channel punjabi
Canada International News North America

ਗਿਲਡਫੋਰਡ ਖੇਤਰ ਵਿਚ ਇਕ ਔਰਤ ਨੂੰ ਵਿਅਕਤੀ ਨੇ ਮਾਰਿਆ ਮੁੱਕਾ,ਪੁਲਿਸ ਵਲੋਂ ਵਿਅਕਤੀ ਦੀ ਭਾਲ ਸ਼ੁਰੂ

ਸਰੀ ਆਰਸੀਐਮਪੀ ਨੂੰ ਉਸ ਵਿਅਕਤੀ ਦੀ ਪਛਾਣ ਕਰਨ ਵਿਚ ਮਦਦ ਦੀ ਜ਼ਰੂਰਤ ਹੈ ਜਿਸ ਨੇ ਮੰਗਲਵਾਰ ਰਾਤ ਨੂੰ ਗਿਲਡਫੋਰਡ ਖੇਤਰ ਵਿਚ ਇਕ ਔਰਤ ਨੂੰ ਮੁੱਕਾ ਮਾਰ ਦਿਤਾ ਸੀ।

ਪੁਲਿਸ ਨੇ ਦਸਿਆ ਕਿ 153 ਸਟ੍ਰੀਟ ਅਤੇ 102 ਏ ਐਵੇਨਿਉ ਕੋਰਨਰ ਨੇੜੇ ਰਾਤ 8 ਵਜੇ ਵਿਅਕਤੀ ਔਰਤ ਕੋਲ ਆਇਆ ਉਸਨੂੰ ਮੁੱਕਾ ਮਾਰਿਆ ਅਤੇ ਧੱਕਾ ਦੇਕੇ ਭੱਜ ਗਿਆ। ਪੁਲਿਸ ਨੇ ਵਿਅਕਤੀ ਦੀ ਪਛਾਣ ਜਾਰੀ ਕੀਤੀ ਹੈ ਕਿ ਵਿਅਕਤੀ ਦਾ ਕੱਦ 6 ਫੁੱਟ ਹੈ ਅਤੇ ਲਗਭਗ 50 ਦੇ ਕਰੀਬ ਹੈ। ਹਮਲੇ ਦੇ ਸਮੇਂ ਉਸਨੇ ਇੱਕ ਪੀਲੀ ਅਤੇ ਭੂਰੀ ਰੰਗ ਦੀ ਜੈਕਟ ਅਤੇ ਡਾਰਕ ਪੈਂਟ ਪਾਈ ਹੋਈ ਸੀ।

ਇਸ ਘਟਨਾ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਰੀ ਆਰ ਸੀ ਐਮ ਪੀ ਨਾਲ 604-599-0502, ਜਾਂ ਕ੍ਰਾਈਮ ਸਟਾਪਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Related News

ਅਲਬਰਟਾ ‘ਚ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਕੋਰੋਨਾ ਵਾਇਰਸ ਪ੍ਰਭਾਵਿਤਾਂ ਦੇ ਮਾਮਲੇ, ਨਵੀਆਂ ਪਾਬੰਦੀਆਂ ਦਾ ਐਲਾਨ ਮੰਗਲਵਾਰ ਸ਼ਾਮ ਨੂੰ

Vivek Sharma

Modi’s hoardings in Canada:ਗ੍ਰੇਟਰ ਟੋਰਾਂਟੋ, ਕੈਨੇਡਾ ਦੀਆਂ ਸੜਕਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਰਡਿੰਗਜ਼ ਆਏ ਨਜ਼ਰ,ਕੋਵਿਡ 19 ਵੈਕਸੀਨ ਲਈ ਕੀਤਾ ਗਿਆ ਧੰਨਵਾਦ

Rajneet Kaur

ਕੈਲਗਰੀ ‘ਚ ਆਏ ਤੂਫ਼ਾਨ ਨੇ ਕੀਤਾ ਭਾਰੀ ਨੁਕਸਾਨ

team punjabi

Leave a Comment