channel punjabi
Canada International News North America

ਕੋਵਿਡ-19 ਮਹਾਂਮਾਰੀ ਦੌਰਾਨ ਵਰਕਰਜ਼ ਦੀ ਸਹਾਇਤਾ ਬਦਲੇ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਲਈ ਐਨਡੀਪੀ ਤਿਆਰ

ਓਟਾਵਾ: ਕੋਵਿਡ-19 ਮਹਾਂਮਾਰੀ ਦੌਰਾਨ ਵਰਕਰਜ਼ ਦੀ ਸਹਾਇਤਾ ਬਦਲੇ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਵਾਸਤੇ ਐਨਡੀਪੀ ਆਖਿਰਕਾਰ ਤਿਆਰ ਹੋ ਹੀ ਗਈ। ਇਸ ਨਾਲ ਰਾਜ ਭਾਸ਼ਣ ਤੋਂ ਬਾਅਦ ਜਿਸ ਭਰੋਸੇ ਦੇ ਵੋਟ ਦੀ ਲਿਬਰਲਾਂ ਨੂੰ ਲੋੜ ਸੀ ਉਹ ਉਨ੍ਹਾਂ ਨੂੰ ਹਾਸਲ ਹੋ ਜਾਵੇਗਾ।

ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਡੀਲ ਨੂੰ ਇਤਿਹਾਸਕ ਦੱਸਿਆ ਤੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਬਿੱਲ ਸੀ-2 ਵਿੱਚ ਜਿਨ੍ਹਾਂ ਤਬਦੀਲੀਆਂ ਦੀ ਮੰਗ ਕੀਤੀ ਗਈ ਹੈ ਉਸ ਨਾਲ ਕਈ ਮਿਲੀਅਨ ਕੈਨੇਡੀਅਨਜ਼ ਦਾ ਭਲਾ ਹੋਵੇਗਾ ਤੇ ਉਨ੍ਹਾਂ ਨੂੰ ਦੋ ਹਫਤੇ ਦੀ ਪੇਡ ਸਿੱਕ ਲੀਵ ਮਿਲ ਸਕਿਆ ਕਰੇਗੀ। ਨਹੀਂ ਤਾਂ ਇਸ ਦੀ ਥਾਂ ਉੱਤੇ ਸਰਕਾਰ ਦੇ ਅਸਲ ਪ੍ਰਸਤਾਵ ਵਿੱਚ ਕੁੱਝ ਕੁ ਕੈਨੇਡੀਅਨਾਂ ਦਾ ਹੀ ਭਲਾ ਹੋਣਾ ਸੀ।

ਸ਼ੁਕਰਵਾਰਨੂੰ ਪਾਰਲੀਆਮੈਂਟ ਹਿੱਲ ਉੱਤੇ ਨਿਊਜ਼ ਕਾਨਫਰੰਸ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਸਾਡੇ ਕੋਲ ਪੇਡ ਸਿੱਕ ਲੀਵ ਲਈ ਅਜਿਹਾ ਫੈਡਰਲ ਪ੍ਰੋਗਰਾਮ ਹੈ। ਉਨ੍ਹਾਂ ਆਖਿਆ ਕਿ ਸਾਨੂੰ ਪੂਰੀ ਆਸ ਹੈ ਕਿ ਇਹ ਪਰਮਾਨੈਂਟ ਪ੍ਰੋਗਰਾਮ ਕਾਇਮ ਕਰਨ ਵੱਲ ਪਹਿਲਾ ਕਦਮ ਹੈ ਜੋ ਕਿ ਸਾਡੇ ਕੈਨੇਡੀਅਨ ਸੋਸ਼ਲ ਸੇਫਟੀ ਨੈੱਟ ਦਾ ਹਿੱਸਾ ਹੋਣਾ ਚਾਹੀਦਾ ਹੈ।

ਜਗਮੀਤ ਸਿੰਘ ਨੇ ਉਨ੍ਹਾਂ ਤਬਦੀਲੀਆਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ਸਦਕਾ ਉਨ੍ਹਾਂ ਐਨੀ ਵੱਡੀ ਪ੍ਰਾਪਤੀ ਕੀਤੀ ਹੈ। ਉਨ੍ਹਾਂ ਆਖਿਆ ਕਿ ਸੋਮਵਾਰ ਨੂੰ ਜਦੋਂ ਹਾਊਸ ਆਫ ਕਾਮਨਜ਼ ਵਿੱਚ ਰਸਮੀ ਤੌਰ ਉੱਤੇ ਇਹ ਬਿੱਲ ਪੇਸ਼ ਕੀਤਾ ਜਾਵੇਗਾ ਉਦੋਂ ਹੀ ਇਹ ਸੱਭ ਦੇ ਸਾਹਮਣੇ ਆਉਣਗੀਆਂ।

ਐਨਡੀਪੀ ਨੇ ਆਖਿਆ ਕਿ ਉਹ ਹਾਊਸ ਆਫ ਕਾਮਨਜ਼ ਵਿੱਚ ਇਸ ਬਿੱਲ ਨੂੰ ਜਲਦ ਤੋਂ ਜਲਦ ਪਾਸ ਕਰਵਾਉਣ ਦੀ ਕੋਸ਼ਿਸ਼ ਕਰਨਗੇ ਤੇ ਰਾਜ ਭਾਸ਼ਣ ਦਾ ਸਮਰਥਨ ਵੀ ਕਰਨਗੇ।

Related News

ਓਂਟਾਰੀਓ ‘ਚ ਕੋਵਿਡ 19 ਦੇ 800 ਤੋਂ ਵਧ ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਵਿਆਹ ਸਮਾਗਮ ‘ਚ ਫੁੱਟਿਆ ਕੋਰੋਨਾ ਬੰਬ: 17 ਦੀ ਰਿਪੋਰਟ ਪਾਜ਼ੀਟਿਵ

Vivek Sharma

ਸੰਯੁਕਤ ਰਾਜ ਦੇ ਨੁਮਾਇੰਦੇ ਕੈਨੇਡੀਅਨਾਂ ਨੂੰ ਪੁਆਇੰਟ ਰਾਬਰਟਸ ਦੇ ਵਸਨੀਕਾਂ ਲਈ ਸਰਹੱਦੀ ਛੋਟਾਂ ਦੀ ਕਰ ਰਹੇ ਨੇ ਮੰਗ

Rajneet Kaur

Leave a Comment