Channel Punjabi
International News North America

ਟਰੰਪ ਨੂੰ ਸੈਨੇਟ ਨੇ ਦੂਸਰੀ ਵਾਰ ਵੀ ਵਿਰੋਧ ਵਿੱਚ ਦੋ-ਤਿਹਾਈ ਵੋਟਾਂ ਨਾ ਭੁਗਤਣ ਕਾਰਨ ਮਹਾਦੋਸ਼ ਦੇ ਕੇਸ ਤੋਂ ਕੀਤਾ ਬਰੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੈਨੇਟ ਨੇ ਦੂਸਰੀ ਵਾਰ ਵੀ ਵਿਰੋਧ ਵਿੱਚ ਦੋ-ਤਿਹਾਈ ਵੋਟਾਂ ਨਾਭੁਗਤਣ ਕਾਰਨ ਮਹਾਦੋਸ਼ ਦੇ ਕੇਸ ਤੋਂ ਬਰੀ ਕਰ ਦਿੱਤਾ ਹੈ।

ਦਸ ਦਈਏ ਕਿ 6 ਜਨਵਰੀ ਨੂੰ ਅਮਰੀਕੀ ਪਾਰਲੀਮੈਂਟ ਭਵਨ ਉੱਤੇ ਭੀੜ ਵੱਲੋਂ ਹੋਏ ਹਮਲੇ ਬਾਰੇ ਉਨ੍ਹਾਂ ਦੇ ਖ਼ਿਲਾਫ਼ ਮਹਾਦੋਸ਼ ਦੀ ਪ੍ਰਕਿਰਿਆ ਚਲਾਈ ਗਈ ਸੀ। ਇਹ ਮਤਾ ਹੇਠਲੇ ਹਾਊਸ ਤੋਂ ਪਾਸ ਹੋਣ ਮਗਰੋਂ ਜਦੋਂ ਸੈਨੇਟ ਵਿੱਚ ਗਿਆ ਤਾਂ ਓਥੇ ਲੰਮੀ ਬਹਿਸ ਦੇ ਬਾਅਦ 57 ਸੈਨੇਟਰਾਂ ਨੇ ਮਹਾਦੋਸ਼ ਦੇ ਪੱਖ ਵਿਚ ਵੋਟ ਦਿੱਤੇ ਅਤੇ 43 ਸੈਨੇਟਰਾਂ ਨੇ ਮਤੇ ਦੇ ਵਿਰੁੱਧ ਵੋਟ ਪਾਏ।

ਡੋਨਾਲਡ ਟਰੰਪ ਨੂੰ ਦੋਸ਼ੀ ਕਰਾਰ ਦੇਣ ਦੇ ਲਈ ਦੋ-ਤਿਹਾਈ (67 ਮੈਂਬਰਾਂ ਦੀਆਂ) ਵੋਟਾਂ ਦੀ ਲੋੜ ਸੀ, ਪਰ ਏਨੀਆਂ ਨਾ ਮਿਲਣ ਕਾਰਨ ਟਰੰਪ ਨੂੰ ਬਰੀ ਕਰ ਦਿੱਤਾ ਗਿਆ ਹੈ।

ਦੱਸ ਦਈਏ ਟਰੰਪ ਹੁਣ ਇਕ ਆਮ ਨਾਗਰਿਕ ਬਣ ਗਏ ਹਨ, ਟਰੰਪ ਕੋਲ ਉਹ ਕਾਨੂੰਨੀ ਸੁਰੱਖਿਆ ਨਹੀਂ ਹੈ ਜੋ ਰਾਸ਼ਟਰਪਤੀ ਅਹੁਦੇ ਦੌਰਾਨ ਸੀ। ਸੈਨੇਟ ‘ਚ ਘੱਟਗਿਣਤੀ ਆਗੂ ਕੈਂਟਕੀ ਮਿੱਚ ਮੈਕਕੌਨੈਲ ਨੇ ਕਿਹਾ ਕਿ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੌਰਾਨ ਜੋ ਵੀ ਕੰਮ ਕੀਤਾ ਹੈ, ਟਰੰਪ ਉਸ ਲਈ ਅੱਜ ਵੀ ਉੰਨੇ ਜ਼ਿੰਮੇਵਾਰ ਹਨ।ਇਸਤੋਂ ਇਲਾਵਾ ਸੈਨੇਟ ‘ਚ ਟਰੰਪ ਦੇ ਬਰੀ ਹੋਣ ਤੋਂ ਬਾਅਦ ਹੁਣ ਡੈਮੋਕਰੇਟ ਤੇ ਰਿਪਬਲਿਕਨ ਦੋਵੇਂ ਹੀ ਪਾਰਟੀਆਂ ਸੰਸਦ ਹਮਲੇ ਦੀ ਜਾਂਚ ਉਸੇ ਤਰ੍ਹਾਂ ਸੁਤੰਤਰ ਕਮਿਸ਼ਨ ਤੋਂ ਕਰਾਉਣ ਦੀ ਹਮਾਇਤ ਕਰ ਰਹੀਆਂ ਹਨ, ਜਿਵੇਂ 11 ਸਤੰਬਰ ਦੇ ਹਮਲੇ ਦੀ ਜਾਂਚ ਹੋਈ ਸੀ।

ਪ੍ਰਤੀਨਿਧੀ ਸਦਨ ਦੀ ਸਪੀਕਰ, ਨੈਨਸੀ ਪੇਲੋਸੀ, ਡੀ-ਕੈਲੀਫਾਈਡ, ਨੇ ਰਿਟਾਇਰਡ ਆਰਮੀ ਲੈਫਟੀਨੈਂਟ ਜਨਰਲ ਰਸਲ ਹੋਨੌਰ ਨੂੰ ਕੈਪੀਟਲ ਦੀ ਸੁਰੱਖਿਆ ਪ੍ਰਕਿਰਿਆ ਦੀ ਸਮੀਖਿਆ ਦੀ ਅਗਵਾਈ ਕਰਨ ਲਈ ਵੀ ਕਿਹਾ ਹੈ। ਦੋਵਾਂ ਧਿਰਾਂ ਦੇ ਸੰਸਦ ਮੈਂਬਰਾਂ ਨੇ ਅਜੇ ਮਾਮਲੇ ਦੀ ਹੋਰ ਜਾਂਚ ਹੋਣ ਦੇ ਸੰਕੇਤ ਦਿੱਤੇ ਹਨ।

Related News

ਕੈਨੇਡਾ ਵਿਖੇ ਨੌਜਵਾਨਾਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਸ਼ੁਰੂ ਕੀਤੀ ਵੱਖਰੀ ਮੁੰਹਿਮ

Vivek Sharma

BIG NEWS : ‘ਫਿੱਚ ਰੇਟਿੰਗਜ਼’ ਨੇ ਘਟਾਈ ਕੈਨੇਡਾ ਦੀ ਦਰਜਾਬੰਦੀ

Vivek Sharma

ਬੀ.ਸੀ. ਡਾਕਟਰਾਂ ਨੇ ਪ੍ਰੋਵਿੰਸ ‘ਚ ਮਾਸਕ ਨੂੰ ਲਾਜ਼ਮੀ ਕਰਨ ਦੀ ਕੀਤੀ ਮੰਗ

Rajneet Kaur

Leave a Comment

[et_bloom_inline optin_id="optin_3"]