਗਾ ਲਾਜ਼ਮੀ

Rajneet Kaur

ਓਟਾਵਾ ‘ਚ ਕੋਵਿਡ 19 ਦੇ ਪੁਸ਼ਟੀਕਰਣ ਦੀ ਗਿਣਤੀ 6,000 ਤੋਂ ਪਾਰ, ਦੋ ਹੋਰ ਮੌਤਾਂ

Rajneet Kaur

ਰੇਡੀਅਸ ਰੈਸਟੋਰੈਂਟ ਹੈਮਿਲਟਨ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ

Rajneet Kaur

Leave a Comment