channel punjabi
Canada International News North America

ਕੋਵਿਡ-19 ਵੈਕਸੀਨ ਨੈੱਟਵਰਕ ਨੂੰ ਹੋਰ ਵਧਾਉਣ ਲਈ ਫੋਰਡ ਸਰਕਾਰ ਵੱਲੋਂ 700 ਹੋਰ ਫਾਰਮੇਸੀਜ਼ ਨੂੰ ਪ੍ਰੋਵਿੰਸ ਭਰ ਵਿੱਚ ਜੋੜਿਆ ਜਾਵੇਗਾ

ਕੋਵਿਡ-19 ਵੈਕਸੀਨ ਨੈੱਟਵਰਕ ਨੂੰ ਹੋਰ ਵਧਾਉਣ ਲਈ ਫੋਰਡ ਸਰਕਾਰ ਵੱਲੋਂ 700 ਹੋਰ ਫਾਰਮੇਸੀਜ਼ ਨੂੰ ਪ੍ਰੋਵਿੰਸ ਭਰ ਵਿੱਚ ਜੋੜਿਆ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਹਫਤੇ ਤੋਂ ਇਨ੍ਹਾਂ ਨਵੀਆਂ ਲੋਕੇਸ਼ਨਾਂ ਉੱਤੇ 55 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਐਸਟ੍ਰਾਜੈ਼ਨੇਕਾ ਵੈਕਸੀਨ ਦੀਆਂ ਡੋਜ਼ਾਂ ਦਿੱਤੀਆਂ ਜਾਣਗੀਆਂ। ਪਰ ਇਹ ਵੀ ਆਖਿਆ ਗਿਆ ਹੈ ਕਿ ਇਨ੍ਹਾਂ ਫਾਰਮੇਸੀਜ਼ ਉੱਤੇ ਇੱਕੋ ਸਮੇਂ ਅਪੁਆਇੰਟਮੈਂਟਸ ਲੈਣੀਆਂ ਸ਼ੁਰੂ ਨਹੀਂ ਕੀਤੀਆਂ ਜਾਣਗੀਆਂ।

ਫਾਰਮੇਸੀ ਨੈੱਟਵਰਕ ਦੇ ਪਸਾਰ ਨਾਲ ਵੈਕਸੀਨੇਸ਼ਨ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।ਜੀਟੀਐਚਏ ਵਿੱਚ ਪੀਲ ਤੇ ਯੌਰਕ ਰੀਜਨਜ਼ ਵਿੱਚ 100 ਤੋਂ ਵੱਧ ਫਾਰਮੇਸੀਜ਼, ਹਾਲਟਨ ਵਿੱਚ 50 ਤੇ ਹੈਮਿਲਟਨ ਵਿੱਚ 30 ਫਾਰਮੇਸੀਜ਼ ਹੋਰ ਖੋਲ੍ਹੀਆਂ ਜਾਣਗੀਆਂ। ਇਸ ਨਾਲ ਵੈਕਸੀਨ ਲਾਉਣ ਵਾਲੀਆਂ ਫਾਰਮੇਸੀਜ਼ ਦੀ ਗਿਣਤੀ 1400 ਤੋਂ ਵੀ ਟੱਪ ਜਾਵੇਗੀ। ਸਰਕਾਰ ਅਪ੍ਰੈਲ ਦੇ ਅੰਤ ਤੱਕ ਇਨ੍ਹਾਂ ਫਾਰਮੇਸੀਜ਼ ਦੀ ਗਿਣਤੀ 1500 ਤੱਕ ਕਰਨਾ ਚਾਹੁੰਦੀ ਹੈ। ਐਤਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ ਕਿ ਵੇਰੀਐਂਟਸ ਆਫ ਕਨਸਰਨ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਤੇ ਰੋਜ਼ਾਨਾ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਉਨ੍ਹਾਂ ਸਾਰਿਆਂ ਨੂ਼ੰ ਖੁਦ ਨੂੰ ਵੈਕਸੀਨੇਟ ਕਰਵਾਉਣ ਲਈ ਹੱਲਾਸ਼ੇਰੀ ਦੇ ਰਹੇ ਹਾਂ ਜਿਹੜੇ ਇਸ ਦੇ ਯੋਗ ਹਨ।

Related News

ਓਨਟਾਰੀਓ ਦੀ ਯੋਜਨਾ 15 ਫਰਵਰੀ ਤੱਕ ਸਾਰੇ ਨਰਸਿੰਗ ਘਰਾਂ ਅਤੇ ਉੱਚ-ਜੋਖਮ ਨਾਲ ਰਿਟਾਇਰਮੈਂਟ ਘਰਾਂ ‘ਚ COVID-19 ਟੀਕਾ ਲਾਇਆ ਜਾਵੇਗਾ

Rajneet Kaur

ਪ੍ਰਿੰਟ ਮੀਡੀਆ ਦੁਨੀਆ ਭਰ ਦੇ ਸੰਕਟ ਵਿਚ ਕਿਵੇਂ ਹੈ ਇਸਦੀ ਇਕ ਉਦਾਹਰਣ ਕੈਨੇਡਾ ਵਿਚ ਆਈ ਸਾਹਮਣੇ

Rajneet Kaur

ਖੇਤੀ ਮੰਤਰੀ ਨੇ ਕਿਸਾਨਾਂ ਨੂੰ ਮੁੜ ਦਿੱਤਾ ਐੱਮ.ਐੱਸ.ਪੀ. ‘ਤੇ ਭਰੋਸਾ, ਕਿਸਾਨ ਆਗੂ ਬੋਲੇ — 10 ਤਰੀਕ ਦਾ ਅਲੀਮੇਟਮ ਖ਼ਤਮ, ਹੁਣ ਰੋਕਣਗੇ ਟਰੇਨਾਂ

Vivek Sharma

Leave a Comment