channel punjabi
Canada International News North America

ਕੈਨੇਡਾ ਨੇ ਯੂਕੇ ਨਾਲ ਬ੍ਰੈਕਸਿਟ ਤੋਂ ਬਾਅਦ ਦੇ ਵਪਾਰ ਸਮਝੋਤੇ ਨੂੰ ਲਾਗੂ ਕਰਨ ਲਈ ਬਿੱਲ ਕੀਤਾ ਪੇਸ਼

ਗਲੋਬਲ ਅਫੇਅਰਜ਼ ਕੈਨੇਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਸਰਕਾਰ ਨੇ ਬ੍ਰੈਕਸਿਟ (Brexit) ਦੇ ਬਾਅਦ ਯੂਨਾਈਟਿਡ ਕਿੰਗਡਮ ਨਾਲ ਨਵਾਂ ਵਪਾਰ ਸਮਝੌਤੇ ਨੂੰ ਲਾਗੂ ਕਰਨ ਲਈ ਇੱਕ ਬਿੱਲ ਪੇਸ਼ ਕੀਤਾ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੈਨੇਡਾ ਲਈ ਯੂਕੇ ਦੇ ਡਿਪਟੀ ਹਾਈ ਕਮਿਸ਼ਨਰ ਡੇਵਿਡ ਰੀਡ ਅਤੇ ਕੈਨੇਡੀਅਨ ਡਿਪਟੀ ਅੰਤਰਰਾਸ਼ਟਰੀ ਵਪਾਰ ਲਈ ਮੰਤਰੀ ਜੌਨ ਹੈਨਫੋਰਡ ਨੇ ਵਪਾਰ ਸਮਝੌਤੇ ‘ਤੇ ਦਸਤਖਤ ਕੀਤੇ, ਜੋ ਕਿ ਮੌਜੂਦਾ ਵਪਾਰ ਪ੍ਰਬੰਧਾਂ ਨੂੰ ਅਮਲ ‘ਚ ਬਣਾਈ ਰਖੇਗਾ।। ਛੋਟੇ ਕਾਰੋਬਾਰ ਐਕਸਪੋਰਟ ਪ੍ਰੋਮੋਸ਼ਨ ਅਤੇ ਅੰਤਰਰਾਸ਼ਟਰੀ ਵਪਾਰ ਦੀ ਮੰਤਰੀ ਮੈਰੀ ਐਨਜੀ ਨੇ ਕੈਨੇਡਾ-ਯੂਕੇ ਵਪਾਰ ਟ੍ਰੇਡ ਕੰਟੀਨਿਉਟੀ ਐਗਰੀਮੈਂਟ ਨੂੰ ਲਾਗੂ ਕਰਨ ਲਈ ਸਦਨ ‘ਚ ਬਿੱਲ ਸੀ-18 ਪੇਸ਼ ਕੀਤਾ।

ਯੁਨਾਈਟਡ ਕਿੰਗਡਮ ਦੇ ਰਸਮੀ ਤੌਰ ‘ਤੇ ਯੂਰਪੀਅਨ ਯੂਨੀਅਨ ਛੱਡਣ ਤੋਂ ਬਾਅਦ ਇਹ ਸਮਝੌਤਾ 1 ਜਨਵਰੀ ਨੂੰ ਲਾਗੂ ਹੋਣ ਦੀ ਉਮੀਦ ਹੈ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਵਪਾਰ ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ 22 ਅਰਬ ਡਾਲਰ ਤੋਂ ਵੱਧ ਦੀ ਵਸਤੂਆਂ ਦਾ ਨਿਰੰਤਰ ਲੇਵੀ ਮੁਕਤ ਐਕਸਚੇਂਜ (continued levy-free exchange) ਨੂੰ ਯਕੀਨੀ ਬਣਾਏਗਾ।

Related News

ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 10 ਲੱਖ ਤੋਂ ਹੋਈ ਪਾਰ, ਇੱਕ ਹਫ਼ਤੇ ‘ਚ ਲਾਗਾਂ ਦੀ ਦਰ ਹੋਈ ਦੁੱਗਣੀ

Vivek Sharma

ਟੋਰਾਂਟੋ ਦਾ ਐਕਟਿਵਟੀਓ ਪ੍ਰੋਗਰਾਮ ਇਸ ਹਫਤੇ ਦੇ ਅੰਤ ਵਿੱਚ ਆ ਰਿਹੈ ਵਾਪਸ

Rajneet Kaur

ਓਂਟਾਰੀਓ ਸਰਕਾਰ ਨੇ ਚੁੱਕਿਆ ਅਹਿਮ ਕਦਮ, ਮਰੀਜ਼ਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਹਸਪਤਾਲਾਂ ਤੋਂ ਲੰਮੇ ਸਮੇਂ ਦੇ ਦੇਖਭਾਲ ਘਰਾਂ ‘ਚ ਭੇਜਣ ਨੂੰ ਮਨਜ਼ੂਰੀ

Vivek Sharma

Leave a Comment