channel punjabi
Canada International News North America

ਟਰੂਡੋ ਸਰਕਾਰ ਦਾ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ, ਕੌਮਾਂਤਰੀ ਵਿਦਿਆਰਥੀ ਪੜ੍ਹਾਈ ਲਈ ਹੁਣ ਆ ਸਕਣਗੇ ਕੈਨੇਡਾ

ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਆਉਣ ਦੇ ਇੰਤਜ਼ਾਰ ‘ਚ ਬੈਠੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਟਰੂਡੋ ਸਰਕਾਰ ਨੇ ਵਿੱਦਿਅਕ ਸੰਸਥਾਵਾਂ ਨੂੰ ਕੌਮਾਂਤਰੀ ਵਿਦਿਆਰਥੀਆਂ ਨੂੰ ਸੱਦਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਿਰਫ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਹੀ ਕੈਨੇਡਾ ਆਉਣ ਦੀ ਮਨਜ਼ੂਰੀ ਦਿੱਤੀ ਗਈ ਸੀ, ਜਿਨ੍ਹਾਂ ਕੋਲ 18 ਮਾਰਚ 2020 ਤੱਕ ਦਾ ਵੈਲਿਡ ਸਟੱਡੀ ਪਰਮਿਟ ਸੀ । ਕਿਉਂਕਿ ਇਸ ਤਰੀਕ ਤੋਂ ਬਾਅਦ ਕੈਨੇਡਾ ‘ਚ ਕੋਰੋਨਾ ਵਾਇਰਸ ਯਾਤਰਾ ਪਾਬੰਦੀਆਂ ਲਾਗੂ ਹੋ ਗਈਆਂ ਸਨ।

ਹੁਣ ਮਨੋਨੀਤ ਵਿੱਦਿਅਕ ਸੰਸਥਾਵਾਂ (DLI) ਨੂੰ ਪ੍ਰਵਾਨਗੀ ਮਿਲ ਗਈ ਹੈ ਕਿ ਉਹ ਸ਼ਰਤਾਂ ਤਹਿਤ ਸਟੱਡੀ ਪਰਮਿਟ ਪ੍ਰਾਪਤ ਕੌਮਾਂਤਰੀ ਵਿਦਿਆਰਥੀਆਂ ਨੂੰ ਤਰੀਕ ਦੀ ਪ੍ਰਵਾਹ ਕੀਤੇ ਬਿਨਾਂ ਕੈਨੇਡਾ ਸੱਦ ਸਕਦੀਆਂ ਹਨ। ਮਨੋਨੀਤ ਵਿੱਦਿਅਕ ਸੰਸਥਾਵਾਂ ‘ਚ ਉਹ ਕਾਲਜ, ਯੂਨੀਵਰਸਿਟੀਜ਼ ਅਤੇ ਸਿੱਖਿਆ ਸੰਸਥਾਵਾਂ ਸ਼ਾਮਲ ਹਨ, ਜਿਨ੍ਹਾਂ ਨੂੰ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਸੱਦਣ ਦੀ ਪ੍ਰਵਾਨਗੀ ਦਿੱਤੀ ਹੈ।

ਕੈਨੇਡਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਕੋਲ ਵੈਲਿਡ ਸਟੱਡੀ ਪਰਮਿਟ ਜਾਂ ਲੈਟਰ ਆਫ਼ ਇੰਟਰੋਡੱਕਸ਼ਨ ਹੋਣਾ ਜ਼ਰੂਰੀ ਹੈ, ਜਿਸ ਤੋਂ ਇਹ ਪਤਾ ਲੱਗ ਸਕੇ ਕੇ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਵਿਦਿਆਰਥੀ ਕੋਲ ਸਾਰੇ ਦਸਤਾਵੇਜ਼ ਹਨ ਅਤੇ ਉਸ ਵੱਲੋਂ ਜਿਸ ਵਿੱਦਿਅਕ ਸੰਸਥਾ ‘ਚ ਦਾਖ਼ਲਾ ਲਿਆ ਜਾ ਰਿਹਾ ਹੈ, ਉਹ ਫੈਡਰਲ ਸਰਕਾਰ ਵੱਲੋਂ ਮਨੋਨੀਤ ਵਿੱਦਿਅਕ ਸੰਸਥਾ ਸੂਚੀ ‘ਚ ਸ਼ਾਮਲ ਹੈ ਤਾਂ ਉਹ ਪੜ੍ਹਾਈ ਲਈ ਕੈਨੇਡਾ ਆ ਸਕਦਾ ਹੈ।

ਇਸ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ, ਜਿਸ ਤਹਿਤ ਵਿਦਿਆਰਥੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਰਹਿਣਾ ਹੋਵੇਗਾ। ਉਡਾਣ ਦੀ ਟਿਕਟ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਤੁਸੀਂ ਸਭ ਸ਼ਰਤਾਂ ਨੂੰ ਪੂਰਾ ਕਰਦੇ ਹੋ। ਕੈਨੇਡਾ ਪਹੁੰਚਣ ‘ਤੇ ਵਿਦਿਆਰਥੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਰਹਿਣਾ ਲਾਜ਼ਮੀ ਹੋਵੇਗਾ।

ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦਾ ਕਹਿਣਾ ਹੈ ਕਿ ਮਨਜ਼ੂਰਸ਼ੁਦਾ ਡੀ.ਐੱਲ.ਆਈ. ਦੀ ਸੂਚੀ ‘ਚ ਹੋਰ ਅਦਾਰਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਸਰਕਾਰ ਵੱਲੋਂ ਮਨਜ਼ੂਰਸ਼ੁਦਾ ਡੀ.ਐੱਲ.ਆਈ ਤੋਂ ਇਲਾਵਾ ਹੋਰ ਕਿਸੇ ਵੀ ਵਿਦਿਆਰਥੀ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Related News

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 3,069 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਨੌਰਥ ਯਾਰਕ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਵਾਹਨ ‘ਚ ਮਿਲੀ ਲਾਸ਼

Rajneet Kaur

ਓਂਟਾਰੀਓ : 25 ਸਾਲਾ ਵਿਅਕਤੀ ਦੀ ਫ੍ਰੈਂਚ ਨਦੀ ‘ਚ ਕਲਿਫ ਡਾਈਵਿੰਗ ਕਰਦੇ ਸਮੇਂ ਹੋਈ ਮੌਤ

Rajneet Kaur

Leave a Comment