channel punjabi
International News North America

ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਭਾਰਤ ਅਤੇ ਫਿਲੀਪੀਨਜ਼ ਦੀ ਯਾਤਰਾ ਨੂੰ ਕੀਤਾ ਰੱਦ

ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਆਪਣੇ ਭਾਰਤ ਅਤੇ ਫਿਲੀਪੀਨਜ਼ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਪਹਿਲਾਂ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਨੇ ਭਾਰਤ ਦੌਰਾ ਕਰ ਦਿੱਤਾ ਸੀ ਅਤੇ ਹੁਣ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਦੇ ਵੀ ਭਾਰਤ ਦੌਰਾ ਰੱਦ ਕਰਨ ਦੀ ਖ਼ਬਰ ਹੈ।

ਜਾਪਾਨੀ ਮੀਡੀਆ ਦੇ ਹਵਾਲੇ ਨਾਲ ਖ਼ਬਰ ਹੈ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਭਾਵ ਨੂੰ ਦੇਖਦੇ ਹੋਏ ਇਹ ਦੌਰਾ ਰੱਦ ਕਰ ਦਿੱਤਾ ਹੈ। ਜਾਪਾਨੀ ਪ੍ਰਧਾਨ ਮੰਤਰੀ ਦਾ ਦੌਰਾ ਅਪ੍ਰਰੈਲ ਦੇ ਅੰਤ ਅਤੇ ਮਈ ਦੀ ਸ਼ੁਰੂਆਤ ‘ਚ ਹੋਣਾ ਸੀ। ਇਸ ਦੌਰੇ ‘ਚ ਜਾਪਾਨ ਅਤੇ ਭਾਰਤ ਵਿਚਾਲੇ ਆਪਸੀ ਸਹਿਯੋਗ ਖਾਸ ਤੌਰ ‘ਤੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਸੁਤੰਤਰ ਆਵਾਜਾਈ ਸਬੰਧੀ ਗੱਲਬਾਤ ਹੋਣੀ ਸੀ। ਜਾਪਾਨ ਦੀ ਸਾਢੇ 12 ਕਰੋੜ ਆਬਾਦੀ ਹੈ। ਇੱਥੇ ਸਾਢੇ ਪੰਜ ਲੱਖ ਲੋਕ ਇਨਫੈਕਟਿਡ ਹੋ ਚੁੱਕੇ ਹਨ। ਮੌਤਾਂ ਦਾ ਅੰਕੜਾ 10 ਹਜ਼ਾਰ ਨੇੜੇ ਪਹੁੰਚ ਚੁੱਕਾ ਹੈ।

Related News

ਕੋਰੋਨਾ ਵੈਕਸੀਨ ਦੀ ਜਲਦ ਸਪਲਾਈ ਵਾਸਤੇ ਸਿਹਤ ਵਿਭਾਗ ਦਵਾ ਕੰਪਨੀਆਂ ਦੇ ਲਗਾਤਾਰ ਸੰਪਰਕ ਵਿੱਚ : ਅਨੀਤਾ ਆਨੰਦ

Vivek Sharma

ਹੈਲਥ ਕੈਨੇਡਾ ਵਲੋਂ ਮਨਜ਼ੂਰ ਤਿੰਨੇ ਵੈਕਸੀਨ ਇੱਕੋ ਸਮਾਨ ਅਸਰਦਾਰ ਅਤੇ ਪ੍ਰਭਾਵਸ਼ਾਲੀ : ਮਾਹਰ

Vivek Sharma

BIG NEWS : ਲਾਪਤਾ ਹੋਈਆਂ ਦੋਹਾਂ ਕੁੜੀਆਂ ਨੂੰ ਪੁਲਿਸ ਨੇ ਸੁਰੱਖਿਅਤ ਭਾਲਿਆ ।

Vivek Sharma

Leave a Comment