channel punjabi
Canada International News North America

ਟੋਰਾਂਟੋ ਪਬਲਿਕ ਹੈਲਥ ਵੱਲੋਂ ਸਕਾਰੋਬੌਰੋ ਦੇ ਇੱਕ ਸਕੂਲ ਵਿੱਚ ਕੋਵਿਡ-19 ਆਊਟਬ੍ਰੇਕ ਦਾ ਐਲਾਨ

ਟੋਰਾਂਟੋ ਪਬਲਿਕ ਹੈਲਥ ਵੱਲੋਂ ਸਕਾਰੋਬੌਰੋ ਦੇ ਇੱਕ ਸਕੂਲ ਵਿੱਚ ਕੋਵਿਡ-19 ਆਊਟਬ੍ਰੇਕ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੇਵਿਡ ਐਂਡ ਮੈਰੀ ਥੌਮਸਨ ਕਾਲਜੀਏਟ ਇੰਸਟੀਚਿਊਟ ਦੇ ਦੋ ਵਿਦਿਆਰਥੀਆਂ ਤੇ ਇੱਕ ਸਟਾਫ ਮੈਂਬਰ ਦੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਦੋ ਗ੍ਰੇਡ 10 ਕਲਾਸਾਂ ਦੇ ਵਿਦਿਆਰਥੀਆਂ ਨੂੰ ਇਸ ਸਮੇਂ ਘਰ ਵਿੱਚ ਸੈਲਫ ਆਈਸੋਲੇਟ ਕਰਨ ਲਈ ਆਖਿਆ ਗਿਆ ਹੈ।

ਮਾਪਿਆਂ ਨੂੰ ਲਿਖੇ ਪੱਤਰ ਵਿੱਚ ਸਕੂਲ ਦੇ ਪ੍ਰਿੰਸੀਪਲ ਵਿਲੀਅਮ ਪਾਪਾਕੌਨਸਟੈਂਟਿਨੋ ਨੇ ਆਖਿਆ ਕਿ ਇਸ ਤਰ੍ਹਾਂ ਆਊਟਬ੍ਰੇਕ ਦੀ ਖਬਰ ਪਰਿਵਾਰਾਂ ਲਈ ਕਾਫੀ ਚਿੰਤਾਜਨਕ ਹੈ। ਪਰ ਅਸੀਂ ਸੱਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਸਕੂਲ ਵੱਲੋਂ ਹਰ ਤਰ੍ਹਾਂ ਦੀ ਅਹਿਤਿਆਤ ਵਰਤੀ ਜਾ ਰਹੀ ਹੈ ਫਿਰ ਭਾਵੇਂ ਖੁਦ ਦਾ ਨਿਰੀਖਣ ਕਰਨਾ ਹੋਵੇ, ਸਾਫ ਸਫਾਈ ਦਾ ਖਿਆਲ ਰੱਖਣਾ ਹੋਵੇ, ਵਿਦਿਆਰਥੀਆਂ ਤੇ ਸਟਾਫ ਲਈ ਮਾਸਕ ਤੇ ਫੇਸ ਕਵਰਿੰਗ ਨੂੰ ਵੀ ਯਕੀਨੀ ਬਣਾਇਆ ਗਿਆ ਹੈ, ਵੱਧ ਤੋਂ ਵੱਧ ਫਿਜ਼ੀਕਲ ਡਿਸਟੈਂਸਿੰਗ ਰੱਖੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਹੱਥਾਂ ਨੂੰ ਸਾਫ ਰੱਖਣ ਲਈ ਹੈਂਡ ਵਾਸ਼ਿੰਗ ਤੇ ਸੈਨੇਟਾਈਜ਼ਰ ਦੀ ਵਰਤੋਂ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖੰਘਦੇ ਜਾਂ ਛਿੱਕਦੇ ਸਮੇਂ ਆਪਣੀ ਬਾਂਹ ਮੂੰਹ ਅੱਗੇ ਰੱਖਣ ਦੇ ਨਿਯਮ ਦੀ ਵੀ ਪਾਲਣਾ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਗਿਆ ਕਿ ਇਸ ਆਊਟਬ੍ਰੇਕ ਦੇ ਬਾਵਜੂਦ ਸਕੂਲ ਖੁੱਲ੍ਹਾ ਰਹੇਗਾ। ਓਨਟਾਰੀਓ ਦੇ ਸਕੂਲਾਂ ਵਿੱਚ ਇਸ ਸਮੇਂ ਕੋਵਿਡ-19 ਦੇ 121 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ।

Related News

ਕਿਊਬਕ ਸੂਬੇ ਵਿਚ ਮੁੜ ਤੋਂ ਲਾਗੂ ਹੋਵੇਗੀ ਤਾਲਾਬੰਦੀ !ਪ੍ਰੀਮੀਅਰ ਫ੍ਰਾਂਸੋ ਲੇਗੌਲਟ ਨੇ ਦੋ ਹਫ਼ਤਿਆਂ ਲਈ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ

Vivek Sharma

ਬ੍ਰਿਟੇਨ ‘ਚ ਦੂਜਾ ਲਾਕਡਾਊਨ : ਲੋਕ ਨਹੀਂ ਕਰ ਰਹੇ ਪਾਬੰਦੀਆਂ ਦੀ ਪਰਵਾਹ, ਮੰਤਰੀ ਨੇ ਦਿੱਤੀ ਚਿਤਾਵਨੀ

Vivek Sharma

ਨਵੇਂ ਖੇਤੀਬਾੜੀ ਕਾਨੂੰਨ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ ਸਹੀ ਫ਼ੈਸਲਾ: ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ

Vivek Sharma

Leave a Comment