channel punjabi
International News USA

ਕੈਪਿਟਲ ਹਿੱਲ ਹਿੰਸਾ ਦੌਰਾਨ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰਨ ਵਾਲੀ ਮੁਟਿਆਰ ਗ੍ਰਿਫ਼ਤਾਰ, ਲੈਪਟਾਪ ਨੂੰ ਰੂਸ ਪਹੁੰਚਾਉਣ ਦੀ ਕੀਤੀ ਕੋਸ਼ਿਸ਼!

ਵਾਸ਼ਿੰਗਟਨ : ਅਮਰੀਕਾ ਵਿੱਚ ਡੋਨਾਲਡ ਟਰੰਪ ਦਾ ਦੌਰ ਹੁਣ ਖ਼ਤਮ ਹੋ ਚੁੱਕਾ ਹੈ। ਹੁਣ ਤੋਂ ਕੁਝ ਘੰਟਿਆਂ ਬਾਅਦ Joe Biden ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਡੋਨਾਲਡ ਟਰੰਪ ਆਪਣੀ ਜ਼ਿੱਦ ਕਾਰਨ ਜਾਂਦੇ-ਜਾਂਦੇ ਅਮਰੀਕੀ ਲੋਕਤੰਤਰ ਤੇ ਅਜਿਹਾ ਧੱਬਾ ਲਗਾ ਗਏ ਜਿਹੜਾ ਸਾਫ਼ ਹੋਣਾ ਮੁਸ਼ਕਲ ਹੈ। 6 ਜਨਵਰੀ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਸਥਿਤ ਕੈਪੀਟਲ ਹਿੱਲ (ਸੰਸਦ ਭਵਨ) ’ਚ ਹਿੰਸਾ ਹੋਈ, ਜਿਸ ਲਈ ਟਰੰਪ ਨੂੰ ਜ਼ਿੰਮੇਵਾਰ ਮੰਨਿਆ ਗਿਆ ਅਤੇ ਟਰੰਪ ‘ਤੇ ਮਹਾਂਦੋਸ਼ ਆਇਦ ਕਰਨ ਦੀ ਨੌਬਤ ਤੱਕ ਆ ਗਈ।

ਉਧਰ ਇਸ ਹਿੰਸਾ ਦੇ ਦੋ ਹਫ਼ਤੇ ਬਾਅਦ ਵੀ ਇਸ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ । ਹਿੰਸਾ ਦੌਰਾਨ ਵਿਦੇਸ਼ੀ ਤਾਕਤਾਂ ਦੇ ਹੱਥ ਹੋਣ ਦੇ ਸ਼ੱਕ ਵਧਦਾ ਜਾ ਰਿਹਾ ਹੈ। FBI ਨੇ ਇੱਕ ਮੁਟਿਆਰ ‘ਰਿਲੀ ਜੂਨ ਵਿਲੀਅਮਜ਼’ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਹਿੰਸਾ ਦੌਰਾਨ ਹਾਊਸ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰ ਲਿਆ ਸੀ ਅਤੇ ਉਸ ਨੂੰ ਉਹ ਆਪਣੇ ਇਕ ਰੂਸੀ ਦੋਸਤ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਇਹ ਲੈਪਟਾਪ ਰੂਸ ਦੀ ਇੰਟੈਲੀਜੈਂਸ ਸਰਵਿਸ ਨੂੰ ਪਹੁੰਚਾਉਣ ਵਾਲੀ ਸੀ।

ਰਿਲੀ ਜੂਨ ਵਿਲੀਅਮਜ਼ ਨਾਂ ਦੀ ਇਸ ਮੁਟਿਆਰ ਬਾਰੇ ਜਾਣਕਾਰੀ ਨਿਆਂ ਵਿਭਾਗ ਦੀ ਵੈੱਬਸਾਈਟ ’ਤੇ ਸੋਮਵਾਰ ਨੂੰ ਦਿੱਤੀ ਗਈ। ਇਸ ਦੇ ਮੁਤਾਬਕ 6 ਜਨਵਰੀ ਨੂੰ ਕੈਪੀਟਲ ਹਿੱਲ ’ਚ ਹੋਈ ਹਿੰਸਾ ਦੌਰਾਨ ਹਾਊਸ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਵੀ ਚੋਰੀ ਕਰ ਲਿਆ ਗਿਆ ਸੀ। ਇਸ ਲੈਪਟਾਪ ਦੇ ਸੰਬੰਧ ’ਚ ਪੈਂਸੀਲਵੇਨੀਆ ’ਚ ਰਿਲੇ ਜੂਨ ਵਿਲੀਅਮਜ਼ ਨਾਂ ਦੀ ਬੀਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


(ਇਸ ਵੀਡੀਓ ‘ਚ ਹਰੇ ਰੰਗ ਦੀ ਟੀਸ਼ਰਟ ਵਾਲੀ ਮੁਟਿਆਰ ਰਿਲੀ ਜੂਨ ਵਿਲੀਅਮਜ਼ ‘ਤੇ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰਨ ਦਾ ਸ਼ੱਕ ਹੈ। ਇਸ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।)

ਐੱਫ.ਬੀ.ਆਈ. ਨੇ ਅਦਾਲਤ ’ਚ ਦਰਜ ਮਾਮਲੇ ’ਚ ਕਿਹਾ ਕਿ ਇਹ ਬੀਬੀ ਲੈਪਟਾਪ ਨੂੰ ਆਪਣੇ ਇਕ ਦੋਸਤ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਰੂਸੀ ਦੋਸਤ ਰੂਸ ਦੀ ਫਾਰਨ ਇੰਟੈਲੀਜੈਂਸ ਸਰਵਿਸ ਨੂੰ ਵੇਚਣ ਦੀ ਯੋਜਨਾ ਬਣਾਈ ਹੋਈ ਸੀ । ਅਜੇ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਵਿਲੀਅਮਜ਼ ਨੇ ਲੈਪਟਾਪ ਆਪਣੇ ਦੋਸਤ ਨੂੰ ਦੇ ਦਿੱਤਾ ਅਤੇ ਜਾਂ ਉਸ ਨੂੰ ਤਬਾਹ ਕਰ ਦਿੱਤਾ ਹੈ। ਲੈਪਟਾਪ ਚੋਰੀ ਕਰਦੇ ਹੋਏ ਵਿਲੀਅਮਜ਼ ਦੀ ਵੀਡੀਓ ਵੀ ਸਬੂਤ ਦੇ ਤੌਰ ’ਤੇ ਪੇਸ਼ ਕੀਤੀ ਗਈ ਹੈ। ਕੈਪਟੀਲ ਹਿੱਲ ’ਚ ਹਿੰਸਾ ਤੋਂ ਬਾਅਦ ਨੈਂਸੀ ਪੇਲੋਸੀ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਸੰਸਦ ’ਚ ਪ੍ਰਜੈਂਟੇਸ਼ਨ ਦੇ ਕੰਮ ਆਉਣ ਵਾਲਾ ਲੈਪਟਾਪ ਹਿੰਸਾ ਤੋਂ ਬਾਅਦ ਗਾਇਬ ਹੋ ਗਿਆ ਸੀ।


(ਇਸ ਮੈਂ ੰਓਹਨ ਤ ਵੀਡੀਓ ‘ਚ ਹਰੇ ਰੰਗ ਦੀ ਟੀਸ਼ਰਟ ਵਾਲੀ ਮੁਟਿਆਰ ਰਿਲੀ ਜੂਨ ਵਿਲੀਅਮਜ਼ ‘ਤੇ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰਨ ਦਾ ਸ਼ੱਕ ਹੈ। ਇਸ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।)
ਫਿਲਹਾਲ ਐਫਬੀਆਈ ਇਸ ਕੋਲੋਂ ਅੱਗੇ ਦੀ ਪੁੱਛਗਿਛ ਕੀਤੀ ਜਾ ਰਹੀ ਹੈ।

Related News

ਕਿਸਾਨਾਂ ਦੀ ਹਮਾਇਤ ‘ਚ ਅੱਗੇ ਆਏ ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ, ਪੀ.ਐੱਮ. ਟਰੂਡੋ ਨੂੰ ਕੀਤੀ ਦਖਲ ਦੀ ਅਪੀਲ

Vivek Sharma

ਰੇਜੀਨਾ ਦੇ ਵਾਲਮਾਰਟ ਤੋਂ ਕੋਰੋਨਾ ਵਾਇਰਸ ਫੈਲਣ ਦਾ ਖਤਰਾ, ਜਾਰੀ ਕੀਤੀ ਐਡਵਾਇਜ਼ਰੀ

Vivek Sharma

ਉੱਚੀਆਂ ਇਮਾਰਤਾਂ ‘ਚ ਰਹਿਣ ਵਾਲਿਆਂ ਲਈ ਵੱਧ ਸਕਦੀ ਹੈ ਮੁਸੀਬਤ, ਕੋਰੋਨਾ ਵਾਇਰਸ ਪਾਣੀ ਦੇ ਜ਼ਰੀਏ ਵੀ ਫੈਲ ਸਕਦਾ ਹੈ: ਅਧਿਐਨ

Rajneet Kaur

Leave a Comment