Channel Punjabi
Canada International News North America

ਟੋਰਾਂਟੋ ਪੁਲਿਸ ਵਲੋਂ ਕਿੰਗਸਟਨ ਰੋਡ ਤੇ ਜਿਨਸੀ ਸ਼ੋਸ਼ਣ ਤੋਂ ਬਾਅਦ ਇੱਕ ਸ਼ੱਕੀ ਦੀ ਵਿਅਕਤੀ ਦੀ ਭਾਲ ਸ਼ੁਰੂ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹ ਐਤਵਾਰ ਨੂੰ ਕਿੰਗਸਟਨ ਰੋਡ ਅਤੇ ਮਿਡਲੈਂਡ ਐਵੇਨਿਉ ਖੇਤਰ ਵਿੱਚ ਇੱਕ ਜਿਨਸੀ ਸ਼ੋਸ਼ਣ ਤੋਂ ਬਾਅਦ ਇੱਕ ਸ਼ੱਕੀ ਦੀ ਭਾਲ ਕਰ ਰਹੇ ਹਨ।

ਪੁਲਿਸ ਨੇ ਦੱਸਿਆ ਕਿ ਪੀੜਿਤ ਔਰਤ ਸਵੇਰੇ ਕਰੀਬ 1:10 ਵਜੇ ਸੈਰ ਕਰ ਰਹੀ ਸੀ ਜਦੋਂ ਉਸ ਉੱਤੇ ਕਿਸੇ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਐਤਵਾਰ ਨੂੰ ਇਕ ਖ਼ਬਰ ਜਾਰੀ ਕਰਦਿਆਂ ਕਿਹਾ, ਵਿਅਕਤੀ ਨੇ ਔਰਤ ਨੂੰ ਫੜਿਆ ਅਤੇ ਜ਼ਮੀਨ ‘ਤੇ ਸੁੱਟ ਦਿਤਾ ਅਤੇ ਜਿਨਸੀ ਸ਼ੋਸ਼ਣ ਕੀਤਾ। ਉਨ੍ਹਾਂ ਦਸਿਆ ਕਿ ਵਿਅਕਤੀ ਪੈਦਲ ਹੀ ਪੂਰਬ ਵੱਲ ਭੱਜ ਗਿਆ।

ਪੁਲਿਸ ਨੇ ਵਿਅਕਤੀ ਦੀ ਪਛਾਣ ਜਾਰੀ ਕਰਦਿਆਂ ਕਿਹਾ ਕਿ ਉਸਦਾ ਕੱਦ 5 ਫੁੱਟ 11 ਇੰਚ ਹੈ। ਉਹ ਲਗਭਗ 10 ਤੋਂ 30 ਸਾਲ ਦੀ ਉਮਰ ਦੇ ਵਿਚਕਾਰ ਦਿਖਾਈ ਦਿਤਾ ਸੀ ਅਤੇ ਉਸਦੀਆਂ ਅੱਖਾਂ ਭੂਰੀਆਂ ਹਨ। ਪੁਲਿਸ ਨੇ ਦੱਸਿਆ, “ਉਸਨੂੰ ਆਖਰੀ ਵਾਰ ਹੁੱਡ ਅਪ ਦੇ ਨਾਲ ਬਲੈਕ ਸਰਦੀਆਂ ਦੀ ਜੈਕੇਟ, ਇੱਕ ਡਾਰਕ ਮਾਸਕ , ਕਾਲੀ ਪੈਂਟ ਅਤੇ ਚਿੱਟੇ ਸਨੀਕਰਸ ਪਹਿਨੇ ਵੇਖਿਆ ਗਿਆ ਸੀ।

ਪੁਲਿਸ ਨੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਿੱਧਾ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਹੈ।

Related News

ਬੀ.ਸੀ. ‘ਚ ਇਕ ਨਵੀਂ ਟਰੱਕ ਪਾਰਕਿੰਗ ਦੀ ਸਹੂਲਤ ‘ਤੇ ਇਸ ਮਹੀਨੇ ਕੰਮ ਹੋਵੇਗਾ ਸ਼ੁਰੂ

Rajneet Kaur

ਰਾਜਧਾਨੀ ਦੀਆਂ ਸਰਹੱਦਾਂ ‘ਤੇ ਦਿੱਲੀ ਪੁਲਿਸ ਨੇ ਵਧਾਈ ਸਰਗਰਮੀ, ਕਿਸਾਨਾਂ ਨੂੰ ਟਿਕਰੀ ਬਾਰਡਰ ਖ਼ਾਲੀ ਕਰਨ ਦੇ ਲਾਏ ਨੋਟਿਸ, ਕਿਸਾਨ ਜਥੇਬੰਦੀਆਂ ਨੇ ਜਤਾਇਆ ਵਿਰੋਧ

Vivek Sharma

ਪਹਿਲਾਂ ਨਾਲੋਂ ਹੋਰ ਉੱਚਾ ਹੋਇਆ ਮਾਊਂਟ ਐਵਰੈਸਟ

Vivek Sharma

Leave a Comment

[et_bloom_inline optin_id="optin_3"]