channel punjabi
Canada International News North America

ਟੋਰਾਂਟੋ: ਡੱਚ ਪੁਲਸ ਨੇ ਇਕ ਵੱਡੇ ਏਸ਼ੀਅਨ ਡਰੱਗ ਮਾਫੀਏ ਦੇ ਡੀਲਰ ਨੂੰ ਕੀਤਾ ਗ੍ਰਿਫ਼ਤਾਰ

ਟੋਰਾਂਟੋ, ਡੱਚ ਪੁਲਸ ਨੇ ਇਕ ਵੱਡੇ ਏਸ਼ੀਅਨ ਡਰੱਗ ਮਾਫੀਏ ਦੇ ਡੀਲਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਵਿਸ਼ਵ ਦੇ ਸਭ ਤੋਂ ਲੋੜੀਂਦੇ ਭਗੌੜਿਆਂ ਵਿਚੋਂ ਇਕ ਹੈ ਅਤੇ ਉਸ ਦੀ ਤੁਲਨਾ ਮੈਕਸੀਕਨ ਨਸ਼ੀਲੇ ਪਦਾਰਥਾਂ ਦੇ ਸਰਗਨਾ ਜੋਆਕੁਇਨ “ਅਲ ਚੈਪੋ” ਗੁਜ਼ਮਾਨ ਨਾਲ ਕੀਤੀ ਗਈ ਹੈ।

ਡੱਚ ਪੁਲਸ ਦੇ ਬੁਲਾਰੇ ਥਾਮਸ ਅਲਿੰਗ ਨੇ ਕਿਹਾ ਕਿ ਚੀਨੀ ਮੂਲ ਦੇ ਕੈਨੇਡੀਅਨ ਨਾਗਰਿਕ ਚੀ ਲੋਪ ਨੂੰ ਸ਼ੁੱਕਰਵਾਰ ਨੂੰ ਆਸਟ੍ਰੇਲੀਆਈ ਪੁਲਸ ਦੀ ਬੇਨਤੀ ‘ਤੇ ਹਿਰਾਸਤ ਵਿਚ ਲਿਆ ਗਿਆ ਸੀ, ਜਿਸ ਨੇ ਜਾਂਚ ਦੀ ਅਗਵਾਈ ਕੀਤੀ ਸੀ। ਜਾਂਚ ਵਿਚ ਪਤਾ ਲੱਗਾ ਕਿ ਉਸ ਦੀ ਸੰਸਥਾ ਇਕ ਸਾਲ ਵਿਚ ਸਿਰਫ ਏਸ਼ੀਆ ਦੇ ਅੰਦਰ ਹੀ 70 ਬਿਲੀਅਨ ਡਾਲਰ ਦੇ ਨਸ਼ਿਆਂ ਦੀ ਸਮੱਗਲਿੰਗ ਕਰ ਚੁੱਕੀ ਹੈ ।

ਇਸ ਤੋਂ ਸਪੱਸ਼ਟ ਹੈ ਕਿ ਇਹ ਵੱਡੀ ਗਿਣਤੀ ਵਿਚ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਚੁੱਕੇ ਹਨ। ਆਸਟ੍ਰੇਲੀਆਈ ਸੰਘੀ ਪੁਲਸ (ਏ. ਐੱਫ. ਪੀ.) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਏ. ਐੱਫ. ਪੀ. ਦੀ ਅਗਵਾਈ ਵਾਲੇ ਆਪ੍ਰੇਸ਼ਨ ਵੋਲੈਂਟੇ ਦੇ ਸਬੰਧ ਵਿਚ, 2019 ਵਿਚ ਲੋਪ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ, ਜਿਸ ਨੇ ਪੰਜ ਦੇਸ਼ਾਂ ਵਿਚ ਚੱਲ ਰਹੇ ਇੱਕ ਗਲੋਬਲ ਅਪਰਾਧ ਸਿੰਡੀਕੇਟ ਨੂੰ ਖ਼ਤਮ ਕਰ ਦਿੱਤਾ ਸੀ।

Related News

ਸਿਰਜਿਆ ਨਵਾਂ ਇਤਿਹਾਸ : ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੂਬੇ ਦੇ ਸਦਨ ਦਾ ਸਪੀਕਰ ਚੁਣੇ ਗਏ ਰਾਜ ਚੌਹਾਨ

Vivek Sharma

ਸਸਕੈਚਵਨ ਸੂਬਾਈ ਸਰਕਾਰ ਨੇ ਸਸਕੈਟੂਨ ਟ੍ਰਾਈਬਲ ਕੌਂਸਲ ਨਾਲ ਪਾਇਲਟ ਪ੍ਰਾਜੈਕਟ ਨੂੰ ਵਾਧੂ ਫੰਡਿੰਗ ਨਾਲ ਵਧਾਇਆ

Rajneet Kaur

ਟੋਰਾਂਟੋ ਦੀ ਇਕ ਬਹੁਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ 19 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

Rajneet Kaur

Leave a Comment