channel punjabi
Canada International News North America

ਕੈਨੇਡਾ ਵਿੱਚ ਸਾਊਥ ਏਸ਼ੀਅਨ ਸਿਨੇਮਾ ਦੀ ਆਵਾਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਟੋਰਾਂਟੋ ਵੱਲੋਂ IFFSA ਟੇਲੈਂਟ ਫੰਡ ਦੀ ਸ਼ੁਰੁਆਤ

ਕੈਨੇਡਾ ਵਿੱਚ ਸਾਊਥ ਏਸ਼ੀਅਨ ਸਿਨੇਮਾ ਦੀ ਆਵਾਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਟੋਰਾਂਟੋ ਵੱਲੋਂ ਆਈਐਫਐਫਐਸਏ ਟੇਲੈਂਟ ਫੰਡ ਦੀ ਸ਼ੁਰੁਆਤ ਕੀਤੀ ਗਈ। ਇਹ ਫੰਡ ਸਾਊਥ ਏਸ਼ੀਅਨ ਕੈਨੇਡੀਅਨ ਫਿਲਮਮੇਕਰਜ਼ ਦੀ ਮਦਦ ਲਈ ਕਾਇਮ ਕੀਤੇ ਗਏ ਹਨ। ਪਹਿਲੇ ਸਾਲ, ਸਾਊਥ ਏਸ਼ੀਅਨ ਕੈਨੇਡੀਅਨ ਤਜਰਬੇ ਦੇ ਆਧਾਰ ਉੱਤੇ ਬਣੀਆਂ 10 ਤੋਂ 15 ਮਿੰਟ ਦੀ ਲੈਂਥ ਵਾਲੀਆਂ 5 ਫਿਲਮਾਂ ਨੂੰ 75000 ਡਾਲਰ ਦਾ ਫੰਡ ਮੁਹੱਈਆ ਕਰਵਾਇਆ ਜਾਵੇਗਾ। ਸਾਊਥ ਏਸ਼ੀਅਨ ਟੇਲੈਂਟ ਤੇ ਸਿਨੇਮੈਟਿਕ ਆਰਟਸ ਦੇ ਵਿਕਾਸ, ਪ੍ਰਮੋਸ਼ਨ ਤੇ ਜਸ਼ਨਾਂ ਦੇ ਸਮਰਥਨ ਉੱਤੇ ਖਰਾ ਉਤਰਨ ਦੇ ਨਾਲ ਨਾਲ ਸਿਨੇਮਾ ਦੇ ਸਾਊਥ ਏਸ਼ੀਅਨ ਕੈਨੇਡੀਅਨ ਨੈਰੇਟਿਵ ਦੇ ਨਿਰਮਾਣ ਵਿੱਚ ਵੀ ਇਹ ਫੰਡ ਮਦਦ ਕਰਨਗੇ। ਇਸ ਦੇ ਨਾਲ ਹੀ ਇਨ੍ਹਾਂ ਫੰਡਾਂ ਦੀ ਵਰਤੋਂ ਫਿਲਮਮੇਕਰਜ਼ ਨੂੰ ਆਪਣੀਆਂ ਕਹਾਣੀਆਂ ਦੱਸਣ ਲਈ ਦਮਦਾਰ ਮੌਕਾ ਮਿਲੇਗਾ ਤੇ ਇਸ ਫੰਡ ਨਾਲ ਇਸ ਕੰਮ ਵਾਸਤੇ ਉਨ੍ਹਾਂ ਦੇ ਹੱਥ ਮਜ਼ਬੂਤ ਹੋਣਗੇ।

ਮਸ਼ਹੂਰ ਕੌਮਾਂਤਰੀ ਤੇ ਕੈਨੇਡੀਅਨ ਫਿਲਮਮੇਕਰਜ਼ ਜੇਤੂਆਂ ਦੀ ਚੋਣ ਕਰਨ ਤੇ ਉਨ੍ਹਾਂ ਨੂੰ ਅੱਗੇ ਸੇਧ ਦੇਣ ਵਿੱਚ ਮਦਦ ਕਰਨਗੇ। ਜਿਊਰੀ ਦੇ ਪੱਖ ਉੱਤੇ ਟਿਫ ਐਵਾਰਡ ਜੇਤੂ ਡਾਇਰੈਕਟਰ ਅਨੂਪ ਸਿੰਘ ਨੇ ਆਖਿਆ ਕਿ ਇਫਸਾ ਟੇਲੈਂਟ ਫੰਡ ਲਈ ਜਿਊਰੀ ਮੈਂਬਰ ਚੁਣਿਆ ਜਾਣਾ ਬਹੁਤ ਹੀ ਮਾਣ ਵਾਲੀ ਤੇ ਜ਼ਿੰਮੇਵਾਰੀ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਨਵੇਂ ਤੇ ਨੌਜਵਾਨ ਫਿਲਮਮੇਕਰਜ਼ ਦੀ ਹੌਸਲਾ ਅਫਜ਼ਾਈ ਕਰਨਾ, ਉਨ੍ਹਾਂ ਨੂੰ ਤਰਾਸ਼ਣਾ ਤੇ ਦੁਨੀਆ ਸਾਹਮਣੇ ਪੇਸ਼ ਕਰਨਾ ਵੀ ਇਸ ਮੁਹਿੰਮ ਦਾ ਹਿੱਸਾ ਹੈ। ਇਫਸਾ ਟੋਰਾਂਟੋ ਦੇ ਪ੍ਰੈਜ਼ੀਡੈਂਟ ਸੰਨੀ ਗਿੱਲ ਨੇ ਆਖਿਆ ਕਿ ਪਿਛਲੇ 120 ਸਾਲਾਂ ਤੋਂ ਕੈਨੇਡੀਅਨ ਕਹਾਣੀ ਦਾ ਹਿੱਸਾ ਰਹੇ ਸਾਊਥ ਏਸ਼ੀਅਨਜ਼ ਨੂੰ ਸਿਨੇਮਾ ਦੇ ਖੇਤਰ ਵਿੱਚ ਘੱਟ ਨੁਮਾਇੰਦਗੀ ਮਿਲੀ ਹੈ। ਇਸ ਦੇ ਬਾਵਜੂਦ ਉਹ ਕੈਨੇਡਾ ਵਿੱਚ ਨਜ਼ਰ ਆਉਣ ਵਾਲਾ ਸੱਭ ਤੋਂ ਵੱਡਾ ਤੇ ਜਾਹਿਰਾ ਮਾਇਨੌਰਿਟੀ ਗਰੁੱਪ ਹਨ। ਇਫਸਾ ਦਾ ਮੰਨਣਾ ਹੈ ਕਿ ਸਾਊਥ ਏਸ਼ੀਅਨ ਕੈਨੇਡੀਅਨਾਂ ਨੂੰ ਸਾਹਮਣੇ ਲਿਆਉਣ ਤੇ ਉਨ੍ਹਾਂ ਨੂੰ ਆਪਣੀਆਂ ਕਹਾਣੀਆਂ ਤੇ ਤਜਰਬੇ ਦੱਸਣ ਲਈ ਮੰਚ ਮੁਹੱਈਆ ਕਰਵਾਉਣ ਦਾ ਇਹ ਸਹੀ ਸਮਾਂ ਹੈ। ਟੈਲੀਫਿਲਮ ਕੈਨੇਡਾ ਤੇ ਹੋਰ ਪ੍ਰਾਈਵੇਟ ਭਾਈਵਾਲਾਂ ਦੇ ਸਹਿਯੋਗ ਨਾਲ ਇਹ ਫੰਡ ਫਿਲਮਮੇਕਰਜ਼ ਨੂੰ ਸਰੋਤ ਮੁਹੱਈਆ ਕਰਵਾਕੇ ਆਰਥਿਕ ਅੜਿੱਕੇ ਤੋੜਨਾ ਚਾਹੁੰਦਾ ਹੈ ਤਾਂ ਕਿ ਉਹ ਆਪਣੇ ਸਿਰਜਣਾਤਮਕ ਨਜ਼ਰੀਏ ਨੂੰ ਰੂਪ ਬਖ਼ਸ਼ ਸਕਣ।

Related News

ਆਖ਼ਰਕਾਰ ਕੈਨੇਡਾ ‘ਚ ਵਧਣ ਲੱਗੀ ਰੁਜ਼ਗਾਰ ਦੀ ਰਫ਼ਤਾਰ : ਸੁਧਰਨ ਲੱਗੇ ਆਰਥਿਕ ਹਾਲਾਤ

Vivek Sharma

ਮਾਂਟਰੀਅਲ: ਗੈਸ ਲੀਕ ਹੋਣ ਕਾਰਨ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਮੈਟਰੋ ਦੀ ਗ੍ਰੀਨ ਲਾਈਨ ਨੂੰ ਕਰਨਾ ਪਿਆ ਬੰਦ

Rajneet Kaur

ਓਟਾਵਾ ‘ਚ ਕੋਵਿਡ 19 ਦੇ ਲਗਾਤਾਰ ਵਾਧੇ ਕਾਰਨ ਸਹਿਤ ਵਿਭਾਗ ਨੇ ਛੋਟੇ ਕਾਰੋਬਾਰਾਂ ਨੂੰ ਬੰਦ ਕਰਨ ਦਾ ਕੀਤਾ ਸਮਰਥਨ

Rajneet Kaur

Leave a Comment