channel punjabi
Canada International News North America

ਜ਼ਿਆਦਾਤਰ ਬੱਚਿਆਂ ‘ਚ ਨਹੀਂ ਦਿਖਦੇ ਕੋਰੋਨਾ ਦੇ ਲੱਛਣ, ਫਿਲਹਾਲ ਸਕੂਲ ਬੰਦ ਕਰਨਾ ਸਹੀ ਫੈਸਲਾ : ਸੋਧ ‘ਚ ਕੀਤਾ ਦਾਅਵਾ

ਟੋਰਾਂਟੋ : ਛੋਟੇ ਬੱਚਿਆਂ ਨੂੰ ਕੋਰੋਨਾ ਹੋਣ ਸਬੰਧੀ ਕੀਤੀ ਗਈ ਰਿਸਰਚ ਵਿਚ ਹੈਰਾਨਕੁੰਨ ਸਿੱਟੇ ਸਾਹਮਣੇ ਆਏ ਹਨ।
ਇੱਕ ਤਿਹਾਈ ਤੋਂ ਜ਼ਿਆਦਾ ਬੱਚਿਆਂ ਵਿਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਦਿਖਦਾ ਹੈ। ਇਹ ਜਾਣਕਾਰੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਵਿਚ ਪ੍ਰਕਾਸ਼ਤ ਇੱਕ ਸੋਧ ਵਿਚ ਕੀਤੀ ਗਈ ਹੈ। ਸੋਧ ਵਿੱਚ ਇਹ ਵੀ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਸੰਕਰਮਿਤ ਬੱਚਿਆਂ ਦੇ ਜੋ ਅੰਕੜੇ ਫਿਲਹਾਲ ਦਿਖ ਰਹੇ ਹਨ ਉਹ ਅਸਲ ਅੰਕੜਿਆਂ ਦਾ ਸਿਰਫ ਇੱਕ ਹਿੱਸਾ ਹੋ ਸਕਦਾ ਹੈ, ਅਸਲ ਗਿਣਤੀ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ ।

ਸੋਧ ਵਿਚ ਕੈਨੇਡਾ ਵਿਚ ਅਲਬਰਟਾ ਦੇ 2463 ਬੱਚਿਆਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਨ੍ਹਾਂ ਨੂੰ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਕੋਰੋਨਾ ਸੰਕਰਮਿਤ ਪਾਇਆ ਗਿਆ ਸੀ। ਅਧਿਐਨ ਦੇ ਸਹਿ ਲੇਖਕ ਫਿਨਲੇ ਮੈਕੇਲਿਸਟਰ ਨੇ ਕਿਹਾ, ਜਨਤਕ ਸਿਹਤ ਨੂੰ ਲੈ ਕੇ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਘੁੰਮ ਰਹੇ ਹਨ ਜੋ ਕੋਰੋਨਾ ਸੰਕਰਮਿਤ ਹਨ ਅਤੇ ਉਹ ਖੁਦ ਇਸ ਗੱਲ ਤੋਂ ਅਣਜਾਣ ਹਨ। ਸਬੂਤ ਦੇ ਤੌਰ ‘ਤੇ ਉਹ ਇਹ ਦੱਸਦੇ ਹਨ ਕਿ ਅਲਬਰਟਾ ਸੂਬੇ ਵਿਚ ਰੋਜ਼ਾਨਾ 1200 ਤੋਂ ਜ਼ਿਆਦਾ ਨਵੇਂ ਮਾਮਲੇ ਦੇਖਣ ਨੂੰ ਮਿਲਦੇ ਹਨ। ਇਸ ਨਾਲ ਸਾਫ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਸੰਕਰਮਣ ਦੀ ਜਾਣਕਾਰੀ ਨਹੀਂ ਹੈ ਅਤੇ ਉਹ ਹੀ ਇਸ ਨੂੰ ਲੋਕਾਂ ਦੇ ਵਿਚ ਫੈਲਾ ਰਹੇ ਹਨ।

ਜਿਹੜੇ 2463 ਬੱਚਿਆਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਉਨ੍ਹਾਂ ਵਿਚ 1987 ਬੱਚੇ ਕੋਰੋਨਾ ਪਾਜ਼ਿਟਿਵ ਪਾਏ ਗਏ। ਜਦ ਕਿ 476 ਕੋਰੋਨਾ ਜਾਂਚ ਵਿਚ ਨੈਗੇਟਿਵ ਪਾਏ ਗਏ। ਪਾਜ਼ਿਟਿਵ ਪਾਏ ਗਏ ਬੱਚਿਆਂ ਵਿਚ ਸੰਕਰਮਣ ਦਾ ਕੋਈ ਲੱਛਣ ਨਹੀਂ ਮਿਲਿਆ। ਫਿਨਲੇ ਮੈਕੇਲਿਸਟਰ ਨੇ ਕਿਹਾ ਕਿ ਇੱਕ ਤਿਹਾਈ ਤੋਂ ਜ਼ਿਆਦਾ ਕੋਰੋਨਾ ਪਾਜਿਟਿਵ ਬੱਚਿਆਂ ਵਿਚ ਸੰਕਰਮਣ ਦੇ ਲੱਛਣ ਨਹੀਂ ਦਿਖਣ ਦੇ ਕਾਰਨ ਕ੍ਰਿਸਮਸ ‘ਤੇ ਲੰਬੀ ਮਿਆਦ ਦੇ ਲਈ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਬਿਲਕੁਲ ਸਹੀ ਸੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਛੋਟੇ ਬੱਚਿਆਂ ਵਿੱਚ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਫੈਲ ਸਕਦਾ ਹੈ ।

Related News

Ashton Dickson shooting: ਓਟਾਵਾ ਪੁਲਿਸ ਨੇ ਤਿੰਨ ਨਵੇਂ ਗਵਾਹਾਂ ਦੀਆਂ ਜਾਰੀ ਕੀਤੀਆਂ ਫੋਟੋਆਂ

Rajneet Kaur

ਕੋਵਿਡ 19 ਦੇ ਕੇਸਾਂ ਦਾ ਲਗਾਤਾਰ ਵਧਣਾ ਇਕ ਖਤਰੇ ਦੀ ਘੰਟੀ: ਡਾ.ਡੇਵਿਡ ਵਿਲੀਅਮਜ਼

Rajneet Kaur

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਟਰਨਰ ਦਾ ਦੇਹਾਂਤ

Vivek Sharma

Leave a Comment