Channel Punjabi
Canada International News North America

ਖਰਾਬ ਮੌਸਮ ਕਾਰਨ ਵੈਕਸੀਨ ਦੀ ਡਲਿਵਰੀ ਦਾ ਕੰਮ ਇੱਕ ਦਿਨ ਲਈ ਅੱਗੇ ਵਧਿਆ: ਕ੍ਰਿਸਟੀਨਾ ਐਂਟੋਨੀਓ

ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਵੱਲੋਂ ਅੱਜ ਕੈਨੇਡਾ ਭੇਜੀਆਂ ਜਾਣ ਵਾਲੀਆਂ ਡੋਜ਼ਾਂ ਦੀ ਡਲਿਵਰੀ ਦਾ ਕੰਮ ਇੱਕ ਦਿਨ ਲਈ ਅੱਗੇ ਪੈ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਮੌਸਮ ਬੇਹੱਦ ਖਰਾਬ ਹੋਣ ਕਾਰਨ ਇਹ ਦੇਰ ਹੋਈ ਹੈ। ਫਾਈਜ਼ਰ ਦਾ ਕਹਿਣਾ ਹੈ ਕਿ ਇਸ ਹਫਤੇ ਕੈਨੇਡਾ ਪਹੁੰਚਣ ਵਾਲੀਆਂ ਡੋਜ਼ਾਂ ਦੀ ਇੱਕ ਖੇਪ ਵਿੱਚ ਹੀ ਦੇਰ ਹੋਈ ਹੈ। ਬਾਕੀ ਦੀ ਖੇਪ ਜਲਦ ਤੇ ਸਮੇਂ ਸਿਰ ਹੋਣ ਦਾ ਕੰਪਨੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ। ਇਸ ਹਫਤੇ ਫਾਈਜ਼ਰ ਵੱਲੋਂ 403,650 ਡੋਜ਼ਾਂ ਡਲਿਵਰ ਕੀਤੇ ਜਾਣ ਦੀ ਸੰਭਾਵਨਾ ਹੈ।

ਕ੍ਰਿਸਟੀਨਾ ਐਂਟੋਨੀਓ ਨੇ ਇੱਕ ਈਮੇਲ ਵਿੱਚ ਲਿਖਿਆ ਕਿ ਮੰਦਭਾਗੀ ਗੱਲ ਹੈ ਕਿ ਖਰਾਬ ਮੌਸਮ ਕਾਰਨ ਵੈਕਸੀਨ ਦੀ ਡਲਿਵਰੀ ਦਾ ਕੰਮ ਇੱਕ ਦਿਨ ਲਈ ਟਲ ਗਿਆ ਹੈ। ਅਸੀਂ ਇਸ ਦੇਰ ਨੂੰ ਖ਼ਤਮ ਕਰਨ ਲਈ ਜੋ ਸੰਭਵ ਹੋ ਸਕੇਗਾ ਕਰ ਰਹੇ ਹਾਂ। ਇਸ ਤਰ੍ਹਾਂ ਦੀ ਅਸਹੂਲਤ ਲਈ ਸਾਨੂੰ ਅਫਸੋਸ ਹੈ। ਹਾਲਾਂਕਿ ਕੈਨੇਡਾ ਨੂੰ ਭੇਜੀਆਂ ਜਾਣ ਵਾਲੀਆਂ ਡੋਜ਼ਾਂ ਯੂਰਪ ਤੋਂ ਭੇਜ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਨੂੰ ਅਮਰੀਕਾ ਦੀ ਲੁਈਵਿੱਲ ਫੈਸਿਲਿਟੀ ਰਾਹੀਂ ਆਉਣਾ ਹੋਵੇਗਾ। ਖਰਾਬ ਮੌਸਮ ਕਾਰਨ ਯੂਨਾਈਟਿਡ ਪਾਰਸਲ ਸਰਵਿਸ (ਯੂਪੀਐਸ) ਵੱਲੋਂ ਆਪਣੀ ਲੁਈਵਿੱਲ ਦੀ ਵਰਲਡਪੋਰਟ ਸਿ਼ਪਿੰਗ ਫੈਸਿਲਿਟੀ ਬੰਦ ਕੀਤੀ ਗਈ ਹੈ।ਮੌਸਮ ਕਾਰਨ ਹੋਣ ਵਾਲੀ ਇਸ ਦੇਰ ਨੂੰ ਫੈਡਰਲ ਸਰਕਾਰ ਵੱਲੋਂ ਵੱਡਾ ਅੜਿੱਕਾ ਮੰਨਿਆ ਜਾ ਰਿਹਾ ਹੈ ਪਰ ਜਿਸ ਪ੍ਰੈੱਸ ਕਾਨਫਰੰਸ ਵਿੱਚ ਵੈਕਸੀਨੇਸ਼ਨ ਕੈਂਪੇਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉਸ ਵਿੱਚ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਵੱਲੋਂ ਇਸ ਦੇਰ ਦਾ ਜਿ਼ਕਰ ਨਹੀਂ ਕੀਤਾ ਗਿਆ। ਇਸ ਹਫਤੇ ਤੇ ਮਾਰਚ ਦੇ ਅੰਤ ਤੱਕ ਕੈਨੇਡਾ ਨੂੰ 400,000 ਡੋਜ਼ਾਂ ਤੋਂ ਵੱਧ ਹਾਸਲ ਹੋਣ ਦੀ ਸੰਭਾਵਨਾ ਹੈ। ਇਸ ਦੇਰ ਤੋਂ ਪਹਿਲਾਂ ਫਾਈਜ਼ਰ ਕੈਨੇਡਾ ਦੇ ਪ੍ਰੈਜ਼ੀਡੈਂਟ ਕੋਲ ਪਿਨੋਅ ਨੇ ਆਖਿਆ ਸੀ ਕਿ ਉਨ੍ਹਾਂ ਦੀ ਕੰਪਨੀ ਨੂੰ ਪੂਰਾ ਯਕੀਨ ਹੈ ਕਿ ਅਗਲੇ ਮਹੀਨੇ ਦੇ ਅੰਤ ਤੱਕ ਕੈਨੇਡਾ ਨੂੰ ਚਾਰ ਮਿਲੀਅਨ ਡੋਜ਼ਾਂ ਡਲਿਵਰ ਕਰ ਦਿੱਤੀਆਂ ਜਾਣਗੀਆਂ।

Related News

ਸਸਕੈਚਵਨ ਪੁਲਿਸ ਨੇ 23 ਸਾਲਾਂ ਅੰਤਰ-ਰਾਸ਼ਟਰੀ ਵਿਦਿਆਰਥਣ ਕਤਲ ਮਾਮਲੇ ‘ਚ ਰਣਬੀਰ ਢੱਲ ਨੂੰ ਕੀਤਾ ਗ੍ਰਿਫਤਾਰ

Rajneet Kaur

ਸਸਕੈਟੂਨ ਪਬਲਿਕ ਲਾਇਬ੍ਰੇਰੀ ਨੇ ਵਾਕ-ਅਪ ਸਮਾਜਿਕ ਸਹਾਇਤਾ ਸੇਵਾਵਾਂ ਦੀ ਕੀਤੀ ਪੇਸ਼ਕਸ਼

Rajneet Kaur

ਵਾਤਾਵਰਣ ਕੈਨੇਡਾ ਨੇ ਕੇਂਦਰੀ ਅਲਬਰਟਾ ਦੇ ਕਈ ਹਿੱਸਿਆਂ ‘ਚ ਤੇਜ਼ ਹਵਾ ਦੀ ਚਿਤਾਵਨੀ ਕੀਤੀ ਜਾਰੀ

Rajneet Kaur

Leave a Comment

[et_bloom_inline optin_id="optin_3"]