channel punjabi
Canada International News North America

ਕੈਨੇਡਾ ਨੂੰ ਕੋਵਿਡ-19 ਦੀਆਂ 1•9 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਹਫਤੇ ਕੈਨੇਡਾ ਨੂੰ ਕੋਵਿਡ-19 ਦੀਆਂ 1•9 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ। ਇਸ ਦੌਰਾਨ ਕੈਨੇਡਾ ਨੂੰ ਜੌਹਨਸਨ ਐਂਡ ਜੌਹਨਸਨ ਦੀ ਸਿੰਗਲ ਡੋਜ਼ ਵਾਲੀ ਵੈਕਸੀਨ ਦੀ ਪਹਿਲੀ ਖੇਪ ਵੀ ਮਿਲੇਗੀ।

ਕੈਨੇਡਾ ਨੂੰ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੀਆਂ 300,000 ਡੋਜ਼ਾਂ ਹਾਸਲ ਹੋਣਗੀਆਂ ਜਦਕਿ ਫਾਈਜ਼ਰ ਤੇ ਬਾਇਓਐਨਟੈਕ ਤੋਂ 1 ਮਿਲੀਅਨ ਡੋਜ਼ਾਂ ਤੇ ਮੌਡਰਨਾ ਤੋ 650,000 ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ। ਹਾਲ ਦੀ ਘੜੀ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਅਗਲੀ ਸਪਲਾਈ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਜਿ਼ਕਰਯੋਗ ਹੈ ਕਿ ਕਈ ਪ੍ਰੋਵਿੰਸਾਂ ਵਿੱਚ ਟੀਕਾਕਰਣ ਦੀ ਉਮਰ 40 ਪਲੱਸ ਤੱਕ ਹੋ ਜਾਣ ਤੋਂ ਬਾਅਦ ਇਸ ਵੈਕਸੀਨ ਦੀ ਮੰਗ ਵਿੱਚ ਵੀ ਕਾਫੀ ਵਾਧਾ ਹੋਇਆ ਹੈ।ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਵੈਕਸੀਨੇਸ਼ਨ ਲਈ ਉਮਰ ਦੀ ਹੱਦ ਘਟਾ ਦਿੱਤੇ ਜਾਣ ਤੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਕਿ 30 ਸਾਲ ਤੇ ਇਸ ਤੋਂ ਵੱਧ ਉਮਰ ਦੇ ਕੈਨੇਡੀਅਨ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਟੀਕਾ ਲਵਾ ਸਕਦੇ ਹਨ, ਇਸ ਵੈਕਸੀਨ ਦੀ ਮੰਗ ਵਧਣ ਦੀ ਸੰਭਾਵਨਾ ਪੈਦਾ ਹੋਈ ਹੈ।

Related News

ਖ਼ਾਸ ਖ਼ਬਰ : ਮਨੀਟੋਬਾ ਦੇ ਮਾਪੇ ਚਾਹੁੰਦੇ ਨੇ ਵੈਕਲਪਿਕ ਸਿੱਖਿਆ ਵਿਵਸਥਾ ! ਮਾਪੇ ਹਾਲੇ ਵੀ ਨਹੀਂ ਚਾਹੁੰਦੇ ਬੱਚਿਆਂ ਨੂੰ ਭੇਜਿਆ ਜਾਵੇ ਸਕੂਲ !

Vivek Sharma

ਰੇਜੀਨਾ ਮਿਉਂਸਪਲ ਅਤੇ ਸਕੂਲ ਬੋਰਡ ਚੋਣਾਂ ਲਈ ਵੋਟਰਾਂ ‘ਚ ਉਤਸ਼ਾਹ, ਜੰਮ ਕੇ ਹੋਈ ਐਡਵਾਂਸ ਪੋਲਿੰਗ

Vivek Sharma

ਭਾਰਤੀ ਮੂਲ ਦੇ ਅਮਰੀਕੀ ਹਰੀਸ਼ ਕੋਟੇਚਾ ਨੇ ਸੰਯੁਕਤ ਰਾਜ ‘ਚ ਜਿਤਿਆ ਸੈਂਡਰਾ ਨੀਜ਼ ਲਾਈਫਟਾਈਮ ਅਚੀਵਮੈਂਟ ਐਵਾਰਡ

Rajneet Kaur

Leave a Comment