channel punjabi
Canada International News

ਖੜੀ ਗੱਡੀ ਵਿੱਚ ਮਿਲੀ ਇਕ ਵਿਅਕਤੀ ਦੀ ਲਾਸ਼, ਇਲਾਕੇ ‘ਚ ਸਹਿਮ ਦਾ ਮਾਹੌਲ

ਟੋਰਾਂਟੋ : ਫਲੈਮਿੰਗਡਨ ਪਾਰਕ ਵਿੱਚ ਇੱਕ ਗੱਡੀ ਦੀ ਬੈਕਸੀਟ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ‘ਚ ਸਹਿਮ ਦਾ ਮਾਹੌਲ ਹੈ। ਹੁਣ ਟੋਰਾਂਟੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ| 31 ਅਕਤੂਬਰ ਨੂੰ ਸ਼ਾਮੀਂ 4:00 ਵਜੇ 35 ਡੈਨਿਸ ਡਰਾਈਵ ਦੇ ਨੇੜੇ ਪੁਲਿਸ ਨੂੰ ਸੱਦਿਆ ਗਿਆ| ਇੱਥੇ ਨੇੜੇ ਹੀ ਸਥਿਤ ਇੱਕ ਬਿਲਡਿੰਗ ਦੇ ਵਸਨੀਕਾਂ ਨੂੰ ਕਾਲੇ ਰੰਗ ਦੀ ਦੋ ਦਰਵਾਜ਼ਿਆਂ ਵਾਲੀ ਸੇਡਾਨ ਉੱਤੇ ਉਸ ਸਮੇਂ ਸੱਕ ਪਿਆ ਜਦੋਂ ਉਹ ਕਾਰ ਪਿਛਲੇ ਦਸ ਦਿਨਾਂ ਤੋਂ ਬਿਲਡਿੰਗ ਦੇ ਪਿੱਛੇ ਵਾਲੇ ਪਾਰਕਿੰਗ ਲੌਟ ਵਿੱਚ ਹੀ ਖੜ੍ਹੀ ਪਾਈ ਗਈ| ਜਦੋਂ ਉਨ੍ਹਾਂ ਕਾਰ ਦੇ ਅੰਦਰ ਝਾਤੀ ਮਾਰ ਕੇ ਵੇਖਿਆ ਤਾਂ ਪਿਛਲੀ ਸੀਟ ਉੱਤੇ ਇੱਕ ਵਿਅਕਤੀ ਮ੍ਰਿਤਕ ਪਿਆ ਮਿਲਿਆ|

ਇਸ ਵਿਅਕਤੀ ਦੀ ਪਛਾਣ ਓਸ਼ਾਵਾ ਦੇ ਕਾਇਸ ਨੂਰੀ ਵਜੋਂ ਹੋਈ ਹੈ| ਉਸ ਨੇ ਕਾਲੇ ਰੰਗ ਦੀਆਂ ਸਵੈਟਪੈਂਟਸ, ਕਾਲੇ ਰੰਗ ਦੀ ਲੰਮੀਆਂ ਬਾਹਾਂ ਵਾਲੀ ਸ਼ਰਟ ਤੇ ਹਰੇ ਰੰਗ ਦੀ ਜੈਕੇਟ ਪਾਈ ਹੋਈ ਸੀ ਜਿਸ ਦੇ ਕੌਲਰ ਦੇ ਆਲੇ ਦੁਆਲੇ ਭੂਰੇ ਰੰਗ ਦੀ ਫਰ ਸੀ| ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ|

ਪੁਲਿਸ ਵੱਲੋਂ ਇਸ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਸੰਪਰਕ ਨੰਬਰ ਸਾਂਝੇ ਕੀਤੇ ਗਏ ਹਨ।
ਪੁਲਿਸ ਨੂੰ ਇਹਨਾਂ ਨੰਬਰਾਂ ‘ਤੇ ਸੂਚਨਾ ਸਾਂਝੀ ਕੀਤੀ ਜਾ ਸਕਦੀ ਹੈ।
416-808-5500 ਜਾਂ
ਕਰਾਇਮ ਸਟਾਪਰਜ਼
416-222-8477 (ਟਿਪਸ)

Related News

ਰੂਸ ਨੇ ਕੀਤਾ ਵੱਡਾ ਖੁਲਾਸਾ, ਅਰਬਪਤੀਆਂ ਨੇ ਅਪ੍ਰੈਲ ‘ਚ ਹੀ ਲਗਵਾ ਲਏ ਸਨ ਕੋਰੋਨਾ ਦੇ ਟੀਕੇ

Rajneet Kaur

ਦਿੱਲੀ ਪੁਲਿਸ ਦੀ ਸਫ਼ਾਈ : ਗ੍ਰੇਟਾ ਥਨਬਰਗ ਖ਼ਿਲਾਫ਼ ਨਹੀਂ ਦਰਜ ਕੀਤੀ F.I.R., ਟੂਲਕਿੱਟ ਦੇ ਲੇਖਕ ‘ਤੇ ਦਰਜ ਹੋਇਆ ਮਾਮਲਾ

Vivek Sharma

ਪਾਕਿਸਤਾਨ ਨੂੰ ਜੰਮੂ-ਕਸ਼ਮੀਰ ਵਿੱਚ ਬਣ ਰਹੇ ਪਣਬਿਜਲੀ ਪ੍ਰਾਜੈਕਟਾਂ ਦੇ ਡਿਜ਼ਾਈਨ ’ਤੇ ਇਤਰਾਜ਼

Vivek Sharma

Leave a Comment