Channel Punjabi
International News North America

ਕੋਰੋਨਾ ਵਾਇਰਸ ਬਾਰੇ ਇਕ ਹੋਰ ਨਵਾ ਖੁਲਾਸਾ, ਜਾਪਾਨ ਤੇ ਕੰਬੋਡੀਆ ਲੈਬ ‘ਚ ਰੱਖੇ ਗਏ ਚਮਗਾਦੜਾਂ ‘ਚ ਮਿਲਿਆ SARS Cov-2 ਵਾਇਰਸ

ਕੋਰੋਨਾ ਵਾਇਰਸ ਬਾਰੇ ਇਕ ਹੋਰ ਨਵਾ ਖੁਲਾਸਾ ਸਾਹਮਣੇ ਆਇਆ ਹੈ। ਵਿਗਿਆਨੀਆਂ ਨੇ ਸਾਰਸ ਕੋਵਿ-2 ਨਾਲ ਸਬੰਧਤ ਕੋਰੋਨਾ ਵਾਇਰਸ ਦੀ ਖੋਜ ਕੀਤੀ ਹੈ । ਇਕ ਨਵੀਂ ਖ਼ਬਰ ਮੁਤਾਬਕ ਜਾਪਾਨ ਤੇ ਕੰਬੋਡੀਆ ‘ਚ ਲੈਬ ਦੇ freezers ‘ਚ ਰੱਖੇ ਗਏ ਚਮਗਾਦੜਾਂ ‘ਚ ਕੋਰੋਨਾ ਦੇ ਜ਼ਿੰਮੇਵਾਰ ਸਾਰਸ-ਕੋਵ (SARS Cov-2) ਵਾਇਰਸ ਪਾਇਆ ਹੈ। ਵਿਗਿਆਨ ਜਨਰਲ ਨੇਚਰ ਵਿਚ ਪ੍ਰਕਾਸ਼ਿਤ ਇਕ ਅਧਿਐਨ ਦੇ ਮੁਤਾਬਕ, ਕੰਬੋਡੀਆ ਅਤੇ ਜਾਪਾਨ ਵਿਚ ਲੈਬ ਫ੍ਰੀਜ਼ਰ ਵਿਚ ਰੱਖੇ ਗਏ ਚਮਗਾਦੜਾਂ ਵਿਚ ਖੋਜੀਆਂ ਨੂੰ ਸਾਰਸ ਕੋਵਿ-2 ਵਾਇਰਸ ਮਿਲਿਆ ਹੈ।

ਕੰਬੋਡੀਆ ਵਿਚ ਇਹ ਵਾਇਰਸ ਸਾਲ 2010 ਵਿਚ ਫੜੇ ਗਏ ਚਮਗਾਦੜਾਂ ਵਿਚ ਪਾਇਆ ਗਿਆ ਸੀ, ਜਦੋਂ ਕਿ ਜਪਾਨ ਵਿਚ ਇਕ ਟੀਮ ਨੇ ਇਕ ਹੋਰ ਨੇੜਿਓਂ ਸਬੰਧਤ ਕੋਰੋਨਾਵਾਇਰਸ ਦੀ ਖੋਜ ਬਾਰੇ ਦੱਸਿਆ ਕਿ ਸਾਲ 2013 ਵਿਚ ਚਮਗਾਦੜ ਦੇ ਜੰਮੇ ਹੋਏ ਮਲ ਤੋਂ ਵੀ ਕੋਰੋਨਾਵਾਇਰਸ ਪਾਇਆ। ਇਹ ਦੋਵੇਂ ਵਾਇਰਸ ਸਾਰਸ ਕੋਵਿ-2 ਨਾਲ ਸਬੰਧਤ ਜਾਣੇ ਪਛਾਣੇ ਵਾਇਰਸ ਹਨ ਜੋ ਚੀਨ ਦੇ ਬਾਹਰ ਮਿਲੇ ਹਨ।

ਮਾਹਿਰਾਂ ਨੇ ਕਿਹਾ ਕਿ ਇਸ ਗੱਲ ਦੀ ਪੱਕੀ ਸੰਭਾਵਨਾ ਹੈ ਕਿ ਕੋਵਿਡ -19 ਸ਼ੁਰੂ ਵਿਚ ਚੀਨ ਦੇ ਸ਼ਹਿਰ ਵੁਹਾਨ ਵਿਚ ਨਹੀਂ ਉੱਭਰੀ ਜਿਸ ਨੇ ਪਿਛਲੇ ਸਾਲ ਦੇ ਅਖੀਰ ਵਿਚ ਬਿਮਾਰੀ ਦਾ ਪਹਿਲਾ ਪ੍ਰਕੋਪ ਵੇਖਿਆ ਸੀ। ਸਿੰਗਾਪੁਰ ਦੇ ਮਸ਼ਹੂਰ ਜੀਵ ਵਿਗਿਆਨੀ ਅਤੇ ਸਿੰਗਾਪੁਰ ਦੇ ਜੀਵ-ਵਿਗਿਆਨੀ ਪ੍ਰੋਫੈਸਰ ਵੈਂਗ ਲਿਨਫਾ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਟੈਲੀਗ੍ਰਾਫ ਨੂੰ ਦੱਸਿਆ, “ਇਹ ਕਲਪਨਾ ਕਰਨਾ ਲਗਭਗ ਅਸੰਭਵ ਹੈ ਕਿ ਇਹ ਵਾਇਰਸ ਵੁਹਾਨ ਤੋਂ ਆਇਆ ਹੈ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਕੀ ਕੋਰੋਨਾਵਾਇਰਸ ਸਾਰਸ ਕੋਵਿ-2 ਚਮਗਾਦੜਾਂ ਤੋਂ ਸਿੱਧੇ ਲੋਕਾਂ ਤੱਕ ਪਹੁੰਚਿਆ ਜਾਂ ਕਿਸੇ ਵਿਚਕਾਰਲੇ ਮਾਧਿਅਮ ਨਾਲ ਇਹ ਲੋਕਾਂ ਵਿਚ ਫੈਲਿਆ, ਇਸ ਸਬੰਧੀ ਕੋਈ ਵੀ ਜਾਣਕਾਰੀ ਹੁਣ ਤੱਕ ਸਾਹਮਣੇ ਨਹੀਂ ਆਈ ਹੈ। ਹਨੋਈ ਦੇ ਵਿਅਤਨਾਮ ‘ਚ ਜੰਗਲੀ ਜੀਵਨ ਸੰਭਾਲ ਸੋਸਾਇਟੀ (Wildlife Conservation Society) ਦੀ ਇਕ ਵਿਕਾਸਵਾਦੀ ਜੀਵ ਵਿਗਿਆਨੀ ਐਲਿਸ ਲਾਟਨੀ ਨੇ ਇਸ ‘ਤੇ ਕਿਹਾ ਕਿ ਇਹ ਦੋਵੇਂ ਖੋਜਾਂ ਰੋਮਾਂਚਕ ਹਨ ਕਿਉਂਕਿ ਉਹ ਪੁਸ਼ਟੀ ਕਰਦੇ ਹਨ ਕਿ ਕੋਰੋਨਾ ਲਈ ਜ਼ਿੰਮੇਵਾਰ ਵਾਇਰਸ SARS-CoV-2 ਚਮਗਾਦੜਾਂ ‘ਚ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੀ ਦਰਸਾਇਆ ਹੈ ਕਿ ਇਹ ਵਾਇਰਸ ਚੀਨ ਦੇ ਬਾਹਰ ਪਾਏ ਜਾਣ ਵਾਲੇ ਚਮਗਾਦੜਾਂ ‘ਚ ਵੀ ਹੈ।

Related News

ਬਰੈਂਪਟਨ’ਚ ਇਕ ਵਾਹਨ ਖੰਭੇ ਨਾਲ ਟਕਰਾਇਆ, ਡਰਾਇਵਰ ਦੀ ਮੌਤ

Rajneet Kaur

ਮਿਸੀਸਾਗਾ ਵਿਚ ਕਈ ਵਾਹਨਾਂ ਦੀ ਹੋਈ ਟੱਕਰ, 2 ਵਿਅਕਤੀਆਂ ਦੀ ਮੌਤ 3 ਜ਼ਖਮੀ

Rajneet Kaur

SHA ਨੇ ਪ੍ਰਿੰਸ ਐਲਬਰਟ ਦੇ ਨੌਂ ਕਾਰੋਬਾਰਾਂ ‘ਤੇ ਸੰਭਾਵਤ ਕੋਵਿਡ-19 ਐਕਸਪੋਜਰ ਦੀ ਜਾਰੀ ਕੀਤੀ ਚਿਤਾਵਨੀ

Rajneet Kaur

Leave a Comment

[et_bloom_inline optin_id="optin_3"]