channel punjabi
Canada International News North America

ਕੈਨੇਡੀਅਨ ਫੈਸ਼ਨ ਮੋਗੂਲ ਪੀਟਰ ਨਾਈਗਾਰਡ ਸੈਕਸ ਟ੍ਰੈਫਿਕਿੰਗ ਦੇ ਦੋਸ਼ ‘ਚ ਗ੍ਰਿਫਤਾਰ

ਫੈਸ਼ਨ ਮੋਗੂਲ ਪੀਟਰ ਨਾਈਗਾਰਡ ਨੂੰ ਤਸਕਰੀ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ । ਕੈਨੇਡੀਅਨ ਪੁਲਿਸ ਨੇ ਸੋਮਵਾਰ, 14 ਦਸੰਬਰ ਨੂੰ ਮਨੀਟੋਬਾ ਦੇ ਵਿਨੀਪੈਗ ਵਿੱਚ 79 ਸਾਲਾ ਨਾਈਗਾਰਡ ਨੂੰ ਗ੍ਰਿਫਤਾਰ ਕੀਤਾ ਹੈ। ਅਮਰੀਕੀ ਨਿਆਂ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਪੀਟਰ ਨਾਈਗਾਰਡ ਨੂੰ ਕਈ ਜਿਣਸੀ ਸ਼ੋਸ਼ਣ ਮਾਮਲਿਆਂ, ਧੋਖਾਧੜੀ ਤੇ ਹੋਰ ਸਬੰਧਤ ਅਪਰਾਧਾਂ ਦੇ ਦੋਸ਼ਾਂ ਵਿਚ ਦੋਸ਼ੀ ਪਾਇਆ ਗਿਆ ਹੈ, ਜੋ ਉਸ ਨੇ ਕਥਿਤ ਤੌਰ ‘ਤੇ ਪਿਛਲੇ ਕਈ ਸਾਲਾਂ ਵਿਚ ਕੀਤੇ ਸਨ।

ਨਾਈਗਾਰਡ ਨੂੰ ਅਮਰੀਕਾ ਵਿਚ ਹਵਾਲਗੀ ਲਈ ਅਤੇ ਟ੍ਰਾਇਲ ਲਈ ਭੇਜੇ ਜਾਣ ਦੀ ਉਮੀਦ ਹੈ। ਵਿਭਾਗ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਅਮਰੀਕਾ, ਬਹਾਮਾਸ, ਕੈਨੇਡਾ ਤੇ ਹੋਰ ਥਾਵਾਂ ‘ਤੇ 10 ਤੋਂ ਵੱਧ ਪੀੜਤਾਂ ਨਾਲ ਇਕ ਦਹਾਕੇ ਤੋਂ ਲੰਬੇ ਸਮੇਂ ਤੱਕ ਜਿਣਸੀ ਸ਼ੋਸ਼ਣ ਕੀਤਾ। ਇਸ ਦੇ ਇਲਾਵਾ ਉਸ ਉੱਤੇ ਧੋਖਾਧੜੀ ਅਤੇ ਕੁੜੀਆਂ ਦੀ ਤਸਕਰੀ ਆਦਿ ਦੇ ਗੰਭੀਰ ਦੋਸ਼ ਲੱਗੇ ਹਨ। ਇਨ੍ਹਾਂ ਵਿਚੋਂ ਕਈ ਨਾਬਾਲਗ ਕੁੜੀਆਂ ਵੀ ਸਨ। 25 ਸਾਲ ਤੋਂ ਵੱਧ ਚੱਲ ਰਹੀ ਕੱਪੜਾ ਕੰਪਨੀ ਦੀ ਵਰਤੋਂ ਉਸ ਨੇ ਆਪਣੇ ਗਲਤ ਕੰਮਾਂ ਨੂੰ ਲੁਕੋਣ ਲਈ ਕੀਤੀ ਸੀ।

Related News

2020 ਦੀ ਵੱਡੀ ਖੋਜ : ਹੁਣ 20 ਮਿੰਟਾਂ ‘ਚ ਹੋ ਸਕੇਗੀ ਕੋਰੋਨਾ ਦੀ ਜਾਂਚ !

Vivek Sharma

ਮੰਗਲ ਗ੍ਰਹਿ ‘ਤੇ ਪਹਿਲੀ ਵਾਰ 6.5 ਮੀਟਰ ਚੱਲਿਆ ਨਾਸਾ ਦਾ ਰੋਵਰ, ਨਾਸਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Vivek Sharma

ਕਰੀਮਾ ਬਲੋਚ ਦੀ ਮੌਤ ਪਿੱਛੇ ISI ਦਾ ਹੱਥ ! ਕੈਨੇਡਾ ਸਰਕਾਰ ‘ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦਾ ਦਬਾਅ

Vivek Sharma

Leave a Comment