channel punjabi
International News North America

ਜੋ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਏ ਗਏ ਦਰਜਨਾਂ ਫੈਸਲਿਆਂ ਨੂੰ ਪਲਟਿਆ,ਪਰ ਬਾਇਡਨ ਪ੍ਰਸ਼ਾਸਨ ਨੇ ਐਚ-1 ਬੀ ਵੀਜ਼ਾ ਸਬੰਧੀ ਕੋਈ ਨਹੀਂ ਲਿਆ ਫੈਸਲਾ

ਯੂਐਸ ਦੇ ਰਾਸ਼ਟਰਪਤੀ ਜੋ ਬਾਇਡਨ ਤੇ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਜੇ H-1 B visa ਬੈਨ ਬਾਰੇ ਕੋਈ ਫੈਸਲਾ ਨਹੀਂ ਲਿਆ। ਅਮਰੀਕਾ ਦੇ ਗ੍ਰਹਿ ਸੁਰੱਖਿਆ ਮੰਤਰੀ ਐਲੇਜਾਂਦਰੋ ਮਾਯੋਰਕਾਸ ਨੇ ਕਿਹਾ ਕਿ ਉਹਨਾਂ ਦੀ ਤਰਜੀਹ ਅੱਤਿਆਚਾਰ ਤੋਂ ਬਚ ਕੇ ਭੱਜ ਰਹੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ।ਯੂਐਸ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1 ਬੀ ਵੀਜ਼ਾ ‘ਤੇ ਬੈਨ 31 ਮਾਰਚ ਤੱਕ ਵਧਾਇਆ ਸੀ, ਪਰ ਜੋਅ ਬਾਇਡਨ ਨੇ ਅਜੇ ਵੀਜ਼ਾ ਪਾਬੰਦੀ ਹਟਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ।ਮਾਯੋਰਕਾਸ ਤੋਂ ਵ੍ਹਾਈਟ ਹਾਊਸ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਪ੍ਰਸ਼ਨ ਕੀਤਾ ਗਿਆ,”ਰਾਸ਼ਟਰਪਤੀ ਜੋ ਬਾਇਡਨ ਨੇ ਟਰੰਪ ਦੇ ਦਰਜਨਾਂ ਸਰਕਾਰੀ ਆਦੇਸ਼ ਰੱਦ ਕਰ ਦਿੱਤੇ, ਜਿਹਨਾਂ ਵਿਚ ਗ੍ਰੀਨ ਕਾਰਡ ਸਬੰਧੀ ਆਦੇਸ਼ ਅਤੇ ਮੁਸਲਿਮ ਯਾਤਰਾ ਵੀਜ਼ਾ ਪਾਬੰਦੀ ਨੂੰ ਹਟਾਉਣ ਜਿਹੇ ਇਮੀਗ੍ਰੇਸ਼ਨ ਸੰਬੰਧੀ ਆਦੇਸ਼ ਸ਼ਾਮਲ ਹਨ। ਐੱਚ-1ਬੀ ਵੀਜ਼ਾ ‘ਤੇ ਟਰੰਪ ਪ੍ਰਸ਼ਾਸਨ ਦੌਰਾਨ ਲੱਗੀ ਪਾਬੰਦੀ ਦੀ ਸਮੀਖਿਆ ਦੀ ਸਥਿਤੀ ਕੀ ਹੈ ਅਤੇ ਕੀ ਵ੍ਹਾਈਟ ਹਾਊਸ ਨੇ ਮਹੀਨੇ ਦੇ ਅਖੀਰ ਵਿਚ ਇਸ ਆਦੇਸ਼ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਇਸ ਪਾਬੰਦੀ ਨੂੰ ਹਟਾਉਣ ਦਾ ਫ਼ੈਸਲਾ ਲਿਆ ਹੈ?

ਜੋਅ ਬਾਇਡਨ ਨੇ ਚੋਣ ਮੁਹਿੰਮ ਦੌਰਾਨ ਐਚ-1 ਬੀ ਵੀਜ਼ਾ ‘ਤੇ ਪਾਬੰਦੀ ਦਾ ਵਿਰੋਧ ਕੀਤਾ ਸੀ ਪਰ ਖੁਦ ਬਾਇਡਨ ਪ੍ਰਸ਼ਾਸਨ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਪਾਬੰਦੀ ਨੂੰ ਜਾਰੀ ਰੱਖਣਾ ਹੈ ਜਾਂ ਇਸ ਨੂੰ ਖ਼ਤਮ ਕਰਨਾ ਹੈ।

ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਇਸ ਸਾਲ 1 ਅਕਤੂਬਰ 2021 ਤੋਂ ਬਿਨੈ-ਪੱਤਰ ਦੀ ਵੰਡ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਪਿਛਲੇ ਮਹੀਨੇ ਉਨ੍ਹਾਂ ਨੇ ਕਿਹਾ ਸੀ ਕਿ ਐਚ-1 ਬੀ ਵੀਜ਼ਾ ਦੀ ਸਧਾਰਨ ਸੀਮਾ 65,000 ਲਈ ਅਤੇ ਅਮਰੀਕੀ ਯੂਨੀਵਰਸਿਟੀਆਂ ਤੋਂ ਉੱਚ ਸਿੱਖਿਆ ਪੂਰੀ ਕਰ ਚੁੱਕੇ 20000 ਲੋਕਾਂ ਲਈ ਅਰਜ਼ੀਆਂ ਮਿਲ ਚੁੱਕੀਆਂ ਹਨ। ਸਾਲ 2021 ਦੇ ਸਫਲ ਬਿਨੈਕਾਰਾਂ ਦਾ ਫ਼ੈਸਲਾ ਕੰਪਿਊਟਰ ਵੱਲੋਂ ਇਕ ਡ੍ਰਾ ਜ਼ਰੀਏ ਹੋਵੇਗਾ।

Related News

ਨੋਵਾ ਸਕੋਸ਼ੀਆ ਨੇ ਕੋਵਿਡ 19 ਦੇ 2 ਨਵੇਂ ਯਾਤਰਾ ਨਾਲ ਸਬੰਧਤ ਕੇਸਾਂ ਦੀ ਕੀਤੀ ਰਿਪੋਰਟ

Rajneet Kaur

ਮੰਦਭਾਗੀ ਘਟਨਾ : ਅਮਰੀਕਾ ਦੇ ਇੰਡੀਆਨਾਪੋਲਿਸ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਮ੍ਰਿਤਕਾਂ ਦੀ ਹੋਈ ਸ਼ਿਨਾਖਤ : 4 ਮ੍ਰਿਤਕ ਸਿੱਖ ਭਾਈਚਾਰੇ ਨਾਲ ਸਬੰਧਤ

Vivek Sharma

ਬਰੈਂਪਟਨ ਸਿਟੀ ਕੌਂਸਲ ਵੱਲੋਂ ਖੇਤੀ ਬਿਲਾਂ ਵਿਰੁੱਧ ਮਤਾ ਪਾਸ, ਕਿਸਾਨਾਂ ਦੀ ਹਮਾਇਤ ਕਰਨਗੇ ਐਨ.ਆਰ.ਆਈਜ਼

Vivek Sharma

Leave a Comment