channel punjabi
Canada International USA

ਡੋਨਾਲਡ ਟਰੰਪ ਵਲੋਂ ਚੀਨ ਅਤੇ ਰੂਸ ਨੂੰ ਵੱਡਾ ਝਟਕਾ, 100 ਤੋਂ ਵੱਧ ਅਦਾਰਿਆਂ ‘ਤੇ ਲਾਈ ਪਾਬੰਦੀ

ਵਾਸ਼ਿੰਗਟਨ : ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਕਾਰਜਕਾਲ ਦੇ ਆਖਰੀ ਪੜਾਅ ਵਿਚ ਹਨ, ਪਰ ਉਹ ਹੁਣ ਵੀ ਚੀਨ ਅਤੇ ਰੂਸ ਨੂੰ ਲਗਾਤਾਰ ਝਟਕੇ ਦਿੰਦੇ ਆ ਰਹੇ ਹਨ। ਪਿਛਲੇ ਇਕ ਸਾਲ ’ਚ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧਿਆ ਹੈ ਕਿਉਂਕਿ ਟਰੰਪ ਨੇ ਕੋਰੋਨਾ ਵਾਇਰਸ ਮਹਾਮਾਰੀ ਲਈ ਚੀਨ ਨੂੰ ਦੋਸ਼ ਠਹਿਰਾਇਆ ਹੈ। ਟਰੰਪ ਨੇ ਚੀਨ ਦੀਆਂ 60 ਕੰਪਨੀਆਂ ’ਤੇ ਪਾਬੰਦੀ ਲਾਉਣ ਤੋਂ ਬਾਅਦ ਹੁਣ ਫਿਰ 103 ਚੀਨੀ ਅਤੇ ਰੂਸੀ ਕੰਪਨੀਆਂ ਨੂੰ ਬੈਨ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਇਕ ਸੂਚੀ ਪ੍ਰਕਾਸ਼ਤ ਕੀਤੀ ਹੈ ਜਿਸ ’ਚ ਚੀਨ ਅਤੇ ਅਮਰੀਕੀ ਵਸਤਾਂ ਅਤੇ ਤਕਨਾਲੋਜੀ ਦੀ ਇਕ ਵਿਸ਼ਾਲ ਲੜੀ ਨੂੰ ਖਰੀਦਣ ਵਾਲੀਆਂ ਕੰਪਨੀਆਂ ’ਤੇ ਪਾਬੰਦੀ ਲਾਈ ਹੈ।

ਪਿਛਲੇ ਮਹੀਨੇ ਪਹਿਲੀ ਵਾਰ ਸੂਚਨਾ ਦਿੱਤੀ ਗਈ ਸੀ ਕਿ ਅਮਰੀਕੀ ਵਣਜ ਵਿਭਾਗ ਨੇ ਉਨ੍ਹਾਂ ਬੈਨ ਕੀਤੀਆਂ ਜਾ ਰਹੀਆਂ ਕੰਪਨੀਆਂ ਦੀ ਸੂਚੀ ਤਿਆਰ ਕੀਤੀ ਹੈ ਜੋ ਚੀਨੀ ਜਾਂ ਰੂਸ ਦੀ ਫੌਜ ਨਾਲ ਜੁੜੀਆਂ ਹੋਈਆਂ ਹਨ। ਇਸ ਸੂਚੀ ’ਚ ਵਪਾਰਕ ਹਵਾਈ ਜਹਾਜ਼ ਕਾਰਪੋਰੇਸ਼ਨ ਆਫ ਚਾਈਨਾ (COMAC), ਕੋਲੋਰਾਡੋ ਦੀ ਏਰੋ ਇਲੈਕਟ੍ਰਾਨਿਕਸ ਅਤੇ ਟੈਕਸਾਸ ਸਥਿਤ ਟੀ.ਟੀ.ਆਈ. ਇੰਕ ਸ਼ਾਮਲ ਨਹੀਂ ਹੈ।

ਹਾਲਾਂਕਿ, ਸੰਘਾਈ ਏਅਰਕ੍ਰਾਫਟ ਡਿਜਾਈਨ ਐਂਡ ਰਿਸਰਚ ਇੰਸਟੀਚਿਊਟ, ਜੋ COMAC ਜਹਾਜ਼ਾਂ ਨੂੰ ਡਿਜਾਈਨ ਕਰਦਾ ਹੈ ਅਤੇ ਸ਼ੰਘਾਈ ਏਅਰ¬ਕ੍ਰਾਫਟ ਮੈਨਿਊਫੈਕਚਰਿੰਗ ਕੰਪਨੀ ਜੋ COMAC ਪਲੇਨ ਬਣਾਉਂਦੀ ਹੈ, ਇਸ ਸੂਚੀ ’ਚ ਹਨ। ਅੰਤਿਮ ਸੂਚੀ ’ਚ 103 ਅਦਾਰਿਆਂ ਦਾ ਨਾਂ ਹੈ, ਜਿਨ੍ਹਾਂ ’ਚੋਂ 58 ਚੀਨੀ ਫੌਜਾਂ ਨਾਲ ਜੁੜੇ ਹਨ ਅਤੇ 45 ਰੂਸੀ ਫੌਜ ਨਾਲ ਜੁੜੇ ਹਨ। ਇਸ ਤੋਂ ਪਹਿਲਾਂ ਵੀ ਟਰੰਪ ਪ੍ਰਸ਼ਾਸਨ ਵੱਲੋਂ ਆਖਿਰੀ ਸਮੇਂ ’ਚ ਚੁੱਕੇ ਗਏ ਕਦਮਾਂ ਨਾਲ ਦਰਜਨਾਂ ਚੀਨੀ ਕੰਪਨੀਆਂ ਅਮਰੀਕੀ ਵਪਾਰਕ ਬਲੈਕਲਿਸਟ ’ਚ ਸ਼ਾਮਲ ਹੋ ਗਈਆਂ ਹਨ। ਇਸ ’ਚ ਦੇਸ਼ ਦੀ ਚੋਟੀ ਦੀ ਚਿੱਪਮੇਕਰ,SMIC ਅਤੇ ਡ੍ਰੋਨ ਨਿਰਮਾਤਾ SZ DJI ਤਕਨਾਲੋਜੀ ਕੰਪਨੀ ਲਿਮਟਿਡ ਵੀ ਸ਼ਾਮਲ ਹੈ।

Related News

ਫੇਸਬੁੱਕ ‘ਤੇ ਮੁਕੱਦਮਾ ਕਰਨਗੇ ਅਮਰੀਕਾ ਦੇ 48 ਸੂਬੇ, ਭਰੋਸਾ ਤੋੜਨ ਦਾ ਇਲਜਾਮ

Vivek Sharma

KISAN ANDOLAN : ਅੰਤਰਰਾਸ਼ਟਰੀ ਹਸਤੀਆਂ ਦੇ ਮੁਕਾਬਲੇ ਵਿੱਚ ਖੜੇ ਹੋਏ ਭਾਰਤੀ ਸਿਤਾਰੇ, ਦੇਸ਼ ਨੂੰ ਇਕਜੁੱਟ ਰਹਿਣ ਦੀ ਕੀਤੀ ਅਪੀਲ

Vivek Sharma

ਵਿਅਕਤੀ ਨੇ ਬੱਚੇ ਨੂੰ ਅਗਵਾ ਕਰਨ ਦੀ ਕੀਤੀ ਸੀ ਕੋਸ਼ਿਸ਼, ਪੁਲਿਸ ਵਲੋਂ ਵਿਅਕਤੀ ਦਾ ਸਕੈਚ ਜਾਰੀ

Rajneet Kaur

Leave a Comment