Channel Punjabi
Canada News North America

ਟਰੂਡੋ ਸਰਕਾਰ ਨੇ ਪੇਸ਼ ਕੀਤਾ 101·4 ਬਿਲੀਅਨ ਡਾਲਰ ਦੇ ਖ਼ਰਚੇ ਵਾਲਾ ਬਜਟ, ਵਿਰੋਧੀ ਧਿਰਾਂ ਵੱਲੋਂ ਸੋਧ ਦੀ ਮੰਗ

ਓਟਾਵਾ: ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਅਹੁਦਾ ਸੰਭਾਲ ਰਹੀ ਕ੍ਰਿਸਟੀਆ ਫਰੀਲੈਂਡ ਵੱਲੋਂ ਆਪਣਾ ਪਹਿਲਾ ਬਜਟ ਸੋਮਵਾਰ ਨੂੰ ਪੇਸ਼ ਕੀਤਾ ਗਿਆ। ਫਰੀਲੈਂਡ ਦੇ ਇਤਿਹਾਸਕ ਬਜਟ ਵਿੱਚ ਫੈਡਰਲ ਸਰਕਾਰ ਨੇ ਕੋਵਿਡ-19 ਦੀ ਤੀਜੀ ਵੇਵ ਦੌਰਾਨ ਦੇਸ਼ਵਾਸੀਆਂ ਦੀ ਮਦਦ ਕਰਨ ਤੇ ਮਹਾਂਮਾਰੀ ਤੋਂ ਬਾਅਦ ਆਰਥਿਕ ਰਿਕਵਰੀ ਨੂੰ ਹੁਲਾਰਾ ਦੇਣ ਲਈ 101·4 ਬਿਲੀਅਨ ਡਾਲਰ ਹੋਰ ਖਰਚਣ ਦਾ ਟੀਚਾ ਮਿਥਿਆ ਹੈ। ਪਰ ਹੁਣ ਵਿਰੋਧੀ ਧਿਰਾਂ ਵੱਲੋਂ ਇਸ ਵਿੱਚ ਸੋਧਾਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਧਿਕਾਰਤ ਵਿਰੋਧੀ ਧਿਰ ਹੋਣ ਦੇ ਨਾਤੇ, ਕੰਜ਼ਰਵੇਟਿਵ ਬਜਟ ਵਿਚ ਸੋਧ ਦਾ ਪ੍ਰਸਤਾਵ ਦੇਣਗੇ ਅਤੇ ਤੀਜੀ ਸਭ ਤੋਂ ਵੱਡੀ ਧਿਰ ਵਜੋਂ ਬਲਾਕ ਕਿਉਬਿਕੋਇਸ ਇਕ ਉਪ-ਸੋਧ ਦਾ ਪ੍ਰਸਤਾਵ ਦੇਵੇਗੀ ।

ਸੋਮਵਾਰ ਨੂੰ ਪੇਸ਼ ਕੀਤੇ ਗਏ ਫੈਡਰਲ ਬਜਟ ਵਿੱਚ ਫੈਡਰਲ ਲਿਬਰਲਾਂ ਨੇ ਕੈਨੇਡੀਅਨ ਅਰਥਚਾਰੇ ਦੇ ਪੁਨਰ ਨਿਰਮਾਣ ਵਿੱਚ ਸਾਰੇ ਕੈਨੇਡੀਅਨਾਂ ਨੂੰ ਨਾਲ ਲੈ ਕੇ ਤੁਰਨ ਦਾ ਫੈਸਲਾ ਕੀਤਾ । ਇਸ ਦੌਰਾਨ ਪੈਨਡੈਮਿਕ ਬਿਜ਼ਨਸ ਤੇ ਹੈਲਥ ਸਪੋਰਟ ਵਿੱਚ ਵਾਧੇ ਦੇ ਨਾਲ ਨਾਲ ਕੌਮੀ ਚਾਈਲਡ ਕੇਅਰ ਪਲੈਨ ਲਈ 30 ਬਿਲੀਅਨ ਡਾਲਰ ਦੇਣ, ਫੈਡਰਲ ਪੱਧਰ ਉੱਤੇ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧੇ, ਗ੍ਰੀਨ ਨਿਵੇਸ਼ ਵਿੱਚ 17·6 ਬਿਲੀਅਨ ਡਾਲਰ ਦੇਣ ਦਾ ਵਾਅਦਾ ਵੀ ਕੀਤਾ।

ਕ੍ਰਿਸਟੀਆ ਫਰੀਲੈਂਡ ਵੱਲੋਂ ਪਹਿਲੀ ਵਾਰ ਪੇਸ਼ ਕੀਤੇ ਗਏ ਇਸ ਬਜਟ ਨੂੰ ਟਾਈਟਲ ਦਿੱਤਾ ਗਿਆ-“ਰੋਜ਼ਗਾਰ, ਵਿਕਾਸ ਤੇ ਸੁਲ੍ਹਾ ਲਈ ਰਿਕਵਰੀ ਪਲੈਨ।” ਇਸ ਬਜਟ ਵਿੱਚ ਸਾਲ 2020 ਦੌਰਾਨ 354·2 ਬਿਲੀਅਨ ਡਾਲਰ ਦਾ ਘਾਟਾ ਪੈਣ ਦੀ ਗੱਲ ਆਖੀ ਗਈ ਤੇ ਇਹ ਵੀ ਆਖਿਆ ਗਿਆ ਕਿ 2021-22 ਵਿੱਤੀ ਵਰ੍ਹੇ ਦੌਰਾਨ ਇਹ ਘਾਟਾ ਘਟ ਕੇ 154·7 ਬਿਲੀਅਨ ਡਾਲਰ ਰਹਿ ਜਾਵੇਗਾ। ਸਰਕਾਰ ਨੇ ਆਖਿਆ ਕਿ ਗਲੋਬਲ ਪੱਧਰ ਉੱਤੇ ਹੀ ਮਜ਼ਬੂਤ ਆਰਥਿਕ ਰਿਕਵਰੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਕਾਰਨ ਘਾਟੇ ਵਿੱਚ ਕਮੀ ਆਵੇਗੀ । ਪਰ ਸਰਕਾਰ ਵੱਲੋਂ ਗਿ਼ਣਵਾਏ ਗਏ ਵੱਡੇ ਖਰਚਿਆਂ ਕਾਰਨ ਇਹ ਆਖਿਆ ਜਾ ਸਕਦਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਘਾਟਾ ਇਸ ਤਰ੍ਹਾਂ ਹੀ ਖੜ੍ਹਾ ਰਹੇਗਾ।

ਫਰੀਲੈਂਡ ਵੱਲੋਂ ਅਗਲੇ ਤਿੰਨ ਸਾਲਾਂ ਵਿੱਚ ਕੈਨੇਡਾ ਦੀ ਜੀਡੀਪੀ ਦਾ 4·2 ਫੀਸਦੀ ਮੰਦਵਾੜੇ ਵਿੱਚੋਂ ਬਾਹਰ ਨਿਕਲਣ ਉੱਤੇ ਖਰਚ ਕਰਨ ਦੀ ਗੱਲ ਆਖੀ ਗਈ ਹੈ । ਪ੍ਰੈੱਸ ਕਾਨਫਰੰਸ ਦੌਰਾਨ ਫਰੀਲੈਂਡ ਨੇ ਆਖਿਆ ਕਿ ਇਹ ਬਜਟ ਸਮਾਰਟ, ਜਿ਼ੰਮੇਵਾਰ, ਰੋਜਗਾਰ ਤੇ ਵਿਕਾਸ ਲਈ ਤਾਂਘਵਾਣ ਹੈ ਤੇ ਕੋਵਿਡ-19 ਕਾਰਨ ਪੈਦਾ ਹੋਏ ਮੰਦਵਾੜੇ ਦੇ ਜ਼ਖ਼ਮਾਂ ਨੂੰ ਭਰਨ ਲਈ ਤਿਆਰ ਕੀਤਾ ਗਿਆ ਹੈ। ਇੱਥੇ ਹੀ ਬੱਸ ਨਹੀਂ ਇਸ ਨੂੰ ਸਥਾਈ ਤੌਰ ਉੱਤੇ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ।


ਆਪਣਾ ਪਹਿਲਾ ਬਜਟ ਪੇਸ਼ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਇਹ ਬਜਟ ਦਰਸਾਉਂਦਾ ਹੈ ਕਿ ਵਿਕਾਸ ਹੋਵੇਗਾ, ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ, ਕੈਨੇਡੀਅਨਜ਼ ਰਿਕਵਰੀ ਲਈ ਤਿਆਰ ਹਨ। ਅਸੀਂ ਇੱਕ ਵਾਰੀ ਫਿਰ ਪੈਰਾਂ ਤੇ ਖੜ੍ਹੇ ਹੋਵਾਂਗੇ । ਇਸ ਦੌਰਾਨ ਸਰਕਾਰ ਨੇ ਆਖਿਆ ਕਿ ਸਾਡੀ ਮੁੱਖ ਤਰਜੀਹ ਕੈਨੇਡੀਅਨਾਂ ਨੂੰ ਸਿਹਤਯਾਬ ਤੇ ਸੁਰੱਖਿਅਤ ਰੱਖਣਾ ਹੈ। ਇਸ ਵਾਇਰਸ ਨੂੰ ਨਿਯੰਤਰਿਤ ਕਰਨ ਤੇ ਲੋਕਾਂ ਨੂੰ ਵੈਕਸੀਨੇਟ ਕਰਨ ਨਾਲ ਹੀ ਸਫਲਤਾ ਹਾਸਲ ਹੋਵੇਗੀ । 2021 ਦੇ ਫੈਡਰਲ ਬਜਟ ਵਿੱਚ ਕੋਵਿਡ-19 ਬਿਜ਼ਨਸ ਏਡ ਪ੍ਰੋਗਰਾਮਜ਼ ਲਈ 12 ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਤੇ ਇਸ ਦੇ ਨਾਲ ਹੀ ਸਰਕਾਰ ਨੇ ਆਮਦਨ ਦੇ ਹੋਰਨਾਂ ਮਾਪਦੰਡਾਂ ਨੂੰ ਜਾਰੀ ਰੱਖਣ ਦਾ ਵਾਅਦਾ ਵੀ ਕੀਤਾ।

ਇਸ ਦੇ ਨਾਲ ਹੀ ਸਰਕਾਰ ਫੈਡਰਲ ਵੇਜ ਤੇ ਰੈਂਟ ਸਬਸਿਡੀਜ਼ ਦੇ ਨਾਲ ਨਾਲ ਲਾਕਡਾਊਨ ਦੌਰਾਨ ਕੀਤੀ ਜਾਣ ਵਾਲੀ ਮਦਦ ਨੂੰ ਵੀ ਜਾਰੀ ਰੱਖਣ ਦੀ ਯੋਜਨਾ ਬਣਾ ਰਹੀ ਹੈ। ਜੂਨ ਵਿੱਚ ਮੁੱਕਣ ਵਾਲੀ ਇਸ ਮਦਦ ਨੂੰ ਸਤੰਬਰ ਦੇ ਅੰਤ ਤੱਕ ਜਾਰੀ ਰੱਖਿਆ ਜਾਵੇਗਾ। ਜਿਹੜੇ ਕੈਨੇਡੀਅਨ ਇੰਪਲੌਇਮੈਂਟ ਇੰਸ਼ੋਰੈਂਸ ਹੇਠ ਕਵਰ ਨਹੀਂ ਹੁੰਦੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ 500 ਡਾਲਰ ਪ੍ਰਤੀ ਹਫਤਾ ਮਦਦ 17 ਜੁਲਾਈ ਤੋਂ ਬਾਅਦ 300 ਡਾਲਰ ਪ੍ਰਤੀ ਹਫਤਾ ਰਹਿ ਜਾਵੇਗੀ। ਇਸ ਦੇ ਨਾਲ ਹੀ ਇੰਪਲੌਇਮੈਂਟ ਇੰਸ਼ੋਰੈਂਸ ਵਿੱਚ ਸੁਧਾਰ ਲਈ ਵੀ ਸਰਕਾਰ ਨੇ 3·9 ਬਿਲੀਅਨ ਡਾਲਰ ਖ਼ਰਚਣ ਦਾ ਫੈਸਲਾ ਕੀਤਾ ਹੈ।

Related News

ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲਣ ’ਚ ਕਈ ਮਹੀਨਿਆਂ ਦਾ ਲੱਗੇਗਾ ਸਮਾਂ : Joe Biden

Vivek Sharma

ਹੁਣ ਚੀਨ ਅਤੇ ਕੈਨੇਡਾ ਵਿਚਾਲੇ ਖੜਕੀ, ਚੀਨ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਕੀਤੀ ਜਾਰੀ

Vivek Sharma

ਰੀਓ ਥੀਏਟਰ ਕੈਨੇਡਾ ਦੇ ਸਭ ਤੋਂ ਪੁਰਾਣੇ ਸੁਤੰਤਰ ਸਿਨੇਮਾਘਰਾਂ ਵਿੱਚੋਂ ਇੱਕ ਨੂੰ ਬਚਾਉਣ ਲਈ ਕਰ ਰਿਹੈ ਸਹਾਇਤਾ ਦੀ ਕੋਸ਼ਿਸ਼

Rajneet Kaur

Leave a Comment

[et_bloom_inline optin_id="optin_3"]