channel punjabi
Canada News North America

ਕੈਨੇਡਾ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ 5000 ਤੋਂ ਵੱਧ ਮਾਮਲੇ ਆਏ ਸਾਹਮਣੇ

ਕੈਨੇਡਾ ਨੇ ਬੁੱਧਵਾਰ ਨੂੰ 5,018 ਨਵੇਂ ਨਾਵਲ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿੱਚ ਲਾਗਾਂ ਦੀ ਸੰਖਿਆ 3 ਲੱਖ 47 ਹਜ਼ਾਰ 150 ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਦੇਸ਼ ਭਰ ‘ਚ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਕੇ 92 ਹੋਰ ਲੋਕਾਂ ਦੀ ਜਾਨ ਮੁੱਕ ਗਈ ਹੈ।

ਵਾਇਰਸ ਕਾਰਨ ਹੁਣ ਕੈਨੇਡਾ ਵਿੱਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ 11,710 ਤੱਕ ਪਹੁੰਚ ਗਈ ਹੈ।

ਮੌਜੂਦਾ ਸਮੇਂ ਵਿੱਚ ਕੁੱਲ 2,243 ਲੋਕ ਸਾਹ ਦੀ ਬਿਮਾਰੀ ਦਾ ਇਲਾਜ ਕਰਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹਨ, ਜਦੋਂ ਕਿ 2 ਲੱਖ 77 ਹਜ਼ਾਰ 232 ਲੋਕ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋਏ ਹਨ।

ਬੁੱਧਵਾਰ ਨੂੰ ਇੱਕ ਬਿਆਨ ਵਿੱਚ, ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਡਾ. ਥੈਰੇਸਾ ਟਾਮ ਨੇ ਕਿਹਾ ਕਿ “ਵਧੇਰੇ ਅਤੇ ਵੱਡੇ” ਕੋਵਿਡ-19 ਪ੍ਰਕੋਪ ਲੰਬੇ ਸਮੇਂ ਦੀ ਦੇਖਭਾਲ ਵਾਲੇ ਘਰਾਂ, ਇਕੱਠਿਆਂ ਰਹਿਣ ਦੀਆਂ ਵਿਵਸਥਾਵਾਂ, ਹਸਪਤਾਲਾਂ, ਦੇਸੀ ਭਾਈਚਾਰਿਆਂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਵਾਪਰ ਰਹੇ ਹਨ।
ਹਾਲਾਤਾਂ ਨੂੰ ਗੰਭੀਰਤਾ ਨਾਲ ਨਾ ਲੈਣ ਵਾਲਿਆਂ ਨੂੰ ਨਸੀਹਤ ਕਰਦਿਆਂ ਉਨ੍ਹਾਂ ਕਿਹਾ, ‘ਇਹ ਘਟਨਾਵਾਂ ਗੰਭੀਰ ਹਨ ਕਿਉਂਕਿ ਉਨ੍ਹਾਂ ਨੇ ਅਣਗਿਣਤ ਕੈਨੇਡੀਅਨਾਂ ਨੂੰ ਜਾਨ ਤੋਂ ਮਾਰਨ ਵਾਲੀ ਬਿਮਾਰੀ ਦੇ ਜੋਖਮ ਵਿਚ ਪਾ ਦਿੱਤਾ, ਸਿਹਤ ਸੇਵਾਵਾਂ ਵਿਚ ਗੰਭੀਰ ਰੁਕਾਵਟਾਂ ਪੈਦਾ ਕੀਤੀਆਂ ਅਤੇ ਗੁੰਝਲਦਾਰ ਮੈਡੀਕਲ ਐਮਰਜੈਂਸੀ ਪ੍ਰਬੰਧਨ ਲਈ ਢੁਕਵੇਂ ਖੇਤਰਾਂ ਲਈ ਮਹੱਤਵਪੂਰਨ ਚੁਣੌਤੀਆਂ ਪੇਸ਼ ਕੀਤੀਆਂ।’

ਦੇਸ਼ ਅੰਦਰ ਇਹ ਬਿਮਾਰੀ ਹੁਣ ਲਗਾਤਾਰ ਵੱਧਦੀ ਜਾ ਰਹੀ ਹੈ।

ਡਾ. ਟਾਮ ਅਨੁਸਾਰ , “ਇਹ ਸਥਿਤੀ ਸਥਾਨਕ ਸਿਹਤ-ਸੰਭਾਲ ਸਰੋਤਾਂ ਉੱਤੇ ਦਬਾਅ ਪਾ ਰਹੀ ਹੈ ਅਤੇ ਹਸਪਤਾਲਾਂ ਨੂੰ ਦੇਸ਼ ਦੇ ਕਈ ਇਲਾਕਿਆਂ ਵਿੱਚ ਚੋਣਵੇਂ ਸਰਜਰੀਆਂ ਅਤੇ ਪ੍ਰਕਿਰਿਆਵਾਂ ਨੂੰ ਰੱਦ ਕਰਨ ਦਾ ਮੁਸ਼ਕਲ ਫੈਸਲਾ ਲੈਣ ਲਈ ਮਜਬੂਰ ਕਰ ਰਹੀ ਹੈ।”

ਟਾਮ ਨੇ ਲੋਕਾਂ ਨੂੰ ਇਸ ਬਿਮਾਰੀ ਖ਼ਿਲਾਫ਼ ਇਕਜੁੱਟ ਹੋ ਕੇ ਡਟਣ ਲਈ ਅਪੀਲ ਕਰਦਿਆਂ ਕਿਹਾ ਕਿ ‘ਸਿਹਤ, ਸਮਾਜਿਕ ਅਤੇ ਆਰਥਿਕ ਨਤੀਜਿਆਂ ਦਾ ਸੰਤੁਲਨ ਬਣਾਉਂਦੇ ਹੋਏ “ਮਹਾਂਮਾਰੀ ਦੇ ਅੰਤ ਤਕ ਪ੍ਰਤੀਕ੍ਰਿਆ ਨੂੰ ਸਮਰਥਨ ਅਤੇ ਕਾਇਮ ਰੱਖਣ ਲਈ ਵਿਅਕਤੀਆਂ ਅਤੇ ਜਨਤਕ ਸਿਹਤ ਅਧਿਕਾਰੀਆਂ ਦੇ ਸਾਂਝੇ ਯਤਨਾਂ” ਦੀ ਲੋੜ ਹੈ।’

Related News

ਈਕੋਲੇ ਹੈਰੀਟੇਜ ਪਾਰਕ ਮਿਡਲ ਸਕੂਲ ਤੋਂ ਵਾਇਰਲ ਵੀਡੀਓ ‘ਚ ਦੋ ਨੌਜਵਾਨ ਵਿਦਿਆਰਥੀ ਇਕ ਲੜਕੀ ਦਾ ਸਰੀਰਕ ਸ਼ੋਸ਼ਣ ਕਰਦੇ ਦਿਖਾਈ ਦਿਤੇ,ਪੁਲਿਸ ਵਲੋਂ ਜਾਚ ਸ਼ੂਰੂ

Rajneet Kaur

ਟੋਰਾਂਟੋ ਦੇ ਉੱਤਰੀ ਸਿਰੇ ‘ਤੇ ਦੋ ਵੱਖ-ਵੱਖ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤ, ਦੋ ਦੀ ਹਾਲਤ ਗੰਭੀਰ

Rajneet Kaur

ਕਵਾਡ ਸਿਖਰ ਸੰਮੇਲਨ ‘ਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾ ਕਰਨਗੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ

Rajneet Kaur

Leave a Comment