Channel Punjabi
Canada International News North America

ਕੋਰੋਨਾ ਦੇ ਵਧਦੇ ਮਾਮਲੇ : ਕੈਨੇਡਾ ਸਰਕਾਰ ਦੇ ਉੱਡੇ ਹੋਸ਼, ਵਿਨੀਪੈਗ ‘ਚ ਸਖ਼ਤੀ ਦੇ ਹੁਕਮ

ਵਿਨੀਪੈਗ : ਕੋਰੋਨਾ ਦੀ ਦੂਜੀ ਲਹਿਰ ਨੇ ਕੈਨੇਡਾ ਵਿੱਚ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਲੋਕਾਂ ਨੂੰ ਲਪੇਟ ਵਿਚ ਲੈਣਾ ਜਾਰੀ ਰੱਖਿਆ ਹੋਇਆ ਹੈ । ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਟਰੂਡੋ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ । ਕਈ ਸੂਬਿਆਂ ‘ਚ ਪ੍ਰਸ਼ਾਸਨ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜ਼ੋ ਕੋਰੋਨਾ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ । ਕੈਨੇਡਾ ਦੇ ਸੂਬੇ ਮੈਨੀਟੋਬਾ ਵਿਚ ਮਨਾਹੀ ਦੇ ਬਾਵਜੂਦ ਬਹੁਤ ਸਾਰੇ ਲੋਕ ਪਾਰਟੀਆਂ ਕਰ ਰਹੇ ਹਨ । ਕਈ ਲੋਕ ਪਾਰਕਾਂ ਅਤੇ ਬਾਜ਼ਾਰਾਂ ਵਿਚ ਬਿਨਾਂ ਕਿਸੇ ਪਰਹੇਜ਼ ਦੇ ਘੁੰਮਦੇ ਦਿਖਾਈ ਦਿੰਦੇ ਹਨ। ਉਹ ਇਸ ਤਰ੍ਹਾਂ ਘੁੰਮ-ਫਿਰ ਰਹੇ ਹਨ, ਜਿਵੇਂ ਕੋਰੋਨਾ ਵਾਇਰਸ ਖ਼ਤਮ ਹੋ ਗਿਆ ਹੋਵੇ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਣ ਲਈ ਸਖ਼ਤੀ ਵਧਾ ਦਿੱਤੀ ਹੈ।
ਵਿਨੀਪੈਗ ਪੁਲਿਸ ਅਨੁਸਾਰ ਉਨ੍ਹਾਂ ਨੇ ਆਪਣਾ ਟੀਚਾ ਮਿੱਥ ਲਿਆ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਵਧਾਉਣ ਵਾਲਿਆਂ ਵਿਚ ਸਭ ਤੋਂ ਵੱਧ ਲੋਕ ਪਾਰਟੀਆਂ ਕਰਨ ਵਾਲੇ ਹਨ ।
ਪੁਲਿਸ ਨੇ ਦੱਸਿਆ ਕਿ ਮੈਨੀਟੋਬਾ ਵਿਚ ਬੁੱਧਵਾਰ ਨੂੰ ਕੋਰੋਨਾ ਦੇ 374 ਨਵੇਂ ਮਾਮਲੇ ਦਰਜ ਹੋਏ ਹਨ। ਇਸ ਕਾਰਨ ਸਖਤਾਈ ਵਧਾਉਣ ਦੀ ਜ਼ਰੂਰਤ ਹੈ ਤਾਂ ਕਿ ਲੋਕਾਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ।
ਪ੍ਰੀਮੀਅਰ ਬਰੇਨ ਪੈਲੀਸਟਰ ਨੇ ਕਿਹਾ ਕਿ ਇਸ ਹਫਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਨਿੱਜੀ ਪਾਰਟੀਆਂ ਕੀਤੀਆਂ ਤੇ ਕਿਤੇ ਵੀ ਸਮਾਜਕ ਦੂਰੀ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਹ ਫੈਸਲਾ ਹੁੰਦਾ ਹੈ ਕਿ ਵਿਨੀਪੈਗ ਖੇਤਰ ਨੂੰ ਬੰਦ ਕਰਨ ਦੀ ਲੋੜ ਹੈ ਤਾਂ ਇੱਥੇ ਕਰਫਿਊ ਲਗਾਇਆ ਜਾ ਸਕਦਾ ਹੈ। ਬੁੱਧਵਾਰ ਸਵੇਰੇ ਵਿਨੀਪੈਗ ਪੁਲਸ ਸਰਵਿਸ ਕਾਂਸਟੇਬਲ ਨੇ ਕਿਹਾ ਕਿ ਜੇਕਰ ਕੋਰੋਨਾ ਦੇ ਮਾਮਲਿਆਂ ਨੂੰ ਰੋਕਣ ਲਈ ਜ਼ਰੂਰੀ ਹੋਇਆ ਤਾਂ ਉਹ ਪਾਰਟੀਆਂ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਠੋਕਣਗੇ।

Related News

ਕਲੀਵਲੈਂਡ ਏਰੀਏ ਦੇ ਸਮੂਹ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ‘ਚ ਕਾਰ ਰੈਲੀ ਦਾ ਕੀਤਾ ਆਯੋਜਨ

Rajneet Kaur

ਕੋਵਿਡ 19 ਦੇ ਵਧਦੇ ਕੇਸ ਕਾਰਨ ਕੈਨੇਡਾ ‘ਚ ਫਿਰ 4 ਹਫਤਿਆਂ ਲਈ ਹੋਵੇਗਾ ਲਾਕਡਾਉਨ

Rajneet Kaur

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਆਪਣਾ ਭਾਰਤ ਦੌਰਾ ਕੀਤਾ ਰੱਦ

Rajneet Kaur

Leave a Comment

[et_bloom_inline optin_id="optin_3"]