channel punjabi
International News USA

ਟੈਕਸਾਸ ‘ਚ ਭਾਰਤਵੰਸ਼ੀ ਸੋਨਲ ਭੂਚਰ ਦੇ ਨਾਂ ‘ਤੇ ਰੱਖਿਆ ਜਾਵੇਗਾ ਸਕੂਲ ਦਾ ਨਾਂ, ਵਰ੍ਹਿਆਂ ਤੱਕ ਬਿਹਤਰੀਨ ਸੇਵਾਵਾਂ ਦੇਣ ਬਦਲੇ ਮਿਲਿਆ ਮਾਣ-ਤਾਣ

ਹਿਊਸਟਨ : ਭਾਰਤੀ ਮੂਲ ਦੀ ਸੋਨਲ ਭੂਚਰ ਦੇ ਨਾਂ ‘ਤੇ ਟੈਕਸਾਸ ‘ਚ ਇੱਕ ਸਕੂਲ ਦਾ ਨਾਂ ਰੱਖਿਆ ਜਾਵੇਗਾ। ਅਮਰੀਕਾ ‘ਚ ਕਈ ਸਾਲਾਂ ਤਕ ਸਮਾਜ ਸੇਵਾ ਦੇ ਖੇਤਰ ‘ਚ ਬਿਹਤਰੀਨ ਸੇਵਾਵਾਂ ਦੇਣ ਵਾਲੀ ਸੋਨਲ ਦੀ 58 ਸਾਲ ਦੀ ਉਮਰ ‘ਚ 2019 ‘ਚ ਕੈਂਸਰ ਨਾਲ ਮੌਤ ਹੋ ਗਈ ਸੀ। ਸਕੂਲ ਦਾ ਨਾਂ ਸੋਨਲ ਭੂਚਰ ਦੇ ਨਾਂ ‘ਤੇ ਰੱਖਣ ਬਾਰੇ ਫੋਰਟ ਬੈਂਡ ਇੰਡੀਪੈਂਡੇਂਟ ਸਕੂਲ ਡਿਸਟ੍ਰਿਕਟ ਬੋਰਡ ਦੇ ਟਰੱਸਟੀਜ਼ ਨੇ ਫ਼ੈਸਲਾ ਸਰਬਸੰਮਤੀ ਨਾਲ ਲਿਆ ਹੈ। ਸਕੂਲ 2023 ‘ਚ ਰਿਵਰਸਟੋਰ ਕਮਿਊਨਿਟੀ ‘ਚ ਸ਼ੁਰੂ ਹੋ ਜਾਵੇਗਾ।

ਮੂਲ ਰੂਪ ‘ਚ ਮੁੰਬਈ ਦੀ ਰਹਿਣ ਵਾਲੀ ਸੋਨਲ ਪੇਸ਼ੇ ਤੋਂ ਫਿਜ਼ੀਓਥੈਰੇਪਿਸਟ ਸੀ। ਉਨ੍ਹਾਂ ਨੇ ਫਿਜ਼ੀਕਲ ਥੈਰੇਪੀ ‘ਚ ਗ੍ਰੈਜੂਏਸ਼ਨ ਦੀ ਡਿਗਰੀ ਬੰਬੇ ਯੂਨੀਵਰਸਿਟੀ ਤੋਂ ਹਾਸਲ ਕੀਤੀ ਸੀ। 1984 ‘ਚ ਉਹ ਆਪਣੇ ਪਤੀ ਸੁਬੋਧ ਭੂਚਰ ਨਾਲ ਹਿਊਸਟਨ ਚਲੀ ਗਈ ਸੀ। ਉਥੇ ਆਪਣੇ ਕੰਮ ਨਾਲ ਹੀ ਸੋਨਲ ਸਮਾਜ ਸੇਵਾ ਦੇ ਖੇਤਰ ‘ਚ ਸਰਗਰਮ ਹੋ ਗਈ।

ਸੋਨਲ ਭੂਚਰ ਛੇ ਸਾਲ ਤਕ ਫੋਰਡ ਬੈਂਡ ਆਈਐੱਸਡੀ ‘ਚ ਟਰੱਸਟੀ ਰਹੀ ਤੇ ਦੋ ਸਾਲ ਤਕ ਪ੍ਰਧਾਨ ਰਹੀ। 2015 ‘ਚ ਟੈਕਸਾਸ ਦੇ ਗਵਰਨਰ ਨੇ ਵਨ ਸਟਾਰ ਨੈਸ਼ਨਲ ਸਰਵਿਸ ਕਮਿਸ਼ਨ ਬੋਰਡ ‘ਚ ਮਹੱਤਵਪੂਰਨ ਜ਼ਿੰਮੇਵਾਰੀ ਦੇ ਦਿੱਤੀ। ਇਨ੍ਹਾਂ ਸਾਰੇ ਸੰਸਥਾਵਾਂ ‘ਚ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾ ਲਈ ਸੀ।

Related News

ਸਾਰਿਆਂ ਤੋ ਘੱਟ ਉਮਰ ਦੀ ਪੀੜਿਤ ਬਰੈਂਪਟਨ ਦੀ 13 ਸਾਲਾਂ ਬੱਚੀ ਐਮਿਲੀ ਵਿਕਟੋਰੀਆ ਵੀਗਾਸ ਦੀ ਕੋਰੋਨਾ ਵਾਈਰਸ ਨਾਲ ਮੌਤ,ਪੀਲ ਰੀਜ਼ਨ ਨਾਲ ਸਬੰਧਤ ਮੇਅਰਾਂ ਨੇ ਪ੍ਰਗਟਾਇਆ ਦੁੱਖ

Rajneet Kaur

ਓਂਟਾਰੀਓ ‘ਚ ਫਿਰ ਵਧਿਆ ਕੋਰੋਨਾ ਵਾਇਰਸ ਦਾ ਕਹਿਰ

team punjabi

ਯਾਤਰਾ ਪਾਬੰਦੀਆਂ ਦੇ ਬਾਵਜੂਦ ਵਿਦੇਸ਼ ਯਾਤਰਾ ਕਰਨ ਵਾਲੇ ਕੈਨੇਡਾ ਦੇ ਸਿਆਸੀ ਆਗੂਆਂ ਬਾਰੇ ਖੁਲਾਸਾ,ਕਮਲ ਖਹਿਰਾ ਨੇ ਇਸ ਸਬੰਧ ਵਿੱਚ ਟਵਿੱਟਰ ‘ਤੇ ਦਿੱਤੀ ਜਾਣਕਾਰੀ

Rajneet Kaur

Leave a Comment