Channel Punjabi
International News

ਦਿੱਲੀ ਜਾ ਰਹੇ ਹਰਿਆਣਾ ਦੇ ਕਿਸਾਨਾਂ ਦੀ ਪੁਲਿਸ ਨਾਲ ਝੜਪ

ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ 26 ਨਵੰਬਰ ਨੂੰ ‘ਦਿੱਲੀ ਕੂਚ’ ਕੀਤਾ ਜਾਵੇਗਾ। ਜਿਸ ਤਹਿਤ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਕਿਸਾਨ ਵੱਡੀ ਗਿਣਤੀ ‘ਚ ਦਿੱਲੀ ਜਾ ਰਹੇ ਹਨ। ਇਸ ਦੌਰਾਨ ਹਰਿਆਣਾ ਦੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਅੰਬਾਲਾ ਦੇ ਮੋਹੜਾ ‘ਚ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਜਥੇ ਨੂੰ ਰੋਕਣ ਲਈ ਨਾਕੇਬੰਦੀ ਕੀਤੀ ਹੋਈ ਸੀ। ਜਿਸ ਨੂੰ ਦੇਖਦੇ ਹੋਏ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਕਿਸਾਨ ਭਿੜ ਗਏ। ਵੱਡੀ ਗਿਣਤੀ ‘ਚ ਹਰਿਆਣਾ ਦੇ ਇਹ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਸਨ। ਜਿਸ ਤੋਂ ਬਾਅਦ ਪੁਲਿਸ ਨਾਲ ਇਹ ਭਿੜ ਗਏ। ਇਹ ਜਥਾ ਗੁਰਨਾਮ ਸਿੰਘ ਦੀ ਅਗਵਾਈ ‘ਚ ਦਿੱਲੀ ਜਾ ਰਿਹਾ ਸੀ। ਇਸ ਜਥੇਬੰਦੀ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਤੱਕ ਜ਼ਰੂਰ ਪਹੁੰਚਾਗੇ ਜੇਕਰ ਕਿਸੇ ਨੇ ਰਸਤੇ ‘ਚ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਉਖਾੜ ਕੇ ਅੱਗੇ ਵੱਧਾਂਗੇ।

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੂਰਤ ਵਿਚ ਕਿਸਾਨਾਂ ਨੂੰ ਹਰਿਆਣਾ ‘ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੌਰਾਨ ਹਰਿਆਣਾ ਪੁਲਸ ਵਲੋਂ ਅੰਬਾਲਾ ‘ਚ ਚੰਡੀਗੜ੍ਹ-ਦਿੱਲੀ ਹਾਈਵੇਅ ‘ਤੇ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ ‘ਤੇ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ ਗਈਆਂ।

ਦਸ ਦਈਏ ‘ਦਿੱਲੀ ਚਲੋ’ ਅੰਦੋਲਨ ‘ਚ ਅੱਜ ਤਕਰੀਬਨ 3 ਲੱਖ ਕਿਸਾਨ ਪੰਜਾਬ ਤੋਂ ਦਿੱਲੀ ਲਈ ਰਵਾਨਾ ਹੋਏ ਹਨ। ਤਕਰੀਬਨ 33 ਸੰਗਠਨਾਂ- ਜਿਨ੍ਹਾਂ ਵਿਚ ਕਿਸਾਨ, ਯੂਨਾਈਟਿਡ ਫਾਰਮਰਜ਼ ਫਰੰਟ ਅਤੇ 472 ਕਿਸਾਨ ਯੂਨੀਅਨ 26-27 ਨਵੰਬਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਲੈਣਗੀਆਂ।

Related News

ਨਿਆਗਰਾ ਫਾਲਜ਼ ‘ਤੇ ਛਾਇਆ ਤਿਰੰਗਾ ! ਭਾਰਤੀ ਆਜ਼ਾਦੀ ਦਿਹਾੜੇ ਦੀ ਕੈਨੇਡਾ ਵਿੱਚ ਧੂਮ

Vivek Sharma

ਜਾਰਜ ਫਲਾਇਡ ਮੌਤ ਮਾਮਲਾ : ਪੋਸਟਮਾਰਟਮ ਰਿਪੋਰਟ ‘ਚ ਦਾਅਵਾ, ਦਮ ਘੁਟਣ ਨਾਲ ਹੋਈ ਜਾਰਜ ਫਲਾਈਡ ਦੀ ਮੌਤ

channelpunjabi

ਅਕਤੂਬਰ ਮਹੀਨੇ ‘ਚ ਐਡਮਿੰਟਨ ਹਵਾਈ ਅੱਡੇ ਤੋਂ ਯੂਰਪੀਅਨ ਉਡਾਣਾਂ ਮੁੜ ਹੋਣਗੀਆਂ ਸ਼ੁਰੂ

Rajneet Kaur

Leave a Comment

[et_bloom_inline optin_id="optin_3"]