Channel Punjabi
Canada International News North America

ਕੈਨੇਡਾ : ਪੋਰਟ ਹੋਪ ‘ਚ ਸਕੂਲ ਬੱਸ ਦੀ ਉਡੀਕ ਕਰ ਰਹੇ ਬੱਚਿਆਂ ਨੂੰ ਵਾਹਨ ਨੇ ਮਾਰੀ ਟੱਕਰ,ਭਰਾ ਦੀ ਮੌਤ ਤੇ ਭੈਣ ਜ਼ਖ਼ਮੀ

ਉਨਟਾਰੀਓ : ਬੁੱਧਵਾਰ ਸਵੇਰੇ ਪੋਰਟ ਹੋਪ ਵਿਚ ਇਕ ਸੜਕ ਹਾਦਸੇ ਦੌਰਾਨ 12 ਸਾਲਾ ਲੜਕੇ ਦੀ ਮੌਤ ਹੋ ਗਈ ਅਤੇ ਉਸਦੀ 10 ਸਾਲਾ ਭੈਣ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਉਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 8 ਵਜੇ ਤੋਂ ਤੁਰੰਤ ਬਾਅਦ ਵੁਡਵੇਲ ਸਕੂਲ ਰੋਡ ਦੇ ਪੱਛਮ ਵਿੱਚ, 7ਵੀਂ ਲਾਈਨ ਉੱਤੇ ਇੱਕ ਟੱਕਰ ਲਈ ਬੁਲਾਇਆ ਗਿਆ ਸੀ। OPP Sgt. Jason Folz ਨੇ ਕਿਹਾ ਕਿ ਇਕ ਕਾਰ ਉੱਤਰ ਵੱਲ ਜਾ ਰਹੀ ਸੀ ਅਤੇ ਉਸ ਨੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਟੱਕਰ ਮਾਰ ਦਿੱਤੀ ਜੋ ਆਪਣੀ ਸਕੂਲ ਬੱਸ ਦੀ ਉਡੀਕ ਕਰ ਰਹੇ ਸਨ। ਫੋਲਜ਼ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ 12 ਸਾਲਾ ਬੱਚੇ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ ਜਦਕਿ ਉਸਦੀ ਭੈਣ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਿੱਕ ਕੀਡਜ਼ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਪੜਤਾਲ ਕਰ ਰਹੇ ਹਨ ਕਿ ਪਤਾ ਲੱਗ ਸਕੇ ਕਿ ਇਹ ਹਾਦਸਾ ਕਿਵੇਂ ਵਾਪਰਿਆ।

ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਕੋਲ ਦੁੱਖ ਸਾਂਝਾ ਕਰਨ ਲਈ ਸ਼ਬਦ ਨਹੀਂ ਹਨ ਤੇ ਇਸ ਘਟਨਾ ਨੇ ਉਨ੍ਹਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਸਟਾਫ਼ ਸਣੇ ਵਿਦਿਆਰਥੀ ਵੀ ਦੁੱਖ ਵਿਚ ਹਨ ਅਤੇ ਆਪਣੇ ਦੋਸਤ ਦੀ ਆਤਮਾ ਦੀ ਸ਼ਾਂਤੀ ਲਈ ਅਤੇ ਬੱਚੀ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ। ਦੁੱਖ ਸਾਂਝਾ ਕਰਨ ਲਈ ਸਕੂਲ ਵਿਚ ਲੱਗੇ ਝੰਡੇ ਅੱਧੇ ਝੁਕਾ ਦਿੱਤੇ ਗਏ।

Related News

BIG BREAKING : ਜੋ ਬਿਡੇਨ ਜਿੱਤ ਦੇ ਬੇਹੱਦ ਕਰੀਬ, ਹਾਸਲ ਕੀਤੀਆਂ 264 ਇਲੈਕਟੋਰਲ ਵੋਟਾਂ, ਰਾਸ਼ਟਰਪਤੀ ਦਾ ਅਹੁਦਾ 6 ਕਦਮਾਂ ਦੇ ਫ਼ਾਸਲੇ ‘ਤੇ

Vivek Sharma

ਕੋਰੋਨਾ ਦੇ ਨਵੇਂ ਸਟ੍ਰੇਨ ਦੀ ਦਹਿਸ਼ਤ, ‘ਮੌਡਰਨਾ’ ਨੂੰ ਵੈਕਸੀਨ ‘ਤੇ ਭਰੋਸਾ

Vivek Sharma

ਕ੍ਰਾਈਸਟਚਰਚ ਸ਼ਹਿਰ ‘ਚ ਦੋ ਮਸਜਿਦਾਂ ‘ਚ ਹੋਏ ਹਮਲੇ ‘ਚ 51 ਲੋਕਾਂ ਦਾ ਕਤਲ ਕਰਨ ਵਾਲੇ ਬ੍ਰੈਂਟਨ ਟੈਰੇਂਟ ਦੀ ਸੁਣਵਾਈ ਸ਼ੁਰੂ

Rajneet Kaur

Leave a Comment

[et_bloom_inline optin_id="optin_3"]