channel punjabi
Canada International News

GOOD NEWS : ਕੈਨੇਡਾ ‘ਚ 70 ਫੀਸਦੀ ਤੋਂ ਵੱਧ ਕੋਰੋਨਾ ਪ੍ਰਭਾਵਿਤ ਹੋਏ ਸਿਹਤਯਾਬ

ਕੈਨੇਡਾ ਦੇ 70% ਕੋਰੋਨਾ ਵਾਇਰਸ ਪੀੜਤ ਹੋਏ ਸਿਹਤਯਾਬ

ਕੁਝ ਸੂਬਿਆਂ ‘ਚ ਇਂਕ ਹਫ਼ਤੇ ਤੋਂ ਇੱਕ ਵੀ ਕੇਸ ਨਹੀਂ ਆਇਆ ਸਾਹਮਣੇ

ਸਰੀ : ਕੋਰੋਨਾ ਮਹਾਮਾਰੀ ਦੇ ਪ੍ਰਕੋਪ ਵਿਚਾਲੇ ਹੁਣ ਚੰਗੀਆਂ ਖਬਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਹਨ। ਐਤਵਾਰ ਨੂੰ ਜਿੱਥੇ ਰੂਸ ਵੱਲੋਂ ਕੋਰੋਨਾ ਦੀ ਵੈਕਸੀਨ ਬਣਾਉਣ ਦਾ ਦਾਅਵਾ ਕਰਕੇ ਦੁਨੀਆ ਨੂੰ ਕੁਝ ਰਾਹਤ ਪ੍ਰਦਾਨ ਕੀਤੀ ਗਈ ਤਾਂ ਦੂਜੇ ਪਾਸੇ ਵੱਖ-ਵੱਖ ਦੇਸ਼ਾਂ ਵਿੱਚ ਕੋਰੋਨਾ ਪ੍ਰਭਾਵਿਤ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ । ਗੱਲ ਜੇਕਰ ਕੈਨੇਡਾ ਦੀ ਕੀਤੀ ਜਾਵੇ ਤਾਂ ਇਥੇ 70 ਫ਼ੀਸਦੀ ਤੋਂ ਵੱਧ ਕੋਰੋਨਾ ਪ੍ਰਭਾਵਿਤ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ।

ਐਤਵਾਰ ਤੱਕ ਕਨੈਡਾ ਵਿੱਚ ਨਾਵੇਲ ਕੋਰੋਨਾ ਵਾਇਰਸ ਕੇਸਾਂ ਦੀ ਗਿਣਤੀ 107,590 ਤੱਕ ਜਾ ਪਹੁੰਚੀ । ਇਨ੍ਹਾਂ ਵਿੱਚੋਂ 70 ਫੀਸਦੀ ਤੋਂ ਵੱਧ ਸਿਹਤਯਾਬ ਹੋਏ ਹਨ।

ਐਤਵਾਰ ਦੁਪਹਿਰ ਤੱਕ, ਦੇਸ਼ ਵਿੱਚ 244 ਨਵੇਂ ਕੇਸਾਂ ਦੀ ਜਾਂਚ ਕੀਤੀ ਗਈ, ਜਦੋਂ ਕਿ ਵਾਇਰਸ ਨਾਲ ਪੀੜਤ 71,467 ਮਰੀਜ਼ ਠੀਕ ਹੋ ਗਏ। ਕੈਨੇਡਾ ਵਿੱਚ ਹੁਣ ਤੱਕ 31 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਇਹਨਾਂ ਵਿੱਚੋਂ 8783 ਦੀ ਮੌਤ ਹੋ ਚੁੱਕੀ ਹੈ।

“ਕੈਨੇਡਾ ਦੇ ਪਿਛਲੇ ਇੱਕ ਹਫ਼ਤੇ ਦੇ ਕੋਰੋਨਾ ਸਬੰਧੀ ਅੰਕੜੇ”

(ਧੰਨਵਾਦ ਸਹਿਤ)

ਹੁਣ ਇੱਕ ਨਜ਼ਰ ਕੈਨੇਡਾ ਦੇ ਸੂਬਿਆਂ ‘ਤੇ ਜਿੱਥੇ ਹਾਲਾਤ ਕਾਫ਼ੀ ਸੁਧਰੇ ਹਨ :

ਕਿਊਬੈਕ

ਕਿਊਬੈਕ ਪ੍ਰਾਂਤ ਨਾਵਲ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ । ਇਥੇ ਸ਼ਨੀਵਾਰ ਨੂੰ 114 ਨਵੇਂ ਕੇਸ ਦਰਜ ਕੀਤੇ ਗਏ, ਇਸ ਤਰ੍ਹਾਂ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 56,521 ਤੱਕ ਪਹੁੰਚ ਗਈ। ਐਤਵਾਰ ਤੱਕ, ਕਿਊਬੈਕ ਵਿੱਚ 5,627 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ, ਜਦੋਂ ਕਿ 25,862 ਠੀਕ ਹੋਏ ਹਨ।

ਓਂਟਾਰੀਓ

ਓਂਟਾਰੀਓ ਕੋਰੋਨਾ ਵਾਇਰਸ ਨਾਲ ਦੂਜਾ ਸਭ ਤੋਂ ਵੱਧ ਮਾਰ ਵਾਲਾ ਸੂਬਾ ਰਿਹਾ। ਅਧਿਕਾਰੀਆਂ ਅਨੁਸਾਰ 129 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ, ਜਿਸ ਤੋਂ ਬਾਅਦ ਕੋਰੋਨਾ ਪ੍ਰਭਾਵਿਤਾਂ ਦੀ ਕੁੱਲ ਗਿਣਤੀ 36,723 ਤੱਕ ਪਹੁੰਚ ਗਈ। ਓਂਟਾਰੀਓ ਵਿਚ ਹੁਣ ਤੱਕ 1.6 ਮਿਲੀਅਨ ਤੋਂ ਵੱਧ ਵਸਨੀਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਦੋਂਕਿ ਪੱਕੇ ਕੇਸਾਂ ਵਿੱਚੋਂ 88.6 ਫੀਸਦ ਠੀਕ ਹੋ ਚੁੱਕੇ ਹਨ।

ਕਈ ਅਜਿਹੇ ਵੀ ਸੂਬੇ ਹਨ ਜਿਨ੍ਹਾਂ ਵਿੱਚ ਕਈ ਦਿਨਾਂ ਵਿੱਚ ਕੋਈ ਨਵਾਂ ਕੋਵਿਡ-19 ਕੇਸ ਨਹੀਂ ਵੇਖਿਆ ਗਿਆ ।

ਮੈਨੀਟੋਬਾ

ਮੈਨੀਟੋਬਾ ‘ਚ ਐਤਵਾਰ ਨੂੰ ਲਗਾਤਾਰ 12 ਵੇਂ ਦਿਨ ਕੋਈ ਨਵਾਂ ਕੇਸ ਦਰਜ ਨਹੀਂ ਕੀਤਾ। ਇਸ ਤੋਂ ਪਹਿਲਾਂ ਇੱਥੇ ਜੂਨ ਵਿੱਚ ਲਗਾਤਾਰ 5 ਦਿਨਾਂ ਤੱਕ ਕੇਈ ਵੀ ਕੇਸ ਸਾਹਮਣੇ ਨਹੀਂ ਆਇਆ ਸੀ ।
ਇੱਥੇ ਕੋਰੋਨਾ ਦੇ ਪੁਸ਼ਟੀ ਕੀਤੇ ਗਏੰ ਕੇਸਾਂ ਵਿਚੋਂ 314 ਸਿਹਤਯਾਬ ਹੋਏ ਹਨ..7 ਵਸਨੀਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਸਿਰਫ 69,000 ਤੋਂ ਵੱਧ ਟੈਸਟ ਕੀਤੇ ਗਏ ਹਨ.

ਨੋਵਾ ਸਕੋਸ਼ੀਆ

ਨੋਵਾ ਸਕੋਸ਼ੀਆ ਸੂਬੇ ਵਿੱਚ ਐਤਵਾਰ ਤੱਕ ਪਿਛਲੇ ਪੰਜ ਦਿਨਾਂ ਦੌਰਾਨ ਇੱਕ ਵੀ ਨਵਾਂ ਕੇਸ ਦਰਜ ਨਹੀਂ ਹੋਇਆ । ਹੁਣ ਤੱਕ ਇਥੇ 1,066 ਕੇਸ ਸਾਹਮਣੇ ਆਏ ਨੇ, 63 ਦੀ ਮੌਤ ਹੋਈ ਹੈ, ਜਦੋਂ ਕਿ ਇਕ ਹਜ਼ਾਰ ਸੰਕਰਮਿਤ ਲੋਕ ਠੀਕ ਹੋਏ ਹਨ। ਇਥੇ ਹੁਣ ਤੱਕ 58,000 ਤੋਂ ਵੱਧ ਵਸਨੀਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਹਾਲਾਂਕਿ ਕੁਝ ਸੂਬਿਆਂ ਦੇ ਅੰਕੜੇ ਉਨ੍ਹਾਂ ਵੱਲੋਂ ਜਾਰੀ ਨਹੀਂ ਕੀਤੇ ਗਏ, ਇਨ੍ਹਾਂ ਵਿੱਚ ਸ਼ਾਮਲ ਨੇ,ਅਲਬਰਟਾ,ਸਸਕੈਚਵਾਨ ਅਤੇ ਬ੍ਰਿਟਿਸ਼ ਕੋਲੰਬੀਆ ।

ਇਸ ਦੌਰਾਨ ਸੂਬਾਈ ਸਰਕਾਰਾਂ ਵੱਲੋਂ ਚੁੱਕੇ ਜਾ ਰਹੇ ਅਹਿਤਿਆਤੀ ਕਦਮ ਵੀ ਕੋਰੋਨਾ ਨਾਲ ਜਾਰੀ ਜੰਗ ਵਿਚ ਮਦਦਗਾਰ ਸਾਬਤ ਹੋ ਰਹੇ ਨੇ। ਸਮਾਜਿਕ ਦੂਰੀ ਦੇ ਨਾਲ-ਨਾਲ, ਅੰਦਰ ਅਤੇ ਬਾਹਰ ਫੇਸ ਮਾਸਕ ਦਾ ਇਸਤੇਮਾਲ ਜ਼ਰੂਰੀ ਕਰਨਾ ਵਰਗੇ ਉਪਰਾਲਿਆਂ ਦੇ ਹੁਣ ਤੱਕ ਚੰਗੇ ਨਤੀਜੇ ਹੀ ਸਾਹਮਣੇ ਆਏ ਨੇ। ਹਰ ਨਾਗਰਿਕ ਨੂੰ ਇਸ ਸੰਬੰਧ ਵਿਚ ਆਪਣਾ ਫਰਜ਼ ਨਿਭਾਉਂਦੇ ਹੋਏ ਸਰਕਾਰੀ ਹਦਾਇਤਾਂ ਦੀ ਪਾਲਣਾ ਲਾਜ਼ਮੀ ਤੌਰ ਤੇ ਕਰਨੀ ਚਾਹੀਦੀ ਹੈ ਤਾਂ ਜੋ ਕੋਰੋਨਾ ਖਿਲਾਫ ਜਾਰੀ ਜੰਗ ਨੂੰ ਜਿੱਤਿਆ ਜਾ ਸਕੇ ।

ਲਾਪਰਵਾਹੀ ਨਾਲ ਵੀ ਫੈਲਦਾ ਹੈ ਕੋਰੋਨਾ

ਮਾਸਕ ਪਹਿਨਣ ਸੰਬੰਧੀ ਜ਼ਰੂਰੀ ਹਦਾਇਤਾਂ

Related News

ਰਾਸ਼ਟਰਪਤੀ ਬਣਦੇ ਹੀ JOE BIDEN ਨੇ 15 ਕਾਰਜਕਾਰੀ ਆਦੇਸ਼ਾਂ ‘ਤੇ ਕੀਤੇ ਦਸਤਖ਼ਤ

Rajneet Kaur

ਅਮਰੀਕਾ: ਨਿਊਯੌਰਕ ਰੀਜਨ ‘ਚ ਰਿਜ਼ਰਵਾਇਰ ‘ਚ ਡੁੱਬਿਆ 24 ਸਾਲਾ ਭਾਰਤੀ ਵਿਦਿਆਰਥੀ, ਮੌਕੇ ਤੇ ਹੋਈ ਮੌਤ

Rajneet Kaur

BIG NEWS : ਐਸਟ੍ਰਾਜ਼ੈਨੇਕਾ ਵੈਕਸੀਨ ਲਗਵਾਉਣ ਕਾਰਨ ਮਹਿਲਾ ਦੀ ਗਈ ਜਾਨ, ਕਿਊਬਿਕ ਸੂਬੇ ਵਿੱਚ ਪਹਿਲਾ ਮਾਮਲਾ ਆਇਆ ਸਾਹਮਣੇ

Vivek Sharma

Leave a Comment