channel punjabi
Canada News North America

ਕ੍ਰਿਸਟੀਆ ਫਰੀਲੈਂਡ ਅਪ੍ਰੈਲ ਮਹੀਨੇ ਵਿੱਚ ਪੇਸ਼ ਕਰੇਗੀ ਆਪਣਾ ਪਹਿਲਾ ਬਜਟ ! ਕੀ ਕੈਨੇਡਾ ਸਰਕਾਰ ਲੋਕਾਂ ਲਈ ਹੋਰ ਰਿਆਇਤਾਂ ਦਾ ਕਰੇਗੀ ਐਲਾਨ ?

ਓਟਾਵਾ : ਜਸਟਿਨ ਟਰੂਡੋ ਸਰਕਾਰ ਸਾਲ 2021-22 ਲਈ ਆਪਣਾ ਬਜਟ ਕਰੀਬ ਚਾਰ ਹਫਤਿਆਂ ਬਾਅਦ ਪੇਸ਼ ਕਰੇਗੀ। ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਮੰਗਲਵਾਰ ਨੂੰ ਇਸ ਬਾਰੇ ਐਲਾਨ ਕੀਤਾ। ਫਰੀਲੈਂਡ ਅਨੁਸਾਰ ਫੈਡਰਲ ਸਰਕਾਰ ਆਪਣਾ 2021-22 ਦਾ ਬਜਟ 19 ਅਪਰੈਲ ਨੂੰ ਪੇਸ਼ ਕਰੇਗੀ।

ਟਰੂਡੋ ਸਰਕਾਰ ਦੇ ਇਸ ਬਜਟ ਦੌਰਾਨ ਵੀ ਆਮ ‌ਲੋਕਾਂ ਲਈ ਕੁਝ ਅਹਿਮ ਰਿਆਇਤਾਂ ਦੀ ਆਸ ਕੀਤੀ ਜਾ ਰਹੀ ਹੈ। ਪ੍ਰਸ਼ਨ ਕਾਲ ਦੌਰਾਨ ਫਰੀਲੈਂਡ ਨੇ ਆਖਿਆ ਕਿ ਮਹਾਂਮਾਰੀ ਵਿੱਚ ਦਾਖਲ ਹੁੰਦੇ ਸਮੇਂ ਕੈਨੇਡਾ ਦੀ ਸਥਿਤੀ ਕਾਫੀ ਮਜ਼ਬੂਤ ਸੀ, ਜਿਸ ਕਾਰਨ ਸਰਕਾਰ ਕੈਨੇਡੀਅਨਾਂ ਨੂੰ ਹਰ ਪੱਖੋਂ ਮਦਦ ਕਰ ਸਕੀ। ਉਨ੍ਹਾਂ ਭਰੋਸਾ ਦਿੱਤਾ ਕਿ ਕੈਨੇਡੀਅਨਾਂ ਤੇ ਕੈਨੇਡੀਅਨ ਕਾਰੋਬਾਰਾਂ ਦੀ ਮਦਦ ਲਈ ਸਾਡੇ ਕੋਲੋਂ ਜੋ ਬਣ ਸਕੇਗਾ ਅਸੀਂ ਕਰਾਂਗੇ। ਫਰੀਲੈਂਡ ਨੇ ਅੱਗੇ ਆਖਿਆ ਕਿ ਸਾਡੇ ਕੋਲ ਨੌਕਰੀਆਂ ਲਈ ਤੇ ਵਿਕਾਸ ਲਈ ਪੂਰੀ ਯੋਜਨਾ ਹੈ।


ਜ਼ਿਕਰਯੋਗ ਹੈ ਕਿ 2021 ਦਾ ਇਹ ਪਹਿਲਾ ਬਜਟ ਹੋਵੇਗਾ ਜਿਹੜਾ ਫੈਡਰਲ ਸਰਕਾਰ ਦੋ ਸਾਲਾਂ ਵਿੱਚ ਪਹਿਲੀ ਵਾਰੀ ਪੇਸ਼ ਕਰੇਗੀ। ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਕ੍ਰਿਸਟੀਆ ਫਰੀਲੈਂਡ ਦਾ ਵੀ ਪਹਿਲਾ ਬਜਟ ਹੋਵੇਗਾ । ਮਾਰਚ 2020 ਵਾਲਾ ਬਜਟ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਖਤਰਨਾਕ ਰੂਪ ਧਾਰਨ ਕਰਨ ਕਾਰਨ ਪੇਸ਼ ਹੀ ਨਹੀਂ ਸੀ ਕੀਤਾ ਗਿਆ। ਉਸ ਸਮੇਂ ‘ਬਿੱਲ ਮੌਰਨਿਊ’ ਟਰੂਡੋ ਸਰਕਾਰ ਦੇ ਵਿੱਤ ਮੰਤਰੀ ਸਨ। ਪਿਛਲੇ ਬਜਟ, ਜਿਸ ਨੂੰ 19 ਮਾਰਚ,2019 ਵਿੱਚ ਪੇਸ਼ ਕੀਤਾ ਗਿਆ ਸੀ, ਵਿੱਚ 2020-21 ਵਿੱਤੀ ਵਰ੍ਹੇ ਵਿੱਚ ਫੈਡਰਲ ਘਾਟਾ 19·7 ਬਿਲੀਅਨ ਡਾਲਰ ਰਹਿਣ ਦੀ ਪੇਸ਼ੀਨਿਗੋਈ ਕੀਤੀ ਗਈ ਸੀ। ਪਰ 2020 ਦੇ ਅੰਤ ਵਿੱਚ ਪੇਸ਼ ਕੀਤੀ ਗਈ ਆਰਥਿਕ ਅਪਡੇਟ ਵਿੱਚ ਸਾਲ 2020-21 ਵਿੱਚ ਵਿੱਤੀ ਘਾਟਾ ਵੱਧ ਕੇ 381·6 ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਅਜਿਹਾ ਮਹਾਂਮਾਰੀ ਦੌਰਾਨ ਫੈਡਰਲ ਸਰਕਾਰ ਵੱਲੋਂ ਕੀਤੇ ਗਏ ਸੈਂਕੜੇ ਬਿਲੀਅਨ ਡਾਲਰ ਦੇ ਖਰਚੇ ਕਾਰਨ ਹੋਇਆ।

ਜ਼ਿਕਰਯੋਗ ਹੈ ਕਿ ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਕਰੀਬ ਪੰਜ ਸਾਲਾਂ ਤੱਕ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ। WE ਘੁਟਾਲੇ ਵਿੱਚ ਕਥਿਤ ਸ਼ਮੂਲੀਅਤ ਤੋਂ ਬਾਅਦ 17 ਅਗਸਤ 2020 ਨੂੰ ਬਿੱਲ ਮੌਰਨਿਊ ਨੇ ਅਸਤੀਫਾ ਦੇ ਦਿੱਤਾ ਸੀ । ਇਸ ਅਸਤੀਫੇ ਤੋਂ ਬਾਅਦ ਫਰੀਲੈਂਡ ਨੇ ਵਿੱਤ ਮੰਤਰਾਲਾ ਸੰਭਾਲਿਆ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਫਰੀਲੈਂਡ ਦਾ ਪਹਿਲਾ ਬਜਟ ਵੀ ਕੋਰੋਨਾ ਪ੍ਰਭਾਵਿਤ ਦੇਸ਼ ਦੇ ਲੋਕਾਂ ਲਈ ਵੱਡੀ ਰਾਹਤ ਵਾਲਾ ਹੋ ਸਕਦਾ ਹੈ। ਇਸ ਦੌਰਾਨ ਸਰਕਾਰ ਆਰਥਿਕ ਸਥਿਰਤਾ ਲਿਆਉਣ ਲਈ ਵੀ ਆਪਣੀ ਯੋਜਨਾ ਸਾਂਝਾ ਕਰ ਸਕਦੀ ਹੈ।

Related News

ਚੀਨ ਨੇ ਕੋਵਿਡ -19 ਟੈਸਟ ‘ਚ ਅਸਫਲ ਰਹਿਣ ਤੋਂ ਬਾਅਦ ਦੋ WHO ਟੀਮ ਦੇ ਮੈਂਬਰਾਂ ਨੂੰ ਰੋਕਿਆ

Rajneet Kaur

ਕੈਨੇਡਾ: ਵਿਅਕਤੀ ਨੇ ਥੁੱਕਿਆ ਔਰਤ ‘ਤੇ ਅਤੇ ਮਾਸਕ ਪਹਿਨਣ ਤੋਂ ਕੀਤਾ ਇਨਕਾਰ, ਔਰਤ ਨੂੰ ਪਿਆ ਦਿਲ ਦਾ ਦੌਰਾ

Rajneet Kaur

ਅਮਰੀਕੀ ਚੋਣਾਂ 2020 : ਰਿਪਬਲਿਕਨ ਸੰਮੇਲਨ ‘ਚ ਪਹਿਲੇ ਦਿਨ ਜੋ ਪ੍ਰਮੁੱਖ ਸਿਆਸੀ ਆਗੂਆਂ ਨੂੰ ਸੰਬੋਧਨ ਕਰਨਗੇ, ਉਨ੍ਹਾਂ ‘ਚ ਖਿੱਚ ਦਾ ਕੇਂਦਰ ਰਹੇਗੀ ਭਾਰਤਵੰਸ਼ੀ ਨਿੱਕੀ ਹੇਲੀ

Rajneet Kaur

Leave a Comment