channel punjabi
International News North America

ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨੀ ਐਪ TikTok ਨੂੰ ਬੈਨ ਕਰਨ ਦੇ ਹੁਕਮ ‘ਤੇ ਲਗਾਈ ਰੋਕ

ਅਮਰੀਕੀ ਫੈਡਰਲ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨੀ ਐਪ ਟਿਕਟਾਕ ਨੂੰ ਬੈਨ ਕਰਨ ਦੇ ਹੁਕਮ ‘ਤੇ ਰੋਕ ਲਗਾ ਦਿੱਤੀ ਹੈ। ਇੱਥੇ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹਾਲ ਹੀ ‘ਚ ਟਿਕਟਾਕ ਨੂੰ ਐਪ ਸਟੋਰ ਅਤੇ ਗੂਗਲ ਸਟੋਰ ਤੋਂ ਡਾਊਨਲੋਡ ਕਰਨ ਤੋਂ ਰੋਕਣ ਲਈ ਹੁਕਮ ਦਿੱਤਾ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਐਪਲ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਤੋਂ ਟਿਕਟਾਕ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕੇਗਾ। ਪਰ ਹੁਣ ਸਾਹਮਣੇ ਆਈ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬੈਨ ‘ਤੇ ਰੋਕ ਲਗਾ ਦਿੱਤੀ ਗਈ ਹੈ ਜੋ ਕਿ ਟਰੰਪ ਪ੍ਰਸ਼ਾਸਨ ਲਈ ਇਕ ਵੱਡਾ ਝਟਕਾ ਹੈ।

ਬੀਤੇ ਐਤਵਾਰ ਅਮਰੀਕੀ ਫੈਡਰਲ ਕੋਰਟ ਦੇ ਜੱਜ ਕਾਰਲ ਨਿਕੋਲਸ ਨੇ ਟਰੰਪ ਦੇ ਇਸ ਹੁਕਮ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਇਸ ਹੁਕਮ ਅਨੁਸਾਰ ਅਮਰੀਕਾ ਦੇ ਵਾਸ਼ਿੰਗਟਨ ‘ਚ ਚੀਨ ਦੀ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਨੂੰ ਐਤਵਾਰ ਦੇਰ ਰਾਤ 11.59 ਵਜੇ ਤੋਂ ਡਾਊਨਲੋਡ ਕਰਨ ‘ਤੇ ਪਾਬੰਦੀ ਲਗਾਈ ਗਈ ਸੀ।

ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ 6 ਅਗਸਤ ਨੂੰ ਇਕ ਕਾਰਜਕਾਰੀ ਹੁਕਮ ਜਾਰੀ ਕੀਤਾ ਸੀ, ਜਿਸ ਵਿਚ ਸ਼ਾਰਟ ਵੀਡੀਓ ਐਪ ਟਿਕਟਾਕ ਅਤੇ ਵੀਚੈਟ ‘ਤੇ ਬੈਨ ਲਗਾਉਣ ਦਾ ਹੁਕਮ ਦਿੱਤਾ ਗਿਆ ਸੀ। ਇਸ ਤੋਂ ਪਿਛਲੇ ਹਫ਼ਤੇ ਸੈਨ ਫ੍ਰਾਂਸਿਸਕੋ ‘ਚ ਇਕ ਫੈਡਰਲ ਜੱਜ ਨੇ ਵੀਚੈਟ ਐਪ ਦੇ ਬੈਨ ਦੇ ਹੁਕਮ ਨੂੰ ਪਲਟ ਦਿੱਤਾ ਸੀ ਅਤੇ ਉਸ ‘ਤੇ ਲੱਗੇ ਬੈਨ ‘ਤੇ ਰੋਕ ਲਗਾ ਦਿੱਤੀ ਸੀ।

Related News

ਓਂਟਾਰੀਓ ਸੂਬੇ ਵਿੱਚ ਸੋਮਵਾਰ ਤੋਂ ਪਾਬੰਦੀਆਂ ਵਿੱਚ ਦਿੱਤੀ ਜਾਵੇਗੀ ਢਿੱਲ : ਡਿਪਟੀ ਪ੍ਰੀਮੀਅਰ

Vivek Sharma

ਟੋਰਾਂਟੋ: ਕੋਵਿਡ 19 ਦੇ ਨਵੇਂ ਕੇਸਾਂ ‘ਚ ਵਾਧੇ ਨੂੰ ਦੇਖ ਮੇਅਰ ਜੌਨ ਟੋਰੀ ਨੇ ਦਿੱਤੀ ਇਹ ਸਲਾਹ

Rajneet Kaur

ਰਾਸ਼ਟਰਪਤੀ ਟਰੰਪ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਦਿੱਤੀ ਸਲਾਹ,ਕਾਰਨ ਭਾਰਤ ‘ਚ ਕੋਰੋਨਾ ਸੰਕਟ, ਅਪਰਾਧ ਅਤੇ ਅੱਤਵਾਦ ਨੂੰ ਦੱਸਿਆ

Rajneet Kaur

Leave a Comment