Channel Punjabi
Canada International News North America

ਕੈਨੇਡਾ ਵਿੱਚ ਕੋਰੋਨਾ ਕਾਰਨ ਮੌਤਾਂ ਦਾ ਅੰਕੜਾ 18000 ਤੋਂ ਪਾਰ ਪੁੱਜਾ, ਵੈਕਸੀਨੇਸ਼ਨ ਦਾ ਕੰਮ ਜਾਰੀ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਕਾਰਨ ਮੌਤ ਦੀ ਗਿਣਤੀ 18,000 ਨੂੰ ਪਾਰ ਕਰ ਗਈ ਹੈ। ਐਤਵਾਰ ਸ਼ਾਮ ਨੂੰ ਜਾਰੀ ਕੀਤੇ ਅੰਕੜਿਆਂ ਤੋਂ ਸਾਫ਼ ਹੈ ਕਿ ਕੈਨੇਡਾ ਵਿੱਚ ਕਰੋਨਾ ਤੋਂ ਬਚਾਅ ਦੀ ਵੈਕਸੀਨ ਵੰਡੇ ਜਾਣ ਦੇ ਬਾਵਜੂਦ ਕੋਰੋਨਾ ਵਾਇਰਸ ਨੂੰ ਕਾਬੂ ਕਰਨਾ ਹਾਲੇ ਵੀ ਸੁਖਾਲਾ ਨਹੀਂ ਜਾਪਦਾ। ਕੈਨੇਡੀਅਨ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 6,433 ਨਵੇਂ ਸੰਕਰਮਣ ਦੀ ਰਿਪੋਰਟ ਕੀਤੀ, ਜਿਸ ਨਾਲ ਦੇਸ਼ ਵਿੱਚ ਪੁਸ਼ਟੀ ਹੋਏ ਕੇਸਾਂ ਦੀ ਕੁੱਲ ਗਿਣਤੀ 7,08,619 ਹੋ ਗਈ। ਐਤਵਾਰ ਨੂੰ ਕੈਨੇਡਾ ਵਿੱਚ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਹੋਰ 149 ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਨਾਲ ਕੁੱਲ ਮਿਲਾ ਕੇ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ 18,000 ਨੂੰ ਪਾਰ ਕਰ ਗਿਆ ।

ਹੁਣ ਤੱਕ, ਕੋਵਿਡ-19 ਤੋਂ 6,15,324 ਲੋਕ ਠੀਕ ਹੋ ਚੁੱਕੇ ਹਨ ਅਤੇ ਸਿਹਤ ਅਧਿਕਾਰੀਆਂ ਅਨੁਸਾਰ ਵਾਇਰਸ ਤੋਂ ਬਚਾਅ ਲਈ 5,70,742 ਟੀਕੇ ਦੀਆਂ ਖੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਨ। ਹੁਣ ਤੱਕ ਸਾਹ ਦੀ ਬਿਮਾਰੀ ਦੇ 20,484,800 ਤੋਂ ਵੱਧ (2 ਕਰੋੜ ਤੋਂ ਜ਼ਿਆਦਾ) ਟੈਸਟ ਕਰਵਾਏ ਗਏ ਹਨ।

ਦੇਸ਼ ਭਰ ਦੇ ਭਾਈਚਾਰਿਆਂ ਵਿੱਚ ਵਾਇਰਸ ਦੇ ਨਵੇਂ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਐਤਵਾਰ ਨੂੰ ਇੱਕ ਬਿਆਨ ਵਿੱਚ ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਡਾ. ਥੇਰੇਸਾ ਟਾਮ ਨੇ ਕਿਹਾ ਕਿ ਮਹਾਂਮਾਰੀ ਦੀ ਮੌਜੂਦਾ ਰਫਤਾਰ ਅਤੇ ਲਾਗਾਂ ਦੀ ਲਗਾਤਾਰ ਵੱਧ ਰਹੀ ਦਰ ਉਦੋਂ ਤੱਕ ‘ਤੇਜ਼ੀ ਨਾਲ ਜਮ੍ਹਾਂ’ ਹੁੰਦੀ ਰਹੇਗੀ ਜਦੋਂ ਤੱਕ ਦੇਸ਼ ਇਸ ਦੇ ਫੈਲਣ ਵਿੱਚ ਮਹੱਤਵਪੂਰਣ ਰੁਕਾਵਟ ਖੜੀ ਨਹੀਂ ਕਰਦਾ, ਭਾਵ ਕੋਰੋਨਾ ਪਾਬੰਦੀਆਂ ਦੀ ਹਰੇਕ ਨਾਗਰਿਕ ਪਾਲਨਾ ਕਰੇ। ਡਾ. ਟਾਮ ਨੇ ਲੋਕਾਂ ਨੂੰ ਅਹਿਤਿਆਤ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸਮਾਜਿਕ ਦੂਰੀ, ਮੁੰਹ ‘ਤੇ ਮਾਸਕ ਲਗਾਉਣ ਨਾਲ, ਸਮੇਂ-ਸਮੇਂ ‘ਤੇ ਹੱਥ ਧੋਂਦੇ ਰਹਿਣਾ ਜਿਹੇ ਨਿਯਮਾਂ ਨੂੰ ਗੰਭੀਰਤਾ ਨਾਲ ਅਪਣਾਇਆ ਜਾਣਾ ਚਾਹੀਦਾ ਹੈ। ‌ ਉਹਨਾਂ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਇਕੱਠਾਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ।

ਨਵੇਂ ਮਾਮਲਿਆਂ ਵਿੱਚ ਨਵੀਨਤਮ ਰਾਸ਼ਟਰੀ ਰੋਜ਼ਾਨਾ ਔਸਤ ਤੋਂ ਪਤਾ ਚੱਲਦਾ ਹੈ ਕਿ ਵਾਇਰਸ ਸਾਰੇ ਉਮਰ ਸਮੂਹਾਂ ਵਿੱਚ ਵੱਧ ਲਾਗ ਦੀਆਂ ਦਰਾਂ ਨਾਲ ਫੈਲ ਰਿਹਾ ਹੈ, ਅਤੇ ਇਹ ਸੰਕਰਮਣ ਦਰ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਸਭ ਤੋਂ ਵੱਧ ਰਹੀ ਹੈ।

Related News

ਸੂਬਾਈ ਚੋਣਾਂ : ਸਸਕੈਚਵਨ ਪਾਰਟੀ ਦੇ ਨੇਤਾ ਸਕਾਟ ਮੋਅ ਅਤੇ ਸੂਬਾਈ ਐਨਡੀਪੀ ਦੇ ਨੇਤਾ ਰਿਆਨ ਮੀਲੀ ਦਰਮਿਆਨ ਹੋਈ ਗਰਮਾ ਗਰਮ ਬਹਿਸ, ਜਾਣੋ ਕਿਹੜੇ-ਕਿਹੜੇ ਮੁੱਦੇ ‘ਤੇ ਦੋਹਾਂ ਨੇ ਇਕ-ਦੂਜੇ ਨੂੰ ਘੇਰਿਆ

Vivek Sharma

ਸਿੱਖ ਮੋਟਰਸਾਇਕਲ ਕਲੱਬ ਆੱਫ ੳਨਟਾਰੀੳ ਵੱਲੋਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਇਕਲ ਰਾਈਡ ਦਾ ਕੀਤਾ ਅਯੋਜਨ

Rajneet Kaur

ਸਪੇਸਐਕਸ-ਨਾਸਾ ਦੇ ਕਰੂ ਡ੍ਰੈਗਨ ਨੂੰ ਮਿਲੀ ਵੱਡੀ ਸਫਲਤਾ, ਸੁਰੱਖਿਅਤ ਅੰਤਰਰਾਸ਼ਟਰੀ ਪੁਲਾੜ ਕੇਂਦਰ ਪਹੁੰਚਿਆ ਸਪੇਸਕ੍ਰਾਫਟ

channelpunjabi

Leave a Comment

[et_bloom_inline optin_id="optin_3"]