Channel Punjabi
International News SPORTS USA

BIG NEWS : ਗੋਲਫ ਖਿਡਾਰੀ ਟਾਈਗਰ ਵੁੱਡਸ ਕਾਰ ਹਾਦਸੇ ‘ਚ ਫੱਟੜ, ਲੱਤ ਦੀ ਹੋਈ ਸਰਜਰੀ

ਲਾਸ ਏਂਜਲਸ : ਉੱਘੇ ਗੋਲਫ ਖਿਡਾਰੀ ਟਾਈਗਰ ਵੁੱਡਸ ਮੰਗਲਵਾਰ ਨੂੰ ਇੱਕ ਕਾਰ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸੇ ਸਮੇਂ ਕਾਰ ਨੂੰ ਟਾਈਗਰ ਹੀ ਚਲਾ ਰਹੇ ਸਨ ਅਤੇ ਉਹ ਕਾਰ ਵਿਚ ਇਕੱਲੇ ਸਨ। ਇਹ ਹਾਦਸਾ ਰੋਲਿੰਗ ਹਿੱਲਜ਼ ਅਸਟੇਟ ਅਤੇ ਰਾਂਚੋ ਪਲੋਸ ਵਰਡੇਸ, ਦੋ ਉੱਚੇ ਸਮੂਹਾਂ, ਜੋ ਕਿ ਸ਼ਹਿਰ ਦੇ ਨੇੜੇ ਲਾਸ ਏਂਜਲਸ ਤੋਂ 32 ਕਿਲੋਮੀਟਰ ਦੱਖਣ ਵਿਚ ਹੈ, ਦੀ ਸਰਹੱਦ ‘ਤੇ ਵਾਪਰਿਆ ।

ਦੱਸਿਆ ਜਾ ਰਿਹਾ ਹੈ ਕਿ ਲਾਸ ਏਂਜਲਸ ਦੇ ਉਪਨਗਰ ਕੋਲ ਉਸਦੀ ਐਸਯੂਵੀ ਪਲਟ ਗਈ ਅਤੇ ਗੱਡੀ ਇੱਕ ਪਾਸੇ ਤੋਂ ਬੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਅਧਿਕਾਰੀਆਂ ਨੇ ਦੱਸਿਆ ਗੋਲਫ ਸੁਪਰਸਟਾਰ ਨੂੰ ਗੱਡੀ ਤੋਂ ਬਾਹਰ ਕੱਢਣਾ ਪਿਆ, ਜਿਸ ਤੋਂ ਬਾਅਦ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਟਾਈਗਰ ਦੇ ਏਜੰਟ ਨੇ ਦੱਸਿਆ ਕਿ ਉਹ ਲੱਤ ਦੀ ਸਰਜਰੀ ਕਰਵਾ ਰਿਹਾ ਹੈ।


ਉਧਰ ਲਾਸ ਏਂਜਲਸ ਕਾਉਂਟੀ ਸ਼ੈਰਿਫ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਵੁਡਸ ਆਪਣੀ ਐਸਯੂਵੀ ਵਿਚ ਇਕੱਲੇ ਸਨ ਜਦੋਂ ਇਹ ਹਾਦਸਾ ਸਵੇਰੇ 7:15 ਵਜੇ ਪੀਟੀ ਵਾਪਰਿਆ । ਉਨ੍ਹਾਂ ਦੱਸਿਆ ਕਿ ਹੋਰ ਕੋਈ ਵੀ ਕਾਰ ਇਸ ਦੌਰਾਨ ਨਹੀਂ ਨੁਕਸਾਨੀ ਗਈ।

ਹਲਾਂਕਿ ਹਾਦਸੇ ਦਾ ਕਾਰਨ ਸਪਸ਼ਟ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਸਪੀਡ ਤੇਜ਼ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗੲਈ ਅਤੇ ਹਾਦਸਾ ਵਾਪਰ ਗਿਆ।

ਇੱਕ ਕੇਏਬੀਸੀ-ਟੀਵੀ ਹੈਲੀਕਾਪਟਰ ਨੇ ਕਾਰ ਨੂੰ ਇਕ ਪਾਸੇ ਪਲਟੇ ਹੋਏ ਦੇਖਿਆ। ਇਹ ਇੱਕ ਪਹਾੜੀ ਦੇ ਨਜ਼ਦੀਕ ਇੱਕ ਸੜਕ ਦੇ ਕਿਨਾਰੇ ‘ਤੇ ਹੋਇਆ । ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਗੱਡੀ ਵਿੱਚ ਏਅਰ ਬੈਗ ਸਨ । ਅਧਿਕਾਰੀਆਂ ਨੇ ਦੱਸਿਆ ਕਿ 45 ਸਾਲਾ ਵੁੱਡਜ਼ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।


ਉਸ ਦੇ ਮੈਨੇਜਰ ਮਾਰਕ ਸਟੀਨਬਰਗ ਨੇ ਕਿਹਾ, ‘ਟਾਈਗਰ ਵੁੱਡਸ ਅੱਜ ਸਵੇਰੇ ਕੈਲੀਫੋਰਨੀਆ ਵਿਚ ਇਕ ਕਾਰ-ਦੁਰਘਟਨਾ ਦਾ ਸ਼ਿਕਾਰ ਹੋ ਗਏ ਜਿੱਥੇ ਉਸ ਨੂੰ ਲੱਤਾਂ ਦੀਆਂ ਕਈ ਸੱਟਾਂ ਲੱਗੀਆਂ । ਉਹ ਇਸ ਵੇਲੇ ਸਰਜਰੀ ਵਿਚ ਹੈ ਅਤੇ ਅਸੀਂ ਤੁਹਾਡੀ ਨਿੱਜਤਾ ਅਤੇ ਸਹਾਇਤਾ ਲਈ ਤੁਹਾਡਾ ਧੰਨਵਾਦ ਕਰਦੇ ਹਾਂ ।’

Related News

ਟੋਰਾਂਟੋ ਦੇ ਸਨੀਬਰੁੱਕ ਹਸਪਤਾਲ ‘ਚ ਕੋਵਿਡ 19 ਆਉਟਬ੍ਰੇਕ ਐਲਾਨ, ਸਰਜੀਕਲ ਯੂਨਿਟ ਵਿੱਚ ਕੋਵਿਡ-19 ਦੇ ਪੰਜ ਮਾਮਲਿਆਂ ਦੀ ਪੁਸ਼ਟੀ

Rajneet Kaur

ਓਂਟਾਰੀਓ ਵਿੱਚ ਲਗਾਤਾਰ ਤੀਜੇ ਦਿਨ 2000 ਤੋਂ ਵੱਧ ਨਵੇਂ ਕੋਵਿਡ-19 ਮਾਮਲੇ ਆਏ ਸਾਹਮਣੇ

Vivek Sharma

ਕੋਰੋਨਾ ਪਾਬੰਦੀਆਂ ‘ਚ ਢਿੱਲ ਲਈ ਅੜਿਆ ਉਂਟਾਰੀਓ ਸੂਬਾ

Vivek Sharma

Leave a Comment

[et_bloom_inline optin_id="optin_3"]