channel punjabi
Canada International News North America

ਕੋਵਿਡ 19 ਦੀ ਦੂਜੀ ਡੋਜ਼ ਜਿੰਨੀ ਜਲਦੀ ਸੰਭਵ ਹੋ ਸਕੇ ਦਿੱਤੀ ਜਾਣੀ ਚਾਹੀਦੀ ਹੈ: NACI ਚੇਅਰ ਡਾ· ਕੈਰੋਲੀਨ ਕੁਆਕ

ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਵੱਲੋਂ ਆਪਣੇ ਵੱਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ ਨੂੰ ਇੱਕ ਵਾਰੀ ਮੁੜ ਸਹੀ ਠਹਿਰਾਉ਼ਦਿਆਂ ਇਹ ਦੁਹਰਾਇਆ ਜਾ ਰਿਹਾ ਹੈ ਕਿ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਵਿੱਚ ਚਾਰ ਮਹੀਨੇ ਦੀ ਦੇਰ ਕੀਤੀ ਜਾ ਸਕਦੀ ਹੈ।

ਪਰ ਹੁਣ ਐਨਏਸੀਆਈ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਹਾਸਲ ਹੋ ਰਹੀ ਕੋਵਿਡ-19 ਵੈਕਸੀਨ ਦੀ ਵਾਧੂ ਸਪਲਾਈ ਕਾਰਨ ਹਰ ਕਿਸੇ ਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਤੇ ਦੋ ਡੋਜ਼ਾਂ ਦਰਮਿਆਨ ਚਾਰ ਮਹੀਨੇ ਲਈ ਉਡੀਕ ਕਰਨ ਦੀ ਕੋਈ ਲੋੜ ਨਹੀਂ। NACI ਅਧਿਕਾਰੀਆਂ ਦੇ ਨਾਲ ਨਾਲ ਪ੍ਰੋਵਿੰਸ਼ੀਅਲ ਤੇ ਫੈਡਰਲ ਹੈਲਥ ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਆਖਿਆ ਗਿਆ ਹੈ ਕਿ ਵੈਕਸੀਨ ਸਪਲਾਈ ਵਿੱਚ ਸੁਧਾਰ ਹੋਣ ਕਾਰਨ ਪਹਿਲੀ ਤੇ ਦੂਜੀ ਡੋਜ਼ ਵਿੱਚ ਫਰਕ ਚਾਰ ਮਹੀਨੇ ਤੋਂ ਵੀ ਘੱਟ ਰਹਿਣ ਦੀ ਉਮੀਦ ਹੈ। NACI ਦੇ ਵਾਈਸ ਚੇਅਰ ਡਾ· ਸ਼ੈਲੀ ਡੀਕਸ ਨੇ ਆਖਿਆ ਕਿ ਹੁਣ ਇਸ ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਦਰਮਿਆਨ ਡੇਢ ਤੋਂ ਦੋ ਮਹੀਨੇ ਦਾ ਫਰਕ ਰਹਿ ਜਾਵੇਗਾ।

NACI ਦੀ ਚੇਅਰ ਡਾ· ਕੈਰੋਲੀਨ ਕੁਆਕ ਨੇ ਆਖਿਆ ਕਿ ਸਪਲਾਈ ਵੱਧ ਜਾਣ ਕਾਰਨ ਇਹ ਵਕਫਾ ਹੋਰ ਵੀ ਘਟਣ ਦੀ ਉਮੀਦ ਹੈ। ਜਾਰੀ ਕੀਤੇ ਬਿਆਨ ਵਿੱਚ NACI ਨੇ ਆਖਿਆ ਕਿ ਦੂਜੀ ਡੋਜ਼ ਜਿੰਨੀ ਜਲਦੀ ਸੰਭਵ ਹੋ ਸਕੇ ਦਿੱਤੀ ਜਾਣੀ ਚਾਹੀਦੀ ਹੈ। ਪਹਿਲ ਉਨ੍ਹਾਂ ਨੂੰ ਦੇਣੀ ਚਾਹੀਦੀ ਹੈ ਜਿਹੜੇ ਹਾਈ ਰਿਸਕ ਹੋਣ ਤੇ ਜਿਨ੍ਹਾਂ ਨੂੰ ਗੰਭੀਰ ਬਿਮਾਰੀ ਹੋਵੇ। ਕਮੇਟੀ ਨੇ ਇਹ ਵੀ ਪਾਇਆ ਕਿ ਪਹਿਲੀ ਤੇ ਦੂਜੀ ਡੋਜ਼ ਦਰਮਿਆਨ ਕਿੰਨਾ ਫਰਕ ਹੋਣਾ ਚਾਹੀਦਾ ਹੈ ਇਸ ਦੀ ਚੋਣ ਸਬੰਧਤ ਜਿਊਰਿਸਡਿਕਸ਼ਨ ਵੱਲੋਂ ਕੀਤੀ ਜਾ ਸਕਦੀ ਹੈ।

Related News

ਕੈਨੇਡਾ ‘ਚ ਭਾਰਤੀ ਮੂਲ ਦੇ ਲੋਕਾਂ ਨੂੰ ਕੋਵਿਡ-19 ਕਾਰਨ ਭਾਰਤ ਜਾਣ ਲਈ ਵੀਜ਼ਾ ਪ੍ਰਾਪਤ ਕਰਨ ‘ਚ ਆ ਸਕਦੀਆਂ ਨੇ ਦਿੱਕਤਾਂ

Rajneet Kaur

ਸੰਯੁਕਤ ਰਾਜ ਨੇ ਘਟਾਇਆ ਇਕਾਂਤਵਾਸ ਦਾ ਸਮਾਂ, ਕੈਨੇਡਾ ‘ਚ ਵੀ ਲੋਕ ਸਵਾਲ ਕਰ ਰਹੇ ਹਨ ਕਿ ਕੈਨੇਡਾ ਵੀ ਇਹ ਕਦਮ ਚੁੱਕੇਗਾ?

Rajneet Kaur

ਕੈਨੇਡਾ ਵਿੱਚ ਕੋਵਿਡ-19 ਦੇ 4880 ਨਵੇਂ ਮਾਮਲੇ ਆਏ ਸਾਹਮਣੇ, 4 ਦਿਨਾਂ ਵਿੱਚ 16 ਫ਼ੀਸਦ ਵਾਧਾ !

Vivek Sharma

Leave a Comment