channel punjabi
International News North America

ਕੈਲੀਫੋਰਨੀਆ ਭਾਰਤ ਨੂੰ ਸਪਲਾਈ ਕਰੇਗਾ ਆਕਸੀਜਨ

ਅਮਰੀਕੀ ਰਾਜ ਕੈਲੀਫੋਰਨੀਆ, ਜਿਸ ਵਿਚ ਭਾਰਤੀ-ਅਮਰੀਕੀਆਂ ਦੀ ਸਭ ਤੋਂ ਵੱਧ ਤਵੱਜੋ ਹੈ, ਕੋਵਿਡ -19 ਮਾਮਲਿਆਂ ਦੇ ਤਾਜ਼ਾ ਵਾਧੇ ਨਾਲ ਨਜਿੱਠਣ ਲਈ ਜ਼ਿੰਦਗੀ ਬਚਾਉਣ ਵਾਲੀ ਆਕਸੀਜਨ ਦੀ ਸਪਲਾਈ ਭਾਰਤ ਭੇਜੇਗੀ।ਭਾਰਤ ਮਹਾਂਮਾਰੀ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਰੋਜ਼ਾਨਾ 3,00,000 ਤੋਂ ਵੱਧ ਨਵੇਂ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ, ਅਤੇ ਕਈ ਰਾਜਾਂ ਦੇ ਹਸਪਤਾਲ ਮੈਡੀਕਲ ਆਕਸੀਜਨ ਅਤੇ ਬਿਸਤਰੇ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸੋਮਵਾਰ ਨੂੰ ਭਾਰਤ ਭੇਜੀ ਜਾਣ ਵਾਲੀ ਖੇਪ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ, ‘ਇਸ ਖ਼ੌਫਨਾਕ ਬੀਮਾਰੀ ਨਾਲ ਲੜਨ ਲਈ ਸਾਰਿਆਂ ਨੂੰ ਸਮਾਨ ਗੁਣਵੱਤਾ ਦਾ ਇਲਾਜ ਮਿਲਣਾ ਚਾਹੀਦਾ ਹੈ ਅਤੇ ਕੈਲੀਫੋਰਨੀਆ ਭਾਰਤ ਦੇ ਲੋਕਾਂ ਦੀ ਆਵਾਜ਼ ਨੂੰ ਸੁਣੇਗਾ ਅਤੇ ਉਨ੍ਹਾਂ ਦੀ ਮਦਦ ਕਰੇਗਾ।

ਕੈਲੀਫੋਰਨੀਆ ਵੱਲੋਂ ਭੇਜੀ ਜਾਣ ਵਾਲੀ ਮਦਦ ਵਿਚ 275 ਆਕਸੀਜਨ ਕੰਸਨਟ੍ਰੇਟਰ, 440 ਆਕਸੀਜਨ ਸਿਲੰਡਰ, 240 ਆਕਸੀਜਨ ਰੈਗੁਲੇਟਰ, 210 ਪਲਸ ਆਕਸੀਮੀਟਰ ਅਤੇ ਇਕ ਡਿਪਲਾਇਏਬਲ ਆਕਸੀਜਨ ਕੰਸਨਟ੍ਰੇਟਰ ਸਿਸਟਮ (ਸੀ.ਓ.ਸੀ.ਐਸ.) ਸ਼ਾਮਲ ਹੈ, ਜੋ ਪ੍ਰਤੀ ਮਿੰਟ 120 ਲੀਟਰ ਆਕਸੀਜਨ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਇਸ ਦਾ ਇਸਤੇਮਾਲ ਆਮ ਤੌਰ ‘ਤੇ ਵੱਡੇ ਸਿਲੰਡਰਾਂ ਨੂੰ ਭਰਨ ਲਈ ਕੀਤਾ ਜਾਂਦਾ ਹੈ। ਅਮਰੀਕਾ ਦੀ ਅੰਤਰਰਾਸ਼ਟਰੀ ਵਿਕਾਸ ਏਜੰਸੀ ਦੇ ਸਹਿਯੋਗ ਨਾਲ ਇਨ੍ਹਾਂ ਜੀਵਨ ਰੱਖਿਅਕ ਸਮੱਗਰੀਆਂ ਦੀ ਵੰਡ ਕੀਤੀ ਜਾ ਰਹੀ ਹੈ। ਇਹ ਸਿੱਧਾ ਸਿਹਤ ਸੇਵਾ ਪ੍ਰਦਾਤਾਵਾਂ ਅਤੇ ਫਰੰਚ ਮੋਰਚੇ ‘ਤੇ ਤਾਇਨਾਤ ਕਰਮੀਆਂ ਨੂੰ ਪ੍ਰਦਾਨ ਕੀਤੀ ਜਾਏਗੀ।

Related News

ਹਾਂਗਕਾਂਗ ਵਿੱਚ ਜਿੰਮੀ ਲਾਈ ਦੀ ਗ੍ਰਿਫਤਾਰੀ, ਅਮਰੀਕਾ ਅਤੇ ਚੀਨ ਵਿਚਾਲੇ ਤਲਖ਼ੀ ਵਧੀ

Vivek Sharma

ਓਂਟਾਰੀਓ ਵਿੱਚ ਲਾਗੂ ਹੋਈ ਤਾਲਾਬੰਦੀ,23 ਜਨਵਰੀ ਤੱਕ ਰਹੇਗੀ ਲਾਗੂ

Vivek Sharma

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਟੁਲਸਾ ਰੈਲੀ ‘ਚ ਸ਼ਾਮਿਲ ਹੋਇਆ ਪਤੱਰਕਾਰ ਨਿਕਲਿਆ ਕੋਰੋਨਾ ਪੋਜ਼ਟਿਵ

team punjabi

Leave a Comment