channel punjabi
Canada International News North America

ਕੈਨੇਡਾ ਦੇ ਵੱਖ-ਵੱਖ ਸੂਬਿਆਂ ‘ਚ ਕਿਸਾਨਾਂ ਦੇ ਸਮਰਥਨ ਲਈ ਕੱਢੀਆਂ ਗਈਆਂ ਰੈਲੀਆਂ

ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਵਿਚ ਵੀ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਦੇ ਵਿਰੁੱਧ ਰੈਲੀ ਕੱਢੀ ਗਈ। ਜਿਸਦੇ ਵਿਚ ਵੱਡੀ ਗਿਣਤੀ ‘ਚ ਪ੍ਰਵਾਸੀ ਭਾਰਤੀਆਂ ਨੇ ਹਿੱਸਾ ਲਿਆ। ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦਾ ਕਹਿਣਾ ਹੈ ਕਿ ਇਹ ਰੈਲੀ ਪੰਜਾਬ ਦੇ ਕਿਸਾਨਾਂ ਦੇ ਹੱਕ ‘ਚ ਕੱਢੀ ਗਈ ਹੈ।ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪੰਜਾਬੀ ਭਰਾ ਦਿੱਲੀ ਬਾਰਡਰ ‘ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਅਸੀ ਵਿਦੇਸ਼ਾਂ ‘ਚ ਰਹਿ ਕੇ ਉਹਨਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰ ਰਹੇ ਹਾਂ।

ਬਰੈਂਪਟਨ ‘ਚ ਵੀ ਜ਼ਿਆਦਾਤਰ ਪੰਜਾਬੀ ਹੀ ਰਹਿੰਦੇ ਹਨ। ਜਿਵੇਂ ਜਿਵੇਂ ਕਿਸਾਨ ਅੰਦੋਲਨ ਲੰਮਾ ਹੁੰਦਾ ਜਾ ਰਿਹਾ ਹੈ ਉਵੇਂ ਹੀ ਵਿਦੇਸ਼ਾਂ ਦੀ ਧਰਤੀ ਤੋਂ ਕਿਸਾਨ ਦੇ ਹੱਕ ਚ ਤੇ ਭਾਰਤੀ ਹਕੂਮਤ ਦੇ ਜਬਰ ਵਿਰੁੱਧ ਰੋਸ ਮੁਜਾਹਰੇ ਤੇਜ ਹੁੰਦੇ ਜਾ ਰਹੇ ਹਨ । ਕੈਨੇਡਾ ਪਹਿਲਾ ਅਜਿਹਾ ਮੁਲਕ ਹੈ ਜਿੱਥੋ ਦੇ ਪ੍ਰਧਾਨ ਮੰਤਰੀ ਸਮੇਤ ਅਨੇਕਾਂ ਰਾਜਨੀਤਿਕ ਲੋਕਾਂ ਨੇ ਸਭ ਤੋ ਪਹਿਲਾਂ ਕਿਸਾਨਾਂ ਦੇ ਹੱਕ ਵਿਚ ਅਵਾਜ ਬੁਲੰਦ ਕੀਤੀ ਤੇ ਅਵਾਮ ਵਲੋਂ ਵੀ ਹਰ ਰੋਜ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ । ਬਰੈਂਪਟਨ ਸ਼ਹਿਰ ਦੇ ਟਰੱਕਿੰਗ ਖੇਤਰ ਨਾਲ ਜੁੜੇ ਭਾਈਚਾਰੇ ਵਲੋਂ ਕਿਸਾਨਾਂ ਦੇ ਹੱਕ ਵਿੱਚ ਕਾਰ ਰੈਲੀ ਦਾ ਅਯੋਜਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸਭ ਵਰਗਾਂ ਦੇ ਲੋਕਾਂ ਵਲੋ ਇਸ ਰੈਲੀ ਵਿੱਚ ਸ਼ਮੂਲੀਅਤ ਕੀਤੀ ਗਈ ਤੇ ਭਾਰਤੀ ਹਕੂਮਤ ਵਿਰੁੱਧ ਨਾਅਰੇਬਾਜੀ ਵੀ ਕੀਤੀ ਗਈ।

ਉਧਰ ਮਾਂਟਰੀਅਲ ਦੇ ਵਿਚ ਕਿਸਾਨ ਭਾਈਚਾਰੇ ਦੇ ਹੱਕਾਂ ਲਈ ਇਕ ਰੋਸ ਰੈਲੀ ਕੱਢੀ ਗਈ ਜਿਸ ਦੌਰਾਨ ਲੋਕਾਂ ਨੇ ਹੱਥਾਂ ਵਿਚ ਪੋਸਟਰ ਫੜ ਕੇ ਕਿਸਾਨਾਂ ਲਈ ਮੋਦੀ ਸਰਕਾਰ ਖਿਲਾਫ ਹਾਅ ਦਾ ਨਾਅਰਾ ਮਾਰਿਆ। ਪੈਦਲ ਯਾਤਰਾ ਦੌਰਾਨ ਲੋਕਾਂ ਨੇ ਹੱਥਾਂ ਵਿਚ ਨੋ ਫਾਰਮਰ ਨੋ ਫੂਡ ਵਰਗੇ ਨਾਅਰੇ ਲਿਖੇ ਗਏ ਸਨ। ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ‘ਚ ਵਸਦੇ ਭਾਰਤੀਆਂ ਲਈ ਵੱਲੋਂ ਵੀ ਲਗਾਤਾਰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Related News

ਟੋਰਾਂਟੋ: ਕੋਵਿਡ 19 ਦੇ ਨਵੇਂ ਕੇਸਾਂ ‘ਚ ਵਾਧੇ ਨੂੰ ਦੇਖ ਮੇਅਰ ਜੌਨ ਟੋਰੀ ਨੇ ਦਿੱਤੀ ਇਹ ਸਲਾਹ

Rajneet Kaur

KISAN ANDOLAN : ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ,ਕਰਨਗੇ ਰੇਲਾਂ ਦੇ ਚੱਕੇ ਜਾਮ, ਚੌਕਸੀ ਵਧਾਈ ਗਈ

Vivek Sharma

ਓਨਟਾਰੀਓ ਨੇ ਸੂਬੇ ਦੇ ਪੰਜ ਖੇਤਰਾਂ ਲਈ ਹਮਿਲਟਨ ਸਮੇਤ ਸਖਤ ਕੋਵਿਡ 19 ਪਾਬੰਦੀਆਂ ਦਾ ਕੀਤਾ ਐਲਾਨ

Rajneet Kaur

Leave a Comment