channel punjabi
Canada International News North America

ਕ੍ਰਿਸਮਿਸ ਤੋਂ ਇੱਕ ਸ਼ਾਮ ਪਹਿਲਾਂ ਓਂਟਾਰੀਓ ਦੇ ਸਾਰੇ ਰੀਜਨਜ਼ ਗ੍ਰੇਅ ਲਾਕਡਾਊਨ ਸਟੇਜ ‘ਚ ਹੋਣਗੇ ਦਾਖਲ:ਪ੍ਰੀਮੀਅਰ ਡੱਗ ਫੋਰਡ

ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਦੇਖ ਕੁਝ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਜਿਥੇ ਸਾਰੇ ਕ੍ਰਿਸਮਿਸ ਈਵ ‘ਚ ਇਕਠੇ ਹੋਣ ਬਾਰੇ ਸੋਚ ਰਹੇ ਹੋਣਗੇ ਉਹ ਹੁਣ ਕੁਝ ਨਹੀਂ ਕਰ ਸਕਦੇ। ਕ੍ਰਿਸਮਿਸ ਤੋਂ ਇੱਕ ਸ਼ਾਮ ਪਹਿਲਾਂ ਓਨਟਾਰੀਓ ਦੇ ਸਾਰੇ ਰੀਜਨਜ਼ ਗ੍ਰੇਅ ਲਾਕਡਾਊਨ ਸਟੇਜ ਵਿੱਚ ਦਾਖਲ ਹੋ ਜਾਣਗੇ। ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਰਾਤੀ 12:01 ਵਜੇ ਪ੍ਰੋਵਿੰਸ ਭਰ ਵਿੱਚ ਗੈਰ ਜ਼ਰੂਰੀ ਰਿਟੇਲ ਤੇ ਇੰਡੋਰ ਡਾਈਨਿੰਗ ਉੱਤੇ ਪਾਬੰਦੀ ਲਾਗੂ ਹੋ ਜਾਵੇਗੀ।

ਪ੍ਰੀਮੀਅਰ ਡੱਗ ਫੋਰਡ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਟੋਰਾਂਟੋ ਤੇ ਪੀਲ ਰੀਜਨ ਵਿੱਚ ਲਾਕਡਾਊਨ ਸਬੰਧੀ ਮਾਪਦੰਡ 4 ਜਨਵਰੀ ਤੱਕ ਵਧਾਏ ਜਾਣਗੇ ਤੇ ਸੋਮਵਾਰ ਤੋਂ ਹੈਮਿਲਟਨ ਵੀ ਗ੍ਰੇਅ ਲਾਕਡਾਊਨ ਜ਼ੋਨ ਵਿੱਚ ਦਾਖਲ ਹੋ ਜਾਵੇਗਾ। ਹੈਲਥ ਕੇਅਰ ਸਿਸਟਮ ਉੱਤੇ ਵੱਧ ਰਹੇ ਬੋਝ ਨੂੰ ਘਟਾਉਣ ਲਈ ਵੱਖ ਵੱਖ ਮੈਡੀਕਲ ਆਰਗੇਨਾਈਜ਼ੇਸ਼ਨ ਵੱਲੋਂ ਪਾਏ ਗਏ ਦਬਾਅ ਦੇ ਚੱਲਦਿਆਂ ਫੋਰਡ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ।

ਗਰੁੱਪ ਨੇ ਆਖਿਆ ਕਿ ਹਾਲੀਡੇਅ ਸੀਜ਼ਨ ਕਾਰਨ ਹਾਲਾਤ ਹੋਰ ਬਦਤਰ ਹੋ ਸਕਦੇ ਹਨ।ਗਰੁੱਪ ਨੇ ਆਖਿਆ ਕਿ ਫਰੰਟਲਾਈਨ ਹੈਲਥ ਕੇਅਰ ਵਰਕਰਜ਼ ਬਹੁਤ ਤਣਾਅ ਵਿੱਚ ਹਨ ਤੇ ਮਹਾਂਮਾਰੀ ਦੌਰਾਨ ਉਨ੍ਹਾਂ ਵੱਲੋਂ ਦਿਨ ਰਾਤ ਕੰਮ ਕੀਤੇ ਜਾਣ ਕਾਰਨ ਉਹ ਸੱਭ ਕਾਫੀ ਥੱਕ ਚੁੱਕੇ ਹਨ ਤੇ ਜੇ ਇਹੋ ਹਾਲ ਰਿਹਾ ਤਾਂ ਸਾਰਿਆਂ ਦੀ ਬੱਸ ਹੋ ਜਾਵੇਗੀ। ਹੁਣ ਤਾਂ ਸਟਾਫ ਵੀ ਬਿਮਾਰ ਪੈਣ ਲੱਗ ਪਿਆ ਹੈ ਤੇ ਬਹੁਤਾ ਚਿਰ ਕੰਮ ਕਰਨ ਤੋਂ ਅਸਮਰਥ ਹੋ ਰਿਹਾ ਹੈ। ਪਰ ਅਸੀੱ ਹੁਣ ਆਪਣੇ ਮਰੀਜ਼ਾਂ ਤੇ ਹੈਲਥ ਕੇਅਰ ਵਰਕਰਜ਼ ਨੂੰ ਹੋਰ ਖਤਰੇ ਵਿੱਚ ਨਹੀੱ ਪਾ ਸਕਦੇ। ਇਸ ਲਈ ਸਖ਼ਤ ਮਾਪਦੰਡ ਲਿਆਂਦੇ ਜਾਣੇ ਚਾਹੀਦੇ ਹਨ।

Related News

ਭਾਰਤ ਦੀ ਵੈਕਸੀਨ ਦੀ ਦੁਨੀਆ ਭਰ ‘ਚ ਧੂਮ : ਅਮਰੀਕੀ ਮਾਹਿਰ ਨੇ ਮੰਨਿਆ ਭਾਰਤ ਨੇ ਸਾਰੀ ਦੁਨੀਆ ਨੂੰ ਕੋਰੋਨਾ ਸੰਕਟ ‘ਚੋਂ ਕੱਢਿਆ

Vivek Sharma

ਕੋਵਿਡ-19 ਦੇ ਪਸਾਰ ਦੇ ਮੁੱਦੇ ਉੱਤੇ ਜਾਗਰੂਕਤਾ ਫੈਲਾਉਣ ਲਈ ਡਾਕਟਰਾਂ, ਵਕੀਲਾਂ, ਹੈਲਥਕੇਅਰ, ਵਾਲੰਟੀਅਰਜ਼ ਵੱਲੋਂ ਕੈਨੇਡੀਅਨ ਸਾਊਥ ਏਸ਼ੀਅਨ ਕੋਵਿਡ-19 ਟਾਸਕਫੋਰਸ ਕੀਤੀ ਗਈ ਤਿਆਰ

Rajneet Kaur

ਓਂਟਾਰੀਓ ਵਿੱਚ ਕੋਰੋਨਾ ਵੈਕਸੀਨ ਵੰਡਣ ਦਾ ਸਿਲਸਿਲਾ ਜਾਰੀ, ਕੋਵਿਡ-19 ਦੇ 3519 ਨਵੇਂ ਮਾਮਲੇ ਹੋਏ ਦਰਜ

Vivek Sharma

Leave a Comment