Channel Punjabi
International News

ਕੈਪਟਨ ਨੇ ਸੂਬੇ ਦੇ ਨੌਜਵਾਨਾਂ ਨੂੰ ਕੀਤੀ‌ ਅਪੀਲ, ਨੌਜਵਾਨ ਦੇਸ਼ ਵਿਰੋਧੀ ਤਾਕਤਾਂ ਦੇ ਕਿਸੇ ਵੀ ਬਹਿਕਾਵੇ ਵਿੱਚ ਨਾ ਆਉਣ : ਕੈਪਟਨ

ਕੈਪਟਨ ਨੇ ਦੇਸ਼ ਵਿਰੋਧੀ ਅਨਸਰਾਂ ਨੂੰ ਦਿੱਤੀ ਚਿਤਾਵਨੀ

ਅਜਿਹੇ ਲੋਕਾਂ ਨੂੰ ਸਿੱਧਾ ਕਰਨਾ ਸਾਨੂੰ ਆਉਂਦਾ ਹੈ : ਕੈਪਟਨ

ਸੂਬੇ ਦੇ ਨੌਜਵਾਨਾਂ ਨੂੰ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ ਦੀ ਕੀਤੀ ਅਪੀਲ

ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਇਜ਼ਾਜਤ ਕਿਸੇ ਨੂੰ ਵੀ ਨਹੀਂ : ਕੈਪਟਨ

ਚੰਡੀਗੜ੍ਹ : ਬੀਤੇ ਦਿਨੀਂ ਮੋਗਾ ਦੇ ਡੀਸੀ ਦਫਤਰ ‘ਤੇ ਵਿਵਾਦਤ
ਖਾਲਿਸਤਾਨ ਪੱਖੀ ਝੰਡਾ ਲਹਿਰਾਏ ਜਾਣ ਦੇ ਮਾਮਲੇ ਦਾ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਸ਼ੁੱਕਰਵਾਰ ਨੂੰ ਦੇਰ ਸ਼ਾਮ ਸ਼ੋਸ਼ਲ ਮੀਡੀਆ ਉੱਤੇ ਲਾਈਵ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੰਗਾਰਦਿਆਂ ਸਖਤ ਕਾਰਵਾਈ ਕਰਨ ਦੀ ਗੱਲ ਆਖੀ। ਕੈਪਟਨ ਨੇ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਪੰਨੂੰ ਪੰਜਾਬ ਆ ਕੇ ਦਿਖਾਵੇ, ਫਿਰ ਮੈਂ ਦੇਖਦਾ ਹਾਂ ਕਿ ਉਹ ਕੀ ਕਰ ਸਕਦਾ ਹੈ।

ਉਨ੍ਹਾਂ ਪੰਜਾਬ ਦੇ ਨੌਜਵਾਨ ਨੂੰ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਪੈਸੇ ਬਣਾਉਣ ਲਈ ਇਹ ਸਭ ਕੁਝ ਕਰਦਾ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਖਾਲੀਸਤਾਨੀ ਪੱਖੀ ਝੰਡੇ ਚੜ੍ਹਾਉਣ ਦਾ ਫਰਮਾਨ ਦੇਣ ਵਾਲਾ ਪੰਨੂੰ ਖੁਦ ਆ ਕੇ ਝੰਡਾ ਕਿਉਂ ਨਹੀਂ ਚੜ੍ਹਾ ਲੈਂਦਾ। ਉਨ੍ਹਾਂ ਕਿਹਾ ਕਿ ਪੰਜਾਬੀ ਅਮਨ ਤੇ ਸ਼ਾਂਤੀ ਨਾਲ ਵਸੇ ਹੋਏ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਅਜਿਹੇ ਮਾੜੇ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਣ। ਪੰਨੂ ਸਿਰਫ ਪੈਸੇ ਬਣਾਉਣ ਲ਼ਈ ਅਜਿਹੀਆਂ ਗੱਲਾਂ ਕਰਦਾ ਹੈ, ਜੋ ਸ਼ਕਲ ਤੋਂ ਵੀ ਪੰਜਾਬੀ ਨਹੀਂ ਜਾਪਦਾ।

CM ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਰਤਾ ਨੂੰ ਹੁਕਮ ਦਿੱਤੇ ਕਿ ਮੋਗਾ ਵਿੱਚ ਵਾਪਰੀ ਘਟਨਾ ਵਿੱਚ ਪਛਾਣੇ ਗਏ ਦੋ ਸ਼ਰਾਰਤੀ ਤੱਤਾਂ ਨੂੰ ਛੇਤੀ ਤੋਂ ਛੇਤੀ ਗਿ੍ਰਫਤਾਰ ਕੀਤਾ ਜਾਵੇ ਤਾਂ ਕਿ ਇਨਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾ ਸਕੇ। ਪੁਲਿਸ ਨੇ ਦੋਵਾਂ ਦਾ ਸੁਰਾਗ ਦੇਣ ਵਾਲਿਆਂ ਲਈ 50,000 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਜਿਨਾਂ ਦੀ ਸੀਸੀਟੀਵੀ ਫੁੱਟੇਜ਼ ਵੀ ਜਾਰੀ ਕੀਤੀ ਗਈ ਹੈ ।

Related News

ਕੈਨੇਡਾ ਵਿੱਚ ਹਥਿਆਰਬੰਦ ਸੈਨਾ ਦੇ ਬਜ਼ੁਰਗਾਂ ਦੇ ਇੱਕ ਸਮੂਹ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਵਿੱਚ ਵੱਖ ਵੱਖ ਭਾਈਚਾਰਿਆਂ ਦਰਮਿਆਨ ਵੱਧ ਰਹੀ ਫੁੱਟ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਦੀ ਮੁਹਿੰਮ ਕੀਤੀ ਸ਼ੁਰੂ

Rajneet Kaur

BIG NEWS : ਕੈਨੇਡਾ ਸਰਕਾਰ ਹੋਈ ਸਖ਼ਤ, 13 ਸੰਗਠਨਾਂ ਨੂੰ ਅੱਤਵਾਦੀ ਸੰਗਠਨਾਂ ਵਜੋਂ ਕੀਤਾ ਨਾਮਜ਼ਦ

Vivek Sharma

ਉੱਤਰੀ ਵੈਨਕੂਵਰ ਦੀ ਔਰਤ ਹਫ਼ਤੇ ਦੀ ਭਾਲ ਤੋਂ ਬਾਅਦ ਅਜੇ ਵੀ ਲਾਪਤਾ:RCMP

Rajneet Kaur

Leave a Comment

[et_bloom_inline optin_id="optin_3"]